ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਬਨੂੜ ਨੇ ਡੀਸੀ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਚੈੱਕ ਦਿੱਤਾ

ਨਬਜ਼-ਏ-ਪੰਜਾਬ, ਮੁਹਾਲੀ, 8 ਅਕਤੂਬਰ:
ਪੰਜਾਬ ਨੰਬਰਦਾਰ ਯੂਨੀਅਨ, ਸਬ ਤਹਿਸੀਲ ਬਨੂੜ ਵੱਲੋਂ ਅੱਜ ਪ੍ਰਧਾਨ ਕੁਲਬੀਰ ਸਿੰਘ ਦੀ ਅਗਵਾਈ ਹੇਠ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੂੰ 1.20 ਲੱਖ ਰੁਪਏ ਦਾ ਚੈੱਕ ਸੂਬੇ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੌਂਪਿਆ ਗਿਆ। ਡੀਸੀ ਨੇ ਸਬ ਤਹਿਸੀਲ ਬਨੂੜ ਦੇ ਨੰਬਰਦਾਰਾਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੜ੍ਹ ਪੀੜਤਾਂ ਨੂੰ ਪੁਨਰ ਵਸੇਬੇ ਲਈ ਮਦਦ ਦੀ ਅਤਿਅੰਤ ਲੋੜ ਹੈ ਅਤੇ ਇਸ ਲਈ ਜਿੰਨੀ ਵੀ ਮਦਦ, ਉਹਨਾਂ ਦੇ ਮੁੜ ਵਸੇਬੇ ਲਈ ਕੀਤੀ ਜਾਵੇ, ਉਹ ਉਨ੍ਹਾਂ ਦੇ ਨੁਕਸਾਨ ਦੇ ਮੁਕਾਬਲੇ ਭਾਵੇਂ ਥੋੜ੍ਹੀ ਹੈ ਪਰ ਹੌਸਲਾ ਅਫ਼ਜ਼ਾਈ ਲਈ ਕਾਫੀ ਹੈ।
ਸ੍ਰੀਮਤੀ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਤੇ ਵੱਖ-ਵੱਖ ਐਨਜੀਓਜ਼ ਵੱਲੋਂ ਇਨ੍ਹਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵੱਡੇ ਪੱਧਰ ’ਤੇ ਅੱਗੇ ਆ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੇ ਲੋਕਾਂ ਵੱਲੋਂ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮਦਦ ਭੇਜੀ ਗਈ ਹੈ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਵੀ ਸਮੇਂ-ਸਮੇਂ ’ਤੇ ਮਦਦ ਭੇਜੀ ਗਈ ਹੈ।
ਇਸ ਮੌਕੇ ਮੌਜੂਦ ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਜਰਨੈਲ ਸਿੰਘ ਝਰਮੜੀ, ਸਤਨਾਮ ਸਿੰਘ ਲਾਂਡਰਾਂ, ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਮੁਹਾਲੀ, ਕੁਲਜੀਤ ਸਿੰਘ ਖਾਸਪੁਰ ਪ੍ਰਧਾਨ ਬਨੂੜ ਤਹਿਸੀਲ, ਜਗਤਾਰ ਸਿੰਘ ਬਾਸਮਾ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਸੱਤਾ ਖਜਾਨਚੀ, ਕੁਲਵੰਤ ਸਿੰਘ ਧਰਮਗੜ੍ਹ ਨੰਬਰਦਾਰ, ਕੁਲਦੀਪ ਸਿੰਘ ਮਾਨ ਮੀਤ ਪ੍ਰਧਾਨ ਪੰਜਾਬ, ਹਰਪਾਲ ਸਿੰਘ ਮੀਤ ਪ੍ਰਧਾਨ ਪੰਜਾਬ, ਸੁਖਦੇਵ ਸਿੰਘ ਨੰਗਲ ਮੀਤ ਪ੍ਰਧਾਨ, ਬਹਾਦਰ ਸਿੰਘ ਨੰਬਰਦਾਰ, ਰਘਵੀਰ ਸਿੰਘ ਖੇੜਾ ਗੱਜੂ ਨੰਬਰਦਾਰ, ਸਵਰਨ ਸਿੰਘ ਬਾਜਵਾ ਨੰਬਰਦਾਰ ਬਨੂੜ, ਸੁਰਿੰਦਰ ਸਿੰਘ ਨੰਬਰਦਾਰ ਬੂਟਾ ਸਿੰਘ ਵਾਲਾ, ਜਸਵੰਤ ਸਿੰਘ ਨੰਬਰਦਾਰ ਕਰਾਲਾ ਅਤੇ ਇਸ ਤੋਂ ਇਲਾਵਾ ਹੋਰ ਵੀ ਨੰਬਰਦਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In Social

Check Also

ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਨੇ 10 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ

ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਨੇ 10 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਨਬਜ਼-ਏ-ਪੰਜਾਬ, ਮੁਹਾਲੀ, 27 …