Share on Facebook Share on Twitter Share on Google+ Share on Pinterest Share on Linkedin ਕੈਪਟਨ ਅਮਰਿੰਦਰ ਦਾ ਪਟਿਆਲਾ ਵਿੱਚ ਸ਼ਾਨਦਾਰ ਸਵਾਗਤ; ਕੈਪਟਨ ਨੇ ਜਨਰਲ ਨੂੰ ਹਰਾ ਕੇ ਬਣਾਇਆ ਫੌਜ਼ ਦਾ ਇਤਿਹਾਸ ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 11 ਮਾਰਚ: ਵਿਧਾਨ ਸਭਾ ਚੋਣਾਂ ਵਿੱਚ ਜੇਤੂ ਰਹੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਸ਼ਨੀਵਾਰ ਨੂੰ ਪਟਿਆਲਾ ਸਥਿਤ ਸ਼ਾਹੀ ਮਹਿਲ ਵਿੱਚ ਪਹੁੰਚਣ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਪਟਿਆਲਾ ਹਲਕੇ ਤੋਂ ਕੈਪਟਨ ਨੇ ਪਹਿਲੀ ਵਾਰ ਇਕ ਜਨਰਲ ਨੂੰ ਹਰਾਉਂਦਿਆਂ ਫੌਜ਼ ਦਾ ਇਤਿਹਾਸ ਬਣਾ ਦਿੱਤਾ ਹੈ। ਜਿਥੇ ਕੈਪਟਨ ਅਮਰਿੰਦਰ ਨੇ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਜਿੱਤ ਦੇ ਅੰਤਰ ਨਾਲ ਗੈਰ ਅਨੁਮਾਨਿਤ ਜਿੱਤ ਦਰਜ਼ ਕੀਤੀ ਹੈ, ਉਥੇ ਹੀ ਅਕਾਲੀ ਦਲ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਆਪਣੀ ਜਮਾਨਤ ਬਚਾ ਪਾਉਣ ’ਚ ਵੀ ਨਾਕਾਮਯਾਬ ਰਹੇ ਹਨ, ਜਿਸ ਨਾਲ ਸੂਬਾ ਕਾਂਗਰਸ ਪ੍ਰਧਾਨ ਦੀ ਉਨ੍ਹਾਂ ਦੇ ਘਰੇਲੂ ਸ਼ਹਿਰੀ ’ਚ ਭਾਰੀ ਲੋਕਪ੍ਰਿਅਤਾ ਦਾ ਸਪੱਸ਼ਟ ਖੁਲਾਸਾ ਹੁੰਦਾ ਹੈ। ਇਸ ਲੜੀ ਹੇਠ, ਪੰਜਾਬ ਅੰਦਰ ਕਾਂਗਰਸ ਦੀ ਵੱਡੀ ਜਿੱਤ ਦਾ ਇਤਿਹਾਸ ਲਿੱਖਣ ਵਾਲੇ ਕੈਪਟਨ ਅਮਰਿੰਦਰ ਜਿਵੇਂ ਹੀ ਪਟਿਆਲਾ ਪਹੁੰਚੇ, ਉਨ੍ਹਾਂ ਦਾ ਉਤਸਾਹਿਤ ਭੀੜ ਵੱਲੋਂ ਡਰੱਮਾਂ ਦੀ ਥਾਪ ਤੇ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ, ਜਿਹੜੀ ਸੂਬਾ ਵਿਧਾਨ ਸਭਾ ਚੋਣਾਂ ਦੇ ਹੀਰੋ ਦਾ ਸਵਾਗਤ ਕਰਨ ਲਈ ਖੜ੍ਹੀ ਸੀ, ਜਿਸ ਵਿਅਕਤੀ ’ਚ ਉਹ ਆਪਣਾ ਮਸੀਹਾ ਦੇਖਦੇ ਹਨ ਅਤੇ ਉਹ ਉਨ੍ਹਾਂ ਨੂੰ ਬੀਤੇ 10 ਸਾਲਾਂ ਦੇ ਹਨੇਰੇ ਤੇ ਨਿਰਾਸ਼ਾ ਤੋਂ ਮੁਕਤੀ ਦਿਲਾਉਣਗੇ। ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਪੰਜਾਬ ਭਰ ’ਚ ਕਾਂਗਰਸ ਦੀ ਵਿਸ਼ਾਲ ਜਿੱਤ ਨਾਲ, ਉਨ੍ਹਾਂ ਦੀ ਪਟਿਆਲਾ ਤੋਂ ਰਿਕਾਰਡ ਜਿੱਤ ਨੇ ਪਾਰਟੀ ਵਰਕਰਾਂ ਤੇ ਆਮ ਲੋਕਾਂ ’ਚ ਉਤਸਾਹ ਭਰ ਦਿੱਤਾ ਹੈ, ਜਿਹੜੇ ਇਸ ਯੋਧਾ ਦੀ ਇਕ ਝਲਕ ਪਾਉਣ ਖਾਤਿਰ ਵੱਡੀ ਗਿਣਤੀ ’ਚ ਪਹੁੰਚੇ ਹੋਏ ਸਨ। ਪਟਿਆਲਵੀਆਂ ਵੱਲੋਂ ਦਿੱਤੇ ਗਏ ਪਿਆਰ ਤੇ ਸਮਰਥਨ ਤੋਂ ਉਤਸਾਹਿਤ ਕੈਪਟਨ ਅਮਰਿੰਦਰ ਲਈ ਇਹ ਇਕ ਭਾਵਨਾਤਮਕ ਘਰ ਵਾਪਿਸੀ ਸੀ। ਇਸ ਦੌਰਾਨ ਕੈਪਟਨ ਅਮਰਿੰਦਰ, ਆਪਣੀ ਪਤਨੀ ਪਰਨੀਤ ਕੌਰ, ਬੇਟੀ ਜੈਇੰਦਰ ਕੌਰ, ਭਰਾਵਾਂ ਰਾਜਾ ਮਾਲਵਿੰਦਰ ਸਿੰਘ ਤੇ ਰਾਜਾ ਰਣਧੀਰ ਸਿੰਘ ਨਾਲ ਇਤਿਹਾਸਕ ਕਿੱਲਾ ਮੁਬਾਰਕ ’ਚ ਗੁਰਦੁਆਰਾ ਸਾਹਿਬ ਤੇ ਮੰਦਰ ’ਚ ਗਏ, ਜਿਥੋਂ ਉਨ੍ਹਾਂ ਨੇ ਇਸ ਤੋਂ ਪਹਿਲਾਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ। ਬਾਬਾ ਅਲਾ ਸਿੰਘ ਦੀ ਸਮਾਧ ’ਤੇ ਮੱਥਾ ਟੇਕਣ ਤੋਂ ਬਾਅਦ ਉਹ ਆਪਣੇ ਮੋਤੀ ਮਹਿਲ ਪੈਲੇਸ ਲਈ ਤੁਰ ਪਹੇ, ਜਿਥੇ ਉਨ੍ਹਾਂ ਦੇ 75ਵੇਂ ਜਨਮ ਦਿਨ ਤੇ ਵਿਧਾਨ ਸਭਾ ਚੋਣਾਂ ’ਚ ਵੱਡੀ ਜਿੱਤ ਦਾ ਜਸ਼ਨ ਮਨਾਉਣ ਵਾਸਤੇ ਇੰਤਜ਼ਾਰ ਕਰ ਰਹੀ ਵਿਸ਼ਾਲ ਭੀੜ ਵੱਲੋਂ ਕੈਪਟਨ ਅਮਰਿੰਦਰ ਦਾ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪੈਲੇਸ ਦੁਹਰੇ ਜਸ਼ਨ ’ਚ ਸੱਜਿਆ ਹੋਇਆ ਸੀ, ਜਿਸਨੂੰ ਕੈਪਟਨ ਅਮਰਿੰਦਰ ਨੇ ਆਪਣੀ ਜ਼ਿੰਦਗੀ ਦਾ ਸੱਭ ਤੋਂ ਯਾਦਗਾਰ ਮੌਕਾ ਕਰਾਰ ਦਿੱਤਾ ਹੈ। ਇਸੇ ਤਰ੍ਹਾਂ, 75 ਵਰ੍ਹੇ ਦੀ ਉਮਰ ’ਚ ਪਟਿਆਲਾ ਰਾਜਘਰਾਣੇ ਦੇ ਇਹ ਵੰਸ਼ਜ ਆਪਣੇ ਪਰਿਵਾਰ ਦੇ ਸੱਭ ਤੋਂ ਜ਼ਿਆਦਾ ਉਮਰ ਦੇ ਮੈਂਬਰ ਬਣ ਗਏ ਹਨ। ਇਸ ਦਿਸ਼ਾ ਵਿੱਚ ਉਤਸਾਹਿਤ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਪੈਲੇਸ ਦੇ ਹਰ ਪਾਸੇ ਮਠਿਆਈਆਂ ਵੰਡ ਕੇ ਖੁਸ਼ੀਆਂ ਮਨਾਉਂਦੇ ਵੇਖਿਆ ਜਾ ਸਕਦਾ ਸੀ, ਜਿਸਨੂੰ ਪਟਿਆਲਾ ਸ਼ਹਿਰ ਦੇ ਇਤਿਹਾਸ ’ਚ ਇਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਪੂਰਾ ਵਾਤਾਵਰਨ ਖਤਮ ਨਾ ਹੋਣ ਵਾਲਾ ਜਸ਼ਨ ਬਣ ਚੁੱਕਾ ਸੀ, ਜਿਥੇ ਮੁਸਕੁਰਾਉਂਦੇ ਚੇਹਰੇ, ਖਿੱਲੇ ਫੁੱਲ ਤੇ ਫੁੱਲਾਂ ਦੇ ਹਾਰ ਹਰ ਨੁੱਕੜ ’ਤੇ ਕੈਪਟਨ ਅਮਰਿੰਦਰ ਦਾ ਸਵਾਗਤ ਕਰ ਰਹੇ ਸਨ। ਪੈਲੇਸ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ, ਕੈਪਟਨ ਅਮਰਿੰਦਰ ਨੇ ਪਟਿਆਲਾ ’ਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਦਾ ਵਾਅਦਾ ਕੀਤਾ, ਜਿਸ ਨਾਲ ਬਾਦਲ ਅਗਵਾਈ ਵਾਲੇ ਸ੍ਰੋਅਦ ਭਾਜਪਾ ਸ਼ਾਸਨ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਦੀ ਵਚਨਬੱਧਤਾ ਪ੍ਰਗਟਾਈ ਅਤੇ ਪਟਿਆਲਾ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਬਤੌਰ ਮੁੱਖ ਮੰਤਰੀ, ਸੂਬੇ ਦਾ ਸ਼ਾਸਨ ਚਲਾਉਣ ਦਾ ਦਬਾਅ ਹੋਣ ਦੇ ਬਾਵਜੂਦ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜ਼ਲਦੀ ਤੋਂ ਜ਼ਲਦੀ ਸੁਲਝਾਉਣ ਵਾਸਤੇ ਵਿਅਕਤੀਗਤ ਤੌਰ ’ਤੇ ਧਿਆਨ ਦੇਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ