ਸੋਹਾਣਾ ਸਕੂਲ ਨੇਡ਼ਲੇ ਟੋਭੇ ਦਾ ਹੋਵੇਗਾ ਨਵੀਨੀਕਰਨ

ਨਿਗਮ ਕਮਿਸ਼ਨਰ ਨੇ ਸੋਹਾਣਾ ਦਾ ਦੌਰਾ ਕਰਕੇ ਲਿਆ ਜਾਇਜ਼

ਨਬਜ਼-ਏ-ਪੰਜਾਬ, ਮੁਹਾਲੀ 23 ਅਗਸਤ:
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਪਰਮਿੰਦਰਪਾਲ ਸਿੰਘ ਨੇ ਅੱਜ ਇਤਿਹਾਸਕ ਨਗਰ ਪਿੰਡ ਸੋਹਾਣਾ ਦਾ ਦੌਰਾ ਕਰਕੇ ਗੰਦੇ ਪਾਣੀ ਦੇ ਟੋਭੇ ਦਾ ਜਾਇਜ਼ਾ ਲਿਆ। ਇਸ ਮੌਕੇ ਅਕਾਲੀ ਦਲ ਦੀ ਕੌਂਸਲਰ ਹਰਜਿੰਦਰ ਕੌਰ ਸੋਹਾਣਾ ਵੀ ਮੌਜੂਦ ਸਨ। ਬੀਤੇ ਕੱਲ ਅਕਾਲੀ ਦਲ ਵੱਲੋਂ ਨਗਰ ਨਿਗਮ ਦਫ਼ਤਰ ਦੇ ਬਾਹਰ ਸਥਾਨਕ ਲੋਕਾਂ ਨੂੰ ਦਰਪੇਸ਼ ਸਮੱਸਿਆ ਨੂੰ ਲੈ ਕੇ ਧਰਨਾ ਦਿੱਤਾ ਸੀ। ਧਰਨੇ ਦੌਰਾਨ ਮਹਿਲਾ ਕੌਂਸਲਰ ਸਮੇਤ ਅਕਾਲੀ ਆਗੂਆਂ ਨੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਸੀ।
ਇਸ ਮੌਕੇ ਨਿਗਮ ਕਮਿਸ਼ਨਰ ਪਰਮਿੰਦਰਪਾਲ ਸਿੰਘ ਨੇ ਸੋਹਾਣੇ ਲਡ਼ਕੀਆਂ ਦੇ ਸਰਕਾਰੀ ਸਕੂਲ ਦੇ ਨੇਡ਼ੇ ਦੋ ਏਕਡ਼ ਥਾਂ ਦੇ ਟੋਭੇ ਦੀ ਗੰਦਗੀ, ਨਾਜਾਇਜ਼ ਕਬਜ਼ੇ, ਟੋਭੇ ਵਿੱਚ ਪਾਣੀ ਉੱਛਲ ਕੇ ਲਡ਼ਕੀਆਂ ਦੇ ਸਕੂਲ ਵਿੱਚ ਦਾਖ਼ਲ ਹੋਣ ਦੇ ਮਾਮਲੇ ਦਾ ਜਾਇਜ਼ਾ ਲਿਆ।
ਅਕਾਲੀ ਕੌਂਸਲਰ ਹਰਜਿੰਦਰ ਕੌਰ ਸੋਹਾਣਾ ਨੇ ਕਮਿਸ਼ਨਰ ਨੂੰ ਸਾਰਾ ਮੌਕਾ ਦਿਖਾਇਆ। ਉਨ੍ਹਾਂ ਕਿਹਾ ਕਿ ਇਸ ਟੋਭੇ ਦਾ ਸੀਚੇਵਾਲ ਮਾਡਲ ਅਨੁਸਾਰ ਨਵੀਨੀਕਰਨ ਕੀਤਾ ਜਾਵੇ ਤਾਂ ਕਿ ਇਹ ਟੋਭਾ ਪਾਣੀ ਦੀ ਸੰਭਾਲ ਦੇ ਨਾਲ-ਨਾਲ ਲੋਕਾਂ ਲਈ ਸੈਰਗਾਹ ਵੀ ਬਣ ਸਕੇ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵੀਹ ਤੋਂ ਵੱਧ ਪਿੰਡਾਂ ਤੋਂ ਸੈਂਕਡ਼ੇ ਲਡ਼ਕੀਆਂ ਪਡ਼ਨ ਆਉਂਦੀਆਂ ਹਨ,ਜਿਨ੍ਹਾਂ ਨੂੰ ਟੋਭੇ ਦੇ ਪਾਣੀ, ਬਦਬੂ ਆਦਿ ਤੋਂ ਬਹੁਤ ਪ੍ਰੇਸ਼ਾਨੀ ਹੈ। ਨਿਗਮ ਦੇ ਕਮਿਸ਼ਨਰ ਨੇ ਕੌਂਸਲਰ ਹਰਜਿੰਦਰ ਕੌਰ ਅਤੇ ਮੌਕੇ ਤੇ ਮੌਜੂਦ ਸਕੂਲ ਦੀ ਪ੍ਰਿੰਸੀਪਲ ਨੂੰ ਵਿਸ਼ਵਾਸ ਦਿਵਾਇਆ ਕਿ ਨਿਗਮ ਵੱਲੋਂ ਬਹੁਤ ਜਲਦੀ ਸੋਹਾਣਾ ਦੇ ਟੋਭੇ ਦਾ ਨਵੀਨੀਕਰਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੋਭੇ ਦੇ ਪਾਣੀ ਦੀ ਨਿਕਾਸੀ ਦਾ ਵੀ ਢੁੱਕਵਾਂ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਪਿੰਡ ਦੇ ਵਸਨੀਕ ਵੀ ਹਾਜ਼ਰ ਸਨ। ਕੌਂਸਲਰ ਨੇ ਸੋਹਾਣਾ ਦੇ ਹੋਰ ਮਾਮਲੇ ਜਿਨ੍ਹਾਂ ਵਿਚ ਗੁਰਦੁਆਰੇ ਨੇਡ਼ਲੀ ਪਿੰਡ ਨੂੰ ਆਉਂਦੀ ਸਡ਼ਕ, ਗੁਰਦੁਆਰੇ ਨੇਡ਼ੇ ਲੱਗੇ ਹੋਏ ਕੂਡ਼ੇ ਦੇ ਢੇਰ ਆਦਿ ਦੇ ਮਾਮਲੇ ਵੀ ਨਿਗਮ ਕਮਿਸ਼ਨਰ ਦੇ ਧਿਆਨ ਵਿਚ ਲਿਆਂਦੇ, ਜਿਨ੍ਹਾਂ ਦੇ ਉਨ੍ਹਾਂ ਜਲਦੀ ਹੱਲ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…