ਇੰਡੀਅਨ ਆਰਮੀ ਵਿੱਚ ਤਿੰਨ ਪੀੜ੍ਹੀਆਂ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਨੇ ਲੈਫਟੀਨੈਂਟ ਤਨਵੀਰ ਸੇਖੋਂ
ਲੈਫ਼ਟੀਨੈਂਟ ਤਨਵੀਰ ਸੇਖੋਂ ਨੂੰ ਇੰਡੀਅਨ ਆਰਮੀ ਵਿੱਚ ਆਫ਼ੀਸਰ ਟਰੇਨਿੰਗ ਅਕੈਡਮੀ ਚੇਨਈ ਤੋਂ ਮਿਲਿਆ ਕਮਿਸ਼ਨ
ਨਬਜ਼-ਏ-ਪੰਜਾਬ, ਮੁਹਾਲੀ, 9 ਮਾਰਚ:
ਆਰਮੀ ਇੰਸਟੀਚਿਊੁਟ ਆਫ਼ ਲਾਅ ਦੇ ਸਾਬਕਾ ਵਿਦਿਆਰਥੀ ਲੈਫ਼ਟੀਨੈਂਟ ਤਨਵੀਰ ਸੇਖੋਂ ਨੂੰ ਇੰਡੀਅਨ ਆਰਮੀ ਦੀ 6 ਬਿਹਾਰ ਰੈਜ਼ੀਮੈਂਟ ਵਿੱਚ ਆਫ਼ੀਸਰ ਟਰੇਨਿੰਗ ਅਕੈਡਮੀ ਚੇਨਈ ਤੋਂ ਕਮਿਸ਼ਨ ਮਿਲਿਆ ਹੈ। ਉਹ ਸੈਕਟਰ-48-ਸੀ ਦੇ ਵਸਨੀਕ ਹਨ। ਉਹ ਆਪਣੇ ਪਰਿਵਾਰ ਦੀ ਤਿੰਨ ਪੀੜ੍ਹੀਆਂ ਤੱਕ ਫੈਲੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਭਾਰਤੀ ਫੌਜ ਵਿੱਚ ਸ਼ਾਮਲ ਹੋ ਕੇ ਪਰਿਵਾਰਕ ਰਿਵਾਇਤ ਨੂੰ ਜਾਰੀ ਰੱਖ ਰਹੇ ਹਨ।
ਲੈਫ਼ਟੀਨੈਂਟ ਤਨਵੀਰ ਸੇਖੋਂ ਦੇ ਦਾਦਾ ਮਰਹੂਮ ਕੈਪਟਨ ਸਾਧੂ ਸਿੰਘ ਸੇਖੋਂ ਨੇ ਐਮਰਜੈਂਸੀ ਕਮਿਸ਼ਨਡ ਅਫ਼ਸਰ ਵਜੋਂ ਸੇਵਾ ਨਿਭਾਈ ਹੈ ਅਤੇ ਸੰਨ 1965 ਦੀ ਭਾਰਤ-ਪਾਕਿ ਜੰਗ ਵਿੱਚ ਬੜੀ ਬਹਾਦਰੀ ਨਾਲ ਭਾਗ ਲਿਆ ਸੀ। ਉਨ੍ਹਾਂ ਦੇ ਪਿਤਾ ਬ੍ਰਿਗੇਡੀਅਰ ਯੁਧਵੀਰ ਸਿੰਘ ਸੇਖੋਂ, ਸੈਨਾ ਮੈਡਲ ਅਤੇ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਇੱਕ ਬਹੁਤ ਹੀ ਪ੍ਰਸਿੱਧ ਅਫ਼ਸਰ ਹਨ, ਜੋ ਪਿਛਲੇ 31 ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਹੇ ਹਨ। ਜਦੋਂਕਿ ਉਨ੍ਹਾਂ ਦੀ ਮਾਤਾ ਸ੍ਰੀਮਤੀ ਜਸਕੀਰਤ ਸੇਖੋਂ ਇੱਕ ਸਿੱਖਿਆਵਿਦ ਹਨ, ਜਿਨ੍ਹਾਂ ਨੇ ਦੇਸ਼ ਭਰ ਦੀਆਂ ਕਈ ਸਿੱਖਿਆ ਸੰਸਥਾਵਾਂ ਵਿੱਚ ਸ਼ਾਨਦਾਰ ਸੇਵਾ ਕੀਤੀ ਹੈ। ਇਸ ਸਮੇਂ ਉਹ ਜੰਮੂ ਦੇ ਇੱਕ ਪ੍ਰਸਿੱਧ ਸਕੂਲ ਵਿੱਚ ਉੱਚੇ ਅਹੁਦੇ ’ਤੇ ਤਾਇਨਾਤ ਹਨ।