ਸ਼ਾਮਲਾਤ ਜ਼ਮੀਨ ਦਾ ਮਾਮਲਾ: ਐਸਸੀ ਕਮਿਸ਼ਨ ਨੇ ਡੀਸੀ ਪਟਿਆਲਾ ਨੂੰ ਕੀਤਾ ਤਲਬ

ਨਬਜ਼-ਏ-ਪੰਜਾਬ, ਚੰਡੀਗੜ੍ਹ, 1 ਅਗਸਤ:
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਠੋਈ ਕਲਾਂ ਦੀ ਸ਼ਾਮਲਾਤ ਜ਼ਮੀਨ ਦਾ ਕਬਜ਼ਾ ਅਨੁਸੂਚਿਤ ਵਰਗ ਦੇ ਲੋਕਾਂ ਨੂੰ ਬਣਦੀ ਸਰਕਾਰੀ ਫੀਸ ਜਮ੍ਹਾਂ ਕਰਵਾਉਣ ਦੇ ਬਾਵਜੂਦ ਕਬਜ਼ਾ ਨਾ ਦਿਵਾਉਣ ਅਤੇ ਪਿੰਡ ਨਿਆਲ ਦੇ ਟਰੱਕ ਡਰਾਈਵਰ ਖੁਦਕੁਸ਼ੀ ਦੇ ਮਾਮਲੇ ਤੋਂ ਬਾਅਦ ਲੱਗੇ ਧਰਨੇ ਸਬੰਧੀ ਦਾ ਸੂ ਮੋਟੋ ਨੋਟਿਸ ਲਿਆ ਹੈ।
ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮਾਮਲਿਆਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨੂੰ 5 ਅਗਸਤ 2025 ਨੂੰ ਨਿੱਜੀ ਤੌਰ ਤੇ ਤਲਬ ਕੀਤੀ ਹੈ।
ਟਰੱਕ ਡਰਾਈਵਰ ਖੁਦਕੁਸ਼ੀ ਦੇ ਮਾਮਲੇ ਜੋ ਕਿ ਮੀਡੀਆ ਵਿੱਚ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਜਿਸ ਵਿੱਚ ਮ੍ਰਿਤਕ ਹਰਪ੍ਰੀਤ ਸਿੰਘ ਅਨੁਸੂਚਿਤ ਵਰਗ ਨਾਲ ਸਬੰਧ ਰੱਖਦਾ ਹੈ। ਉਪਰੋਕਤ ਦੋਵੇ ਕੇਸ ਜੋ ਕਿ ਅਨੁਸੂਚਿਤ ਜਾਤੀ ਦੇ ਦਲਿਤ ਭਾਈਚਾਰੇ ਨਾਲ ਜੁੜੇ ਹਨ, ਇਸ ਸਬੰਧੀ ਮੁਕੰਮਲ ਕਾਰਵਾਈ ਰਿਪੋਰਟ ਨਿੱਜੀ ਪੱਧਰ ਉੱਤੇ ਮਿਤੀ 05-08-2025 ਨੂੰ ਖੁਦ ਹਾਜ਼ਰ ਹੋ ਕੇ ਪੇਸ਼ ਕੀਤੀ।

Load More Related Articles
Load More By Nabaz-e-Punjab
Load More In Property

Check Also

ਪਿੰਡ ਪਾਪੜੀ ਜ਼ਮੀਨ ਵਿਵਾਦ: ਵਿਧਾਇਕ ਕੁਲਵੰਤ ਸਿੰਘ ਨੇ ਸਚਾਈ ਕੀਤੀ ਪੇਸ਼

ਪਿੰਡ ਪਾਪੜੀ ਜ਼ਮੀਨ ਵਿਵਾਦ: ਵਿਧਾਇਕ ਕੁਲਵੰਤ ਸਿੰਘ ਨੇ ਸਚਾਈ ਕੀਤੀ ਪੇਸ਼ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨ…