ਯੂਸੀ ਮਾਸ ਪੰਜਾਬ ਵੱਲੋਂ ਸਕੂਲੀ ਬੱਚਿਆਂ ਦੀ ਅਬੈਕਸ ਪ੍ਰਤੀਯੋਗਤਾ ਕਰਵਾਈ

ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਮਈ:
ਸਕੂਲੀ ਬੱਚਿਆਂ ਦੇ ਦਿਮਾਗ ਨੂੰ ਹੋਰ ਤੇਜ਼ ਕਰਨ ਅਤੇ ਉਨ੍ਹਾਂ ਨੂੰ ਅੱਜ ਦੇ ਸਮੇਂ ਦਾ ਹਾਣੀ ਬਣਾਉਣ ਲਈ ਯੂਸੀ ਮਾਸ ਪੰਜਾਬ ਵੱਲੋਂ ਦਸਵੀਂ ਰਾਜ ਪੱਧਰੀ ਅਬੈਕਸ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਬੱਚਿਆਂ ਨੇ ਭਾਗ ਲਿਆ। ਯੂਸੀ ਮਾਸ ਪੰਜਾਬ ਦੇ ਸਟੇਟ ਡਾਇਰੈਕਟਰ ਰੁਪਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣ ਨਾਲ ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਕਰਨਾ ਅਤੇ ਉਨ੍ਹਾਂ ਦਾ ਗਿਆਨ ਵਧਾਉਣਾ ਹੈ। ਇਸ ਪ੍ਰਤੀਯੋਗਤਾ ਵਿਚ ਬੱਚਿਆਂ ਨੂੰ 200 ਪ੍ਰਸ਼ਨ 8 ਮਿੰਟ ਵਿਚ ਕਰਨ ਦਾ ਟੀਚਾ ਦਿੱਤਾ ਜਾਂਦਾ ਹੈ ਅਤੇ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਨਾਮ ਜਿੱਤੇ। ਸਹਿਜਦੀਪ ਸਿੰਘ, ਆਰਵ ਸ਼ਰਮਾ, ਸਹਿਜਪ੍ਰੀਤ ਕੌਰ, ਯਾਸ਼ਿਕਾ, ਕੁੰਵਰਦੀਪ ਸਿੰਘ, ਰੀਧਿਮਾ ਨੰਦਾ ਨੇ ਆਪਣੇ ਆਪਣੇ ਗਰੁੱਪ ਵਿਚ ਰਨਰ-ਅੱਪ ਦੀਆਂ ਟਰਾਫੀਆਂ ਹਾਸਲ ਕੀਤੀਆਂ। ਜਦੋਂ ਕਿ ਰੁਦਰ ਤਾਰਾ, ਛਵੀ, ਜੋਹਨਦੀਪ, ਸਮਰਜੀਤ , ਚੈਰੀ ਨੇ ਮੈਰਿਟ ਐਵਾਰਡ ਹਾਸਲ ਕੀਤੇ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…