Share on Facebook Share on Twitter Share on Google+ Share on Pinterest Share on Linkedin ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਨੇ 10 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਨਬਜ਼-ਏ-ਪੰਜਾਬ, ਮੁਹਾਲੀ, 27 ਅਕਤੂਬਰ: ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਮੁਹਾਲੀ ਵੱਲੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਨਾਨਕ ਦਰਬਾਰ ਸੈਕਟਰ 90-91 ਅਤੇ ਸੰਗਤਾਂ ਦੇ ਸਹਿਯੋਗ ਨਾਲ 10 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਸਮੂਹਿਕ ਆਨੰਦ ਕਾਰਜ -ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ ਕਰਵਾਏ ਗਏ। ਵਿਆਹ ਸਮਾਗਮਾਂ ਦੌਰਾਨ ਵਿਆਹੁਤਾ ਨਵ-ਵਿਆਹੁਤਾ ਜੋੜੇ ਨੂੰ ਅਸ਼ੀਰਵਾਦ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਤੌਰ ਤੇ ਸੰਤ ਮਹਾਤਮਾ ਵੱਡੇ ਪੱਧਰ ਤੇ ਅਜਿਹੇ ਵਿਆਹ ਸਮਾਗਮਾਂ ਕਰਵਾਉੱਦੇ ਹਨ। ਉਨ੍ਹਾਂ ਕਿਹਾ ਕਿ ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਫੂਲਰਾਜ ਸਿੰਘ ਦੀ ਦੇਖਰੇਖ ਹੇਠ ਕਰਵਾਏ ਗਏ ਲੜਕੀਆਂ ਦੇ ਸਮੂਹਿਕ ਵਿਆਹ ਕਾਰਜਾਂ ਦੌਰਾਨ ਲੜਕੀਆਂ ਨੂੰ ਇਸ ਮੌਕੇ ਤੇ ਘਰੇਲੂ ਜਰੂਰਤ ਦਾ ਸਮਾਨ ਵੀ ਦਿੱਤਾ ਗਿਆ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਤੇ ਸਟੇਟ ਐਵਾਰਡੀ ਫੂਲਰਾਜ ਸਿੰਘ ਨੇ ਦੱਸਿਆ ਕਿ ਵਿਆਹ ਤੇ ਤਕਰੀਬਨ ਇੱਕ ਲੱਖ ਦਾ ਸਮਾਨ ਵੀ ਧੀਆਂ ਨੂੰ ਸਮਾਜ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਸਹਾਇਤਾ ਦੇ ਨਾਲ ਦਿੱਤਾ ਗਿਆ ਹੈ, ਜਿਨਾਂ ਵਿੱਚ ਲਾਈਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਡਾਕਟਰ ਸਤਿੰਦਰ ਸਿੰਘ ਭਵਰਾ, ਪਰਮਜੀਤ ਸਿੰਘ ਚੌਹਾਨ ਵੀ ਸ਼ਾਮਲ ਹਨ। ਵਿਆਹ ਸਮਾਗਮ ਦੇ ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ, ਪੰਜਾਬ ਸਟੇਟ ਟਰੇਡਰ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ, ਡੀਐਸਪੀ ਹਰਸਿਮਰਨ ਸਿੰਘ ਬੱਲ, ਭਗਵਾਨ ਸਿੰਘ ਗਿੱਲ ਐਮਡੀ ਜੀ.ਡੀ.ਪੀ.ਐਲ, ਸ੍ਰੀਮਤੀ ਜਗਜੀਤ ਕੌਰ ਕਾਹਲੋਂ ਚੇਅਰਪਰਸਨ ਸਵਰਗੀ ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਇੰਗਲਿਸ਼ ਸਕੂਲ, ਕੌਂਸਲਰ ਜਸਪ੍ਰੀਤ ਸਿੰਘ ਗਿੱਲ, ਡਾ. ਕੁਲਦੀਪ ਸਿੰਘ, ਹਰਮਿੰਦਰ ਬਜਾਜ, ਕਮਲਜੀਤ ਸਿੰਘ ਰੂਬੀ, ਇਨਰ ਵੀਲ ਕਲੱਬ ਦੇ ਮੈਡਮ ਰੰਜੂ, ਕਮਲਜੀਤ ਕੌਰ ਸੋਹਾਣਾ, ਤਰਲੋਚਨ ਸਿੰਘ ਮਟੌਰ, ਆਰਪੀ ਸ਼ਰਮਾ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੌਰ, ਭੁਪਿੰਦਰ ਸਿੰਘ ਕੁੰਬੜਾ, ਅਸ਼ੋਕ ਝਾਅ, ਮਾਖਾ ਕਜਹੇੜੀ, ਸੁਖੀ, ਗੁਰਮੀਤ ਸਿੰਘ, ਗੁਰਵੀਰ ਸਿੰਘ ਗੁਲਾਟੀ, ਜਸਜੋਤ ਸਿੰਘ, ਤੇਜਪਾਲ ਸਿੰਘ, ਜਸਪਾਲ ਸਿੰਘ, ਸੁਖਬੀਰ ਸਿੰਘ, ਬਿਕਰਮ ਵਿੱਕੀ, ਹਰਪਾਲ ਸਿੰਘ, ਪਰਦੀਪ ਸਿੰਘ ਹੈਪੀ, ਸ਼ਹੀਦ ਭਗਤ ਸਿੰਘ ਕਲੱਬ ਦੇ ਸਮੂਹ ਮੈਂਬਰ ਮਾਈ ਭਾਗੋ ਇਸਤਰੀ ਸਭਾ ਦੇ ਸਮੂਹ ਮੈਂਬਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ