ਸਾਦਕ ਸ਼ਾਹ ਦੀ 31ਵੀਂ ਬਰਸੀ ਮੌਕੇ ਸੂਫ਼ੀ ਕੱਵਾਲੀ ਸਮਾਗਮ ਯਾਦਗਾਰੀ ਹੋ ਨਿੱਬੜਿਆਂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਅਕਤੂਬਰ:
ਇੱਥੋਂ ਦੇ ਨੇੜਲੇ ਪਿੰਡ ਤਾਰਾਪੁਰ ਵਿੱਚ ਲਾਲਾਂ ਵਾਲਾ ਪੀਰ ਦੇ ਦਰਬਾਰ ਵਿੱਚ ਮੁੱਖ ਪ੍ਰਬੰਧਕ ਗੱਦੀ ਨਸ਼ੀਨ ਬਾਬਾ ਰਹਿਮਤੁਲਾ ਟੱਪੀ ਨੰਬਰਦਾਰ ਪੱਤੀ ਨਿਗਾਹਾ ਦੀ ਪ੍ਰਧਾਨਗੀ ਹੇਠ ਗਰਾਮ ਪੰਚਾਇਤ, ਪਿੰਡ ਵਾਸੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਦੇ ਦੂਸਰੇ ਗੱਦੀ ਨਸ਼ੀਨ ਬਾਬਾ ਸਾਦਕ ਸ਼ਾਹ ਦੀ 31ਵੀਂ ਬਰਸੀ ਸੰਗਤਾਂ ਵੱਲੋਂ ਮਨਾਈ ਗਈ। ਇਸ ਮੌਕੇ ਕੁਰਾਨ ਮਜੀਦ ਦੀਆਂ ਆਇਤਾਂ ਪੜੀਆਂ ਗਈਆਂ ਅਤੇ ਹਰ ਇੱਕ ਦੇ ਭਲੇ ਲਈ ਦੁਆ ਕੀਤੀ ਗਈ। ਇਸ ਮੌਕੇ ਕੱਵਾਲ ਚੰਨੀ ਐਂਡ ਪਾਰਟੀ ਵੱਲੋਂ ਕੱਵਾਲੀਆਂ ਅੱਲਾਹੂ, ਸਲਾਮ, ਪੀਰ ਦਾ ਦੁਆਰਾ, ਕੰਗਣਾ ਤੇ ਮਜਾਰ ਉਤੇ ਚਾਦਰ ਚੜਾਉਣ ਦੀ ਕੱਵਾਲੀਆਂ ਪੇਸ਼ ਕੀਤੀਆਂ ਗਈਆਂ। ਕੱਵਾਲ ਪਾਰਟੀ ਵਿੱਚ ਬੰਟੀ, ਬਬਲੀ, ਸੱਤਾ, ਕਾਲਾ, ਚੰਨੀ ਤੇ ਮਨੀ ਨੇ ਸਾਥ ਦਿੱਤਾ। ਸੰਗਤਾਂ ਲਈ ਲੰਗਰ ਚਲਾਇਆ ਗਿਆ। ਦਰਬਾਰ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਹੋਰ ਸੁੱਖ ਸਹੂਲਤ ਲਈ ਹੋਰ ਸੁਚੱਜੇ ਪ੍ਰਬੰਧ ਕਰਨ ਲਈ ਵਿਚਾਰ ਵਿਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਛਾਂਗਾ ਰਾਮ ਸਰਪੰਚ ਤਾਰਾਪੁਰ, ਪ੍ਰੀਤੂ ਸਰਪੰਚ ਮਾਜਰੀ, ਗੁਰਮੇਲ ਸਿੰਘ ਸਰਪੰਚ ਮਾਜਰਾ, ਸਲੀਮ ਰਾਜੂ, ਇਕਬਾਲ ਖਾਨ ਤਾਰਾਪੁਰ ਆਦਿ ਨੇ ਵਿਚਾਰ ਪੇਸ਼ ਕੀਤੇ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

Women who run the household should now run the country: Bhagwant Mann

Women who run the household should now run the country: Bhagwant Mann Women urged to play …