Share on Facebook Share on Twitter Share on Google+ Share on Pinterest Share on Linkedin ਸੀਨੀਅਰ ਪੱਤਰਕਾਰ ਜਤਿੰਦਰ ਬੱਤਾ ਦੇ ਬੇਟੇ ਮੁਨੀਸ਼ ਬੱਤਾ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਭੁਪਿੰਦਰ ਸ਼ਿੰਗਾਰੀਵਾਲ ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 9 ਮਾਰਚ: ਸੀਨੀਅਰ ਪੱਤਰਕਾਰ ਜਤਿੰਦਰ ਬੱਤਾ ਦੇ ਸਪੁੱਤਰ ਮੁਨੀਸ਼ ਕੁਮਾਰ ਬੱਤਾ ਜਿਨ੍ਹਾਂ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ, ਉਨ੍ਹਾਂ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਗਰੁੜ ਪੁਰਾਨ ਦੇ ਭੋਗ ਪਾਏ ਗਏ। ਉਪਰੰਤ ਢਿੱਲੋਂ ਫ਼ਾਰਮ ਨਵਾਂ ਗਰਾਓਂ ਵਿੱਚ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਲਖਵਿੰਦਰ ਕੌਰ ਗਰਚਾ, ‘ਆਪ’ ਦੇ ਯੂਥ ਵਿੰਗ ਦੇ ਪ੍ਰਧਾਨ ਜਗਦੇਵ ਸਿੰਘ ਮਲੋਆ, ਸੀਨੀਅਰ ਅਕਾਲੀ ਆਗੂ ਚੌਧਰੀ ਅਰਜਨ ਸਿੰਘ ਕਾਂਸਲ, ਭਾਜਪਾ ਆਗੂ ਦੀਪ ਢਿੱਲੋਂ, ਨਿਊ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਰੋਜ਼ਾਨਾ ਅਜੀਤ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਵਜੀਦਪੁਰ, ਰਣਜੀਤ ਸਿੰਘ ਕਾਕਾ, ਹਰਿੰਦਰ ਕੋਸ਼ਿਸ਼ ਪ੍ਰਧਾਨ ਬ੍ਰਾਹਮਣ ਸਭਾ, ਭਾਜਪਾ ਆਗੂ ਪ੍ਰਮੋਦ ਕੁਮਾਰ ਆਦਿ ਬੁਲਾਰਿਆਂ ਨੇ ਮੁਨੀਸ਼ ਬੱਤਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਨਾਲ ਸੋਗ ਪ੍ਰਗਟਾਇਆ। ਇਸ ਮੌਕੇ ਖਰੜ ਦੇ ਕਾਂਗਰਸ ਵਿਧਾਇਕ ਜਗਮੋਹਨ ਸਿੰਘ ਕੰਗ, ਨਗਰ ਕੌਸਲ ਪ੍ਰਧਾਨ ਬਲਜਿੰਦਰ ਕੌਰ, ‘ਆਪ’ ਦੇ ਜ਼ੋਨਲ ਕਨਵੀਨਰ ਦਰਸ਼ਨ ਸਿੰਘ ਧਾਲੀਵਾਲ, ਕੌਸਲਰ ਇਕਬਾਲ ਸਿੰਘ ਸੈਣੀ, ਕੌਂਸਲਰ ਗੁਰਬਚਨ ਸਿੰਘ, ਕੌਂਸਲਰ ਮਲਕੀਤ ਸਿੰਘ ਸਿੱਧੂ, ਯੂਥ ਆਗੂ ਗੁਰਧਿਆਨ ਸਿੰਘ, ਸੁਰਿੰਦਰ ਬੱਬਲ, ਗਰਜਾ ਸਿੰਘ, ਕਮਲਜੀਤ ਅਰੋੜਾ, ਸ੍ਰੀ ਅਰਵਿੰਦ ਪੁਰੀ, ਕੁਲਜੀਤ ਸਿੰਘ ਬੇਦੀ, ਭਰਪੂਰ ਸਿੰਘ ਮੁੰਦਰਾ, ਸੁਰਜੀਤ ਭਾਰਦਵਾਜ਼, ਸ੍ਰੀਮਤੀ ਨੇਹਾ ਵਰਮਾ, ਮੁਨੀਸ਼ ਜੋਸ਼ੀ ਅਤੇ ਰਵਿੰਦਰ ਸੈਣੀ ਆਦਿ ਸ਼ਖਸੀਅਤਾਂ ਨੇ ਵੀ ਸੋਗ ਸਮਾਗਮ ਵਿੱਚ ਹਾਜ਼ਰੀ ਭਰੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ