ਸਿੰਮੀ ਮਰਵਾਹਾ ਟਰੱਸਟ ਨੇ ਮੁਹਾਲੀ ਪਿੰਡ ਵਿੱਚ ਮੈਡੀਕਲ ਚੈੱਕਅਪ ਕੈਂਪ ਲਾਇਆ

ਨਬਜ਼-ਏ-ਪੰਜਾਬ, ਮੁਹਾਲੀ, 11 ਅਕਤੂਬਰ:
ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋੱ ਪਿੰਡ ਮੁਹਾਲੀ ਵਿਖੇ ਬਾਲੜੀ ਦਿਵਸ ਮੌਕੇ ਮੁਫਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਬਲਜੀਤ ਮਰਵਾਹਾ ਨੇ ਦੱਸਿਆ ਕਿ ਆਯੁਰਵੈਦ ਵਿਭਾਗ ਪੰਜਾਬ ਤੋਂ ਡਾ. ਰਜਨੀ ਗੁਪਤਾ, ਡਾ. ਹਰਪ੍ਰੀਤ ਸਿੰਘ ਤੇ ਉੱਪ ਵੈਦ ਡਾ. ਗੁਰਪ੍ਰੀਤ ਕੌਰ ਨੇ ਕੈਂਪ ਵਿੱਚ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ। ਕੈਂਪ ਵਿੱਚ ਪੰਜ ਦਰਜ਼ਨ ਤੋਂ ਵੱਧ ਲੋਕਾਂ ਨੇ ਲਾਹਾ ਲਿਆ। ਕੈਂਪ ਦੌਰਾਨ ਆਏ ਲੋਕਾਂ ਦੇ ਸ਼ਰੀਰ ਵਿੱਚ ਖੂਨ ਦੇ ਦਬਾਅ ਅਤੇ ਸਰੀਰਕ ਜਾਂਚ ਕੀਤੀ ਗਈ। ਸਾਰਿਆਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਟਰੱਸਟ ਦੀ ਪ੍ਰਬੰਧਕ ਟਰੱਸਟੀ ਕਵਿੱਤਰੀ ਰਾਜਿੰਦਰ ਰੋਜ਼ੀ ਇਹ ਟਰੱਸਟ ਨੌਜਵਾਨ ਪੱਤਰਕਾਰ ਸਿੰਮੀ ਮਰਵਾਹਾ ਦੀ ਯਾਦ ਵਿੱਚ 21 ਸਾਲ ਪਹਿਲਾਂ ਬਣਾਇਆ ਗਿਆ ਸੀ। ਉਸੇ ਵੇਲੇ ਤੋਂ ਸਮਾਜ ਸੇਵਾ ਦੇ ਕੰਮ ਕਰਦਾ ਆ ਰਿਹਾ ਹੈ।
ਉਨ੍ਹਾਂ ਕੈਂਪ ਦੌਰਾਨ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਧਿਕਾਰੀ ਡਾਕਟਰ ਸਰਬਜੀਤ ਕੌਰ ਤੇ ਗਗਨਪ੍ਰੀਤ ਸਿੰਘ ਵੱਲੋੱ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਕੈਂਪ ਵਿੱਚ ਇਲਾਕੇ ਦੇ ਕੌਂਸਲਰ ਰਵਿੰਦਰ ਸਿੰਘ, ਪਿੰਡ ਵਾਸੀ ਦਰਸ਼ਨ ਸਿੰਘ ਸੈਣੀ, ਸਵਰਨ ਸਿੰਘ ਸੈਣੀ, ਪਰਮਜੀਤ ਸਿੰਘ ਵਿੱਕੀ, ਸ਼ਿਵ ਸੈਨਾ ਦੇ ਆਗੂ ਅਰਵਿੰਦ ਗੌਤਮ, ਉਜਾਗਰ ਸਿੰਘ, ਸਵਰਨ ਸਿੰਘ, ਰਾਜਿੰਦਰ ਕੌਰ, ਸੁਖਵਿੰਦਰ ਕੌਰ ਮਰਵਾਹਾ ਤੇ ਜੌਬਨਮੀਤ ਕੌਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪ੍ਰਾਇਮਰੀ ਹੈਲਥ ਸੈਂਟਰ ਦਾ ਕੰਮ ਸ਼ੁਰੂ ਕਰਵਾਉਣ ਲਈ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਪ੍ਰਾਇਮਰੀ ਹੈਲਥ ਸੈਂਟਰ ਦਾ ਕੰਮ ਸ਼ੁਰੂ ਕਰਵਾਉਣ ਲਈ ਵਿਧਾਇਕ ਨੂੰ ਦਿੱਤਾ ਮੰਗ ਪੱਤਰ ਨਬਜ਼-ਏ-ਪੰਜਾਬ, ਮੁਹਾਲੀ, 4…