Share on Facebook Share on Twitter Share on Google+ Share on Pinterest Share on Linkedin ਬੱਚੇ ਨੂੰ ਆਵਾਰਾ ਕੁੱਤੇ ਦੇ ਕੱਟਣ ਦਾ ਮਾਮਲਾ: ਬੱਚੇ ਦੇ ਪਿਤਾ ਵੱਲੋਂ ਰਾਜਪਾਲ ਪੰਜਾਬ ਤੇ ਮੇਅਰ ਨੂੰ ਕਾਨੂੰਨੀ ਨੋਟਿਸ ਜਾਰੀ ਪੀੜਤ ਬੱਚੇ ਦੇ ਪਿਤਾ ਨੇ ਪਲਾਸਟਿਕ ਸਰਜਰੀ ਲਈ ਮੰਗਿਆਂ ਯੋਗ ਮੁਆਵਜ਼ਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ: ਸਥਾਨਕ ਫੇਜ਼ 2 ਸਥਿਤ ਗੁਰਦੁਆਰਾ ਸਾਹਿਬ ਵਿੱਚ ਬੀਤੀ 22 ਮਾਰਚ ਨੂੰ ਰਾਤ ਸਮੇਂ ਜਿਸ ਮਾਸੂਮ ਬੱਚੇ ਜਪਦੀਪ ਸਿੰਘ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ ਸੀ। ਉਸ ਪੀੜਤ ਬੱਚੇ ਦੇ ਪਿਤਾ ਪਰਮਜੀਤ ਸਿੰਘ ਨੇ ਪੰਜਾਬ ਦੇ ਰਾਜਪਾਲ, ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੰਗ ਕੀਤੀ ਹੈ ਕਿ ਉਸ ਨੂੰ ਉਸ ਦੇ ਬੱਚੇ ਦੇ ਇਲਾਜ ਦਾ ਖਰਚਾ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ 22 ਮਾਰਚ ਦੀ ਰਾਤ ਨੂੰ ਕਰੀਬ 10 ਵਜੇ ਉਹ ਗੁਰਦੁਆਰਾ ਸਾਹਿਬ ਫੇਜ਼ 2 ਵਿੱਚ ਉਹ ਸੇਵਾ ਕਰ ਰਿਹਾ ਸੀ ਕਿ ਉਥੇ ਹੀ ਮੌਜੂਦ ਉਸ ਦੇ ਤਿੰਨ ਸਾਲ ਦੇ ਬੇਟੇ ਜਪਦੀਪ ਸਿੰਘ ਨੂੰ ਇੱਕ ਆਵਾਰਾ ਕੁੱਤੇ ਨੇ ਕੱਟ ਲਿਆ। ਕੁੱਤੇ ਨੇ ਉਸ ਦੇ ਬੱਚੇ ਜਪਦੀਪ ਦੀ ਖੱਬੀ ਗਲ ਅਤੇ ਬੁੱਲ੍ਹ ਚਬਾ ਲਏ ਸੀ। ਇਸ ਉਪਰੰਤ ਬੱਚੇ ਨੂੰ ਗੰਭੀਰ ਹਾਲਤ ਇਲਾਜ ਲਈ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਲਿਜਾਇਆ ਗਿਆ। ਉਸ ਨੇ ਦੱਸਿਆ ਕਿ ਹੁਣ ਉਸਦੇ ਬੱਚੇ ਦੀ ਪਲਾਸਟਿਕ ਸਰਜਰੀ ਹੋਵੇਗੀ ਜਿਸ ਉਪਰ ਕਾਫੀ ਖਰਚਾ ਆਵੇਗਾ। ਉਸ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਹਲ ਕਰਨ ਦੀ ਜ਼ਿੰਮੇਵਾਰੀ ਨਗਰ ਨਿਗਮ ਦੇ ਮੇਅਰ ਦੀ ਬਣਦੀ ਹੈ, ਇਸ ਲਈ ਉਸ ਨੂੰ ਪੰਜ ਲੱਖ ਰੁਪਏ ਅਦਾ ਕੀਤੇ ਜਾਣ ਤਾਂ ਕਿ ਉਹ ਆਪਣੇ ਬੱਚੇ ਦਾ ਸਹੀ ਤਰੀਕੇ ਨਾਲ ਇਲਾਜ ਕਰਵਾ ਸਕੇ। ਉਸ ਨੇ ਕਿਹਾ ਕਿ ਜੇ ਉਸ ਨੂੰ ਪੰਜ ਲੱਖ ਰੁਪਏ ਅਦਾ ਨਾ ਕੀਤੇ ਗਏ ਤਾਂ ਉਹ ਇਸ ਸਬੰਧੀ ਕਾਨੂੰਨੀ ਕਾਰਵਾਈ ਕਰੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ