ਪਿੰਡ ਕੁੰਭੜਾ ਵਿੱਚ ਕੌਂਸਲਰ ਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਮਨਾਇਆ ‘ਤੀਆਂ ਦਾ ਤਿਉਹਾਰ’

ਤਿਉਹਾਰਾਂ ਨੂੰ ਸਾਂਝੇ ਰੂਪ ਵਿੱਚ ਮਨਾਉਣ ਨਾਲ ਹੋਣਗੀਆਂ ਸਭਿਆਚਾਰਕ ਤੰਦਾਂ ਵਧੇਰੇ ਮਜਬੂਤ: ਜਸਵੰਤ ਕੌਰ

ਨਬਜ਼-ਏ-ਪੰਜਾਬ, ਮੁਹਾਲੀ, 4 ਅਗਸਤ:
ਤੀਆਂ ਦੇ ਤਿਉਹਾਰ ਸਾਂਝੇ ਤੌਰ ’ਤੇ ਮਨਾਏ ਜਾਣ ਨਾਲ ਸੱਭਿਆਚਾਰਕ ਤੰਦਾਂ ਪਹਿਲਾਂ ਦੇ ਮੁਕਾਬਲੇ ਹੋਰ ਮਜਬੂਤ ਹੁੰਦੀਆਂ ਹਨ। ਇਸ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਨ ਵਾਲੇ ਮੋਹਤਬਰ ਸੱਜਣ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵਧਾਈ ਦੀਆਂ ਪਾਤਰ ਹਨ। ਇਹ ਗੱਲ ਪਿੰਡ ਕੁੰਬੜਾ ਵਿਖੇ ਕੌਂਸਲਰ ਹਰਮਨਪ੍ਰੀਤ ਕੌਰ ਕੁੰਬੜਾ ਦੀ ਅਗਵਾਈ ਹੇਠ ਮਨਾਏ ਗਏ ਤੀਆਂ ਦੇ ਤਿਉਹਾਰ ਦੇ ਮੌਕੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਜਸਵੰਤ ਕੌਰ ਨੇ ਕਹੀ। ਤੀਆਂ ਦੇ ਤਿਉਹਾਰ ਵਿੱਚ ਵੱਡੀ ਗਿਣਤੀ ਵਿੱਚ ਅੌਰਤਾਂ ਨੇ ਉਤਸ਼ਾਹ ਅਤੇ ਸੱਭਿਆਚਾਰਕ ਵੰਨਗੀਆਂ ਨਾਲ ਦੇ ਸਜ-ਧਜ ਕੇ ਹਿੱਸਾ ਲਿਆ।
ਇਸ ਮੌਕੇ ਮੈਡਮ ਜਸਵੰਤ ਕੌਰ ਪਤਨੀ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸੱਭਿਆਚਾਰਕ ਵੰਨਗੀਆਂ ਨੂੰ ਸਾਂਭੇ ਰੱਖਣ ਅਤੇ ਮਾਡਰਨ ਕਲਚਰ ਦੇ ਭੈੜੇ ਪ੍ਰਭਾਵ ਨੂੰ ਰੋਕਣ ਦੇ ਲਈ ਅਜਿਹਾ ਉਪਰਾਲਾ ਇੱਕ ਪ੍ਰਸ਼ੰਸਾ ਭਰਿਆ ਕੰਮ ਹੈ, ਬਿਨਾਂ ਸ਼ੱਕ ਅਜਿਹੇ ਪ੍ਰੋਗਰਾਮ ਕਰਵਾਏ ਜਾਣ ਦੇ ਨਾਲ ਹੋਰਨਾਂ ਲੋਕਾਂ ਅਤੇ ਸਮਾਜ ਸੇਵੀ ਨੁਮਾਇੰਦਿਆਂ ਨੂੰ ਵੀ ਦਿਸ਼ਾ ਮਿਲਦੀ ਹੈ, ਜਿਸ ਵਿੱਚ ਸ੍ਰੀਮਤੀ ਜਸਵੰਤ ਕੌਰ ਨੇ ਕਿਹਾ ਕਿ ਪਿੰਡ ਕੁੰਭੜਾ ਵਿਖੇ ਤੀਆਂ ਦੇ ਤਿਉਹਾਰ ਮੌਕੇ ਕਰਵਾਏ ਗਏ ਸਮਾਗਮ ਲਈ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਅਤੇ ਹੋਰ ਪ੍ਰਬੰਧਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਅੌਰਤਾਂ ਦੇ ਉਤਸ਼ਾਹ ਨੂੰ ਪ੍ਰਗਟਾਏ ਜਾਣ ਲਈ ਇੱਕ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਹੈ। ਇਸ ਮੌਕੇ ਕੌਂਸਲਰ ਸ੍ਰੀਮਤੀ ਰਮਨਪ੍ਰੀਤ ਕੌਰ ਕੁੰਭੜਾ, ‘ਆਪ’ ਵਲੰਟੀਅਰ ਹਰਮੇਸ਼ ਸਿੰਘ ਕੁੰਭੜਾ, ਚਰਨਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਅੌਰਤਾਂ ਵਿੱਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In Entertainment

Check Also

ਅੱਵਲ ਫ਼ਿਲਮ ਫ਼ੈਸਟੀਵਲ ਵਿੱਚ ਪੰਜਾਬੀ ਫ਼ਿਲਮ ‘ਕਾਲ ਕੋਠੜੀ’ ਦਾ ਪੋਸਟਰ ਰਿਲੀਜ਼

ਅੱਵਲ ਫ਼ਿਲਮ ਫ਼ੈਸਟੀਵਲ ਵਿੱਚ ਪੰਜਾਬੀ ਫ਼ਿਲਮ ‘ਕਾਲ ਕੋਠੜੀ’ ਦਾ ਪੋਸਟਰ ਰਿਲੀਜ਼ ਨਵਾਂ ਵਿਸ਼ਾ ਤੇ ਚੰਗੇ ਅਨੁਭਵ ਪੰਜਾ…