ਵੱਡੀ ਗਿਣਤੀ ਤੜੌਲੀ ਦੇ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ

ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਨੌਜਵਾਨਾਂ ਦਾ ਕੀਤਾ ਨਿੱਘਾ ਸਵਾਗਤ

ਨਬਜ਼-ਏ-ਪੰਜਾਬ, ਮੁਹਾਲੀ, 29 ਸਤੰਬਰ:
ਮੁਹਾਲੀ ਹਲਕੇ ਦੇ ਪਿੰਡ ਤੜੌਲੀ ਵਿਖੇ ਅੱਜ ਦਰਜਨਾਂ ਨੌਜਵਾਨਾਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਸਾਰੇ ਨੌਜਵਾਨਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਾਰਿਆਂ ਨੂੰ ਅਕਾਲੀ ਦਲ ਵਿੱਚ ਪੂਰਾ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਹਾਣਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹੜ੍ਹਾਂ ਦੌਰਾਨ ਪੰਜਾਬ ਵਾਸੀਆਂ ਦੀ ਕੀਤੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦਾ ਨੌਜਵਾਨ ਵਰਗ ਅਕਾਲੀ ਦਲ ਨਾਲ ਜੁੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਕੇਂਦਰ ਅਤੇ ਰਾਜ ਸਰਕਾਰ ਨਹੀਂ ਕਰ ਸਕੇ ਉਹ ਕੰਮ ਸੁਖਬੀਰ ਬਾਦਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਸਿਰਫ਼ ਐਲਾਨ ਕਰ ਰਹੀਆਂ ਹਨ ਜਦੋਂਕਿ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਵੱਲੋਂ ਲੱਖਾਂ ਰੁਪਏ ਦੀ ਰਾਸ਼ੀ, ਹਜ਼ਾਰਾਂ ਲਿਟਰ ਪੈਟਰੋਲ, ਸੈਂਕੜੇ ਗੱਡੀਆਂ ਪਸ਼ੂਆਂ ਲਈ ਅਚਾਰਾ ਅਤੇ ਤੂੜੀ ਤੋਂ ਇਲਾਵਾ ਵੱਡੀ ਮਾਤਰਾ ਵਿਚ ਰਾਸ਼ਨ ਮੁਹੱਈਆ ਕਰਵਾ ਚੁੱਕੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਇੱਕ ਲੱਖ ਏਕੜ ਰਕਬੇ ਲਈ ਕਣਕ ਦਾ ਸਰਟੀਫ਼ਾਈਡ ਬੀਜ ਖਰੀਦਣ ਲਈ ਆਰਡਰ ਦਿੱਤਾ ਜਾ ਚੁੱਕਾ ਹੈ ਅਤੇ ਸੈਂਕੜੇ ਫੋਗਿੰਗ ਮਸ਼ੀਨਾਂ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਸਪਰੇਅ ਕਰਾਈ ਜਾ ਰਹੀ ਹੈ ਅਤੇ ਬੇਜ਼ਮੀਨੇ ਲੋਕਾਂ ਨੂੰ ਕਣਕ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਗੌਰਵ ਰਾਣਾ, ਹਰਪਾਲ ਰਾਣਾ, ਹੈਪੀ ਰਾਣਾ, ਲੱਕੀ ਰਾਣਾ, ਪ੍ਰਹਿਲਾਦ ਰਾਣਾ, ਦਲਵੀਰ ਰਾਣਾ, ਮੀਕੂ ਰਾਣਾ, ਬਿਸ਼ਾ ਰਾਣਾ, ਸੁੰਦਰ ਰਾਣਾ, ਰਕੇਸ਼ ਰਾਣਾ, ਸੰਜੂ ਰਾਣਾ, ਅਮਨ ਰਾਣਾ, ਗੋਲੂ ਰਾਣਾ, ਰਾਹੁਲ ਰਾਣਾ, ਓਮਕਾਰ ਰਾਣਾ, ਸੈਣੀ ਰਾਣਾ, ਸੁਰਜੀਤ ਸਿੰਘ, ਪ੍ਰਿੰਸ ਸਿੰਘ, ਸੁਮਿਤ ਰਾਣਾ, ਕਬੀਰ ਰਾਣਾ, ਚੰਦਰਪਾਲ ਰਾਣਾ ਸਮੇਤ ਅਨੇਕਾਂ ਪਿੰਡ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…