Share on Facebook Share on Twitter Share on Google+ Share on Pinterest Share on Linkedin ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਵਿਧਾਇਕ ਕੰਵਰ ਸੰਧੂ ਦੀ ਭੇਤਭਰੀ ਚੁੱਪ ਬਣੀ ਚਰਚਾ ਦਾ ਵਿਸ਼ਾ ਸ਼ੋਸਲ ਮੀਡੀਆ ’ਤੇ ਇਲਾਕੇ ਦੇ ਲੋਕਾਂ ਦੀ ਰਾਏ ਵੱਖੋ ਵੱਖਰੀ, ਜਵਾਨ ਬੇਟੇ ਦੀ ਮੌਤ ਦੇ ਹਾਦਸੇ ’ਚੋਂ ਨਹੀਂ ਉਭਰੇ ਸਕੇ ਆਪ ਆਗੂ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 7 ਮਈ: ਵਿਧਾਨ ਸਭਾ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਜਿੱਤੇ ਵਿਧਾਇਕ ਕੰਵਰਪਾਲ ਸਿੰਘ ਸੰਧੂ ਦਾ ਜਿੱਤਣ ਉਪਰੰਤ ਹਲਕੇ ਵਿਚੋਂ ਗਾਇਬ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਸ਼ੋਸਲ ਮੀਡੀਆ ਤੇ ਲੋਕਾਂ ਦੀ ਵੱਖ ਵੱਖ ਰਾਏ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਹਲਕਾ ਖਰੜ ਦੇ ਕਿਸਮਤ ਖੋਟੀ ਹੈ ਕੀ ਇਥੋਂ ਕਦੇ ਵੀ ਸਰਕਾਰ ਦਾ ਵਿਧਾਇਕ ਨਹੀਂ ਜਿੱਤਿਆ ਜਿਸ ਕਾਰਨ ਹਲਕੇ ਦੀਆਂ ਕਈ ਅਹਿਮ ਲੋੜਾਂ ਅੱਜ ਵੀ ਪੂਰੀਆਂ ਨਹੀਂ ਹੋ ਸਕੀਆਂ। ਜਿਕਰਯੋਗ ਹੈ ਕਿ ਹਲਕਾ ਖਰੜ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਰ ਸਿੰਘ ਸੰਧੂ ਦੇ ਨੌਜੁਆਨ ਬੇਟੇ ਦੀ ਅਚਨਚੇਤ ਮੌਤ ਹੋ ਗਈ ਸੀ ਜਿਸ ਕਾਰਨ ਜਿਥੇ ਉਨ੍ਹਾਂ ਆਪਣੀ ਜਿੱਤ ਦੀ ਖੁਸ਼ੀ ਮਨਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਆਪ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਜਿੱਤ ਦੀ ਖੁਸ਼ੀ ਤੱਕ ਨਾ ਮਨਾਈ। ਹੁਣ ਸੰਧੂ ਦੇ ਵਿਦੇਸ਼ ਜਾਣ ਕਾਰਨ ਹਲਕਾ ਖਾਲੀ ਪਿਆ ਹੈ। ਜਿਥੇ ਸ੍ਰੀ ਸੰਧੂ ਨੇ ਅਜੇ ਤੱਕ ਕੁਰਾਲੀ ਨਗਰ ਕੌਂਸਲ ਦੀ ਕੋਈ ਮੀਟਿੰਗ ਵਿੱਚ ਹਾਜ਼ਰੀ ਨਹੀਂ ਲਗਵਾਈ ਉਥੇ ਉਨ੍ਹਾਂ ਵੱਲੋਂ ਹਲਕਾ ਵਾਸੀਆਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਲੋਕਾਂ ਵਿਚ ਮਲਾਲ ਹੈ ਕਿ ਸੰਧੂ ਨੇ ਜਿੱਤ ਉਪਰੰਤ ਹਲਕਾ ਵਾਸੀਆਂ ਦਾ ਧੰਨਵਾਦ ਤਾਂ ਕੀ ਕਰਨਾ ਸੀ ਉਨ੍ਹਾਂ ਤਾਂ ਹਲਕੇ ਦੀ ਕੋਈ ਵੀ ਸਮਸਿਆ ਦੇ ਹੱਲ ਲਈ ਆਵਾਜ਼ ਬੁਲੰਦ ਨਹੀਂ ਕੀਤੀ ਜਦਕਿ ‘ਆਪ’ ਦੇ ਵਲੰਟੀਅਰ ਅਤੇ ਵਰਕਰ ਵੀ ਮਾਯੂਸ਼ ਹਨ। ਹਲਕਾ ਵਾਸੀ ਤਾਂ ਇੱਥੋਂ ਤੱਕ ਕਹਿੰਦੇ ਸੁਣੇ ਗਏ ਗਏ ਕੀ ਸ੍ਰੀ ਸੰਧੂ ਤਾਂ ਕੇਵਲ ਨਿੱਜੀ ਮੁਫਾਦ ਲਈ ਚੋਣ ਮੈਦਾਨ ਵਿੱਚ ਆਏ ਸਨ ਪਰ ਹੁਣ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਕਾਰਨ ਉਹ ਪਹਿਲਾਂ ਹੀ ਸੂਬੇ ਦੀ ਰਾਜਨੀਤੀ ’ਚੋਂ ਲਾਂਭੇ ਹੋ ਗਏ ਜਦੋਂ ਕਿ ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਸਨ। ਸ੍ਰੀ ਸੰਧੂ ਦੇ ਗਾਇਬ ਹੋਣ ਕਾਰਨ ਹਾਲਾਤ ਇਹ ਬਣੇ ਹੋਏ ਹਨ ਕਿ ਹਲਕੇ ਵਿਚ ਹਾਰੇ ਹੋਏ ਉਮੀਦਵਾਰ ਨਗਰ ਕੌਂਸਲਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਦੀਆਂ ਸਮਸਿਆਵਾਂ ਸੁਣ ਰਹੇ ਜਦੋਂ ਕਿ ਇਹ ਕੰਮ ਹਲਕਾ ਵਿਧਾਇਕ ਦਾ ਬਣਦਾ ਹੈ। ਹਲਕਾ ਵਾਸੀਆਂ ਨੇ ਮੰਗ ਕੀਤੀ ਕਿ ਹਲਕਾ ਵਿਧਾਇਕ ਕੰਵਰਪਾਲ ਸਿੰਘ ਸੰਧੂ ਹਲਕਾ ਵਾਸੀਆਂ ਦੀ ਆਵਾਜ਼ ਬੁਲੰਦ ਕਰਨ ਅਗਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇ ਦੇਣ ਤਾਂ ਜੋ ਲੋਕ ਆਪਣੀ ਨੁਮਾਇੰਦਗੀ ਕਿਸੇ ਯੋਗ ਉਮੀਦਵਾਰ ਨੂੰ ਜਿਤਾ ਕੇ ਦੇ ਸਕਣ। ਇਸ ਸਬੰਧੀ ਕੰਵਰ ਸੰਧੂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ