ਸ਼ਿਵਾਲਿਕ ਸਿਟੀ ਸੜਕ ਦੀ ਮਾੜੀ ਹਾਲਤ ਕਾਰਨ ਮਿੱਟੀ ’ਚ ਧਸੀ ਸਕੂਲ ਬੱਸ

ਨਬਜ਼-ਏ-ਪੰਜਾਬ, ਖਰੜ, 14 ਜੁਲਾਈ:
ਖਰੜ ਨਗਰ ਕੌਂਸਲ ਅਧੀਨ ਆਉਂਦੇ ਛੱਜੂਮਾਜਰਾ ਖੇਤਰ ਵਿੱਚ ਸੀਵਰੇਜ ਲਾਈਨ ਦੇ ਉੱਪਰ ਸਕੂਲੀ ਬੱਚਿਆਂ ਨਾਲ ਖਚਾਖਚ ਭਰੀ ਸਕੂਲ ਬੱਸ ਧੱਸ ਗਈ। ਸਥਾਨ ਵਸਨੀਕਾਂ ਨੇ ਫੁਰਤੀ ਦਿਖਾਉਂਦਿਆਂ ਬੱਸ ਚਾਲਕ ਅਤੇ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਜਿਸ ਕਾਰਨ ਇੱਥੇ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ।
ਜਾਣਕਾਰੀ ਅਨੁਸਾਰ ਸ਼ਿਵਾਲਿਕ ਸਿਟੀ ਵਿੱਚ ਸਥਿਤ ਸ਼ੈਮਰੌਕ ਸਕੂਲ ਅਤੇ ਜੋਸਨ ਹਾਈਟ ਦੇ ਟਾਵਰਾਂ ਦੇ ਨੇੜੇ ਸਕੂਲ ਬੱਸ ਸੀਵਰੇਜ ਲਾਈਨ ਦੇ ਉੱਪਰ ਪਾਈ ਮਿੱਟੀ ਵਿੱਚ ਧਸ ਗਈ। ਇਸ ਦੌਰਾਨ ਬੱਸ ’ਚੋਂ ਬਾਹਰ ਨਿਕਲਨ ਵਾਲਾ ਗੇਟ ਬੱਸ ਦੇ ਧਸੇ ਹੋਏ ਹਿੱਸੇ ਵੱਲ ਹੋਣ ਕਾਰਨ ਉੱਥੇ ਚੀਕ ਚਿਹਾੜਾ ਪੈ ਗਿਆ। ਬੱਸ ਵਿੱਚ ਹਿਲਜੁਲ ਹੋਣ ’ਤੇ ਬੱਸ ਹੋਰ ਧਸਣ ਕਾਰਨ ਸਕੂਲੀ ਬੱਚੇ ਘਬਰਾ ਗਏ।
ਸੋਸ਼ਲ ਵਰਕਰ ਤੇ ਸਾਬਕਾ ਅਧਿਕਾਰੀ ਵਿਕਰਮਜੀਤ ਸਚਦੇਵ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਬੱਸ ਚਾਲਕ ਅਤੇ ਸਕੂਲੀ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਹਾਦਸਾ ਗ੍ਰਸਤ ਬੱਸ ’ਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਦਾ ਕੀਤਾ ਗਿਆ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਖਰੜ ਨਗਰ ਕੌਂਸਲ ਵੱਲੋਂ ਇਸ ਸੜਕ ਦੀ ਮਾੜੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸਥਾਨਕ ਵਸਨੀਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਦਾ ਕੰਮ ਕਰਨ ਵਾਲੇ ਠੇਕੇਦਾਰ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਸੜਕ ਨੂੰ ਫੌਰੀ ਠੀਕ ਕਰਵਾਇਆ ਜਾਵੇ।
ਉਧਰ, ਉੱਘੇ ਪੱਤਰਕਾਰ ਕੁਲਵੰਤ ਸਿੰਘ ਗਿੱਲ ਅਤੇ ਮੈਡਮ ਤੇਜਿੰਦਰ ਕੌਰ ਵੀ ਸਮੇਂ ਸਮੇਂ ’ਤੇ ਇਹ ਮੁੱਦਾ ਚੁੱਕਦੇ ਰਹਿੰਦੇ ਹਨ ਪ੍ਰੰਤੂ ਪੰਜਾਬ ਸਰਕਾਰ ਜਾਂ ਲੋਕਲ ਪ੍ਰਸ਼ਾਸਨ ਦੇ ਕੰਨਾਂ ’ਤੇ ਹੁਣ ਤੱਕ ਜੂੰ ਨਹੀਂ ਸਰਕੀ। ਸ਼ਾਇਦ ਅਧਿਕਾਰੀ ਕੋਈ ਹਾਦਸਾ ਵਾਪਰਨ ਦਾ ਇੰਤਜ਼ਾਰ ਕਰ ਰਹੇ ਹਨ? ਅੱਜ ਵੀ ਗਿੱਲ ਦੀ ਟੀਮ ਨੇ ਇਹ ਮੁੱਦਾ ਜ਼ੋਰਾਂ ਸ਼ੋਰਾਂ ਨਾਲ ਸੋਸ਼ਲ ਮੀਡੀਆ ’ਤੇ ਚੁੱਕਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…