Share on Facebook Share on Twitter Share on Google+ Share on Pinterest Share on Linkedin ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਮੁਹਾਲੀ ਵਿੱਚ ਕੀਤਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ: ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਫੇਜ਼-3ਬੀ1 ਵਿੱਚ ਹੋਈ। ਜਿਸ ਵਿੱਚ ਬਜ਼ੁਰਗ ਪੈਨਸ਼ਨਰਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕੀਤੀ ਅਤੇ ਉਨ੍ਹਾਂ ਦੇ ਸਥਾਈ ਹੱਲ ਲਈ ਆਉਣ ਵਾਲੇ ਸਮੇਂ ਵਿੱਚ ਰੋਸ ਪ੍ਰਦਰਸ਼ਨ ਕਰਨ ਅਤੇ ਵੱਖ ਵੱਖ ਅਧਿਕਾਰੀਆਂ ਨੂੰ ਮਿਲਣ ਦਾ ਫੈਸਲਾ ਲਿਆ ਗਿਆ। ਮੀਟਿੰਗ ਦੇ ਵੇਰਵੇ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਮੋਹਨ ਸਿੰਘ ਨੇ ਦੱਸਿਆ ਕਿ ਪਹਿਲੀ ਜਨਵਰੀ 2017 ਤੋਂ ਬੇਸਿਕ ਪੈਨਸ਼ਨ ਦਾ 5 ਫੀਸਦੀ ਅੰਤ੍ਰਿਮ ਰਿਲੀਫ ਦੇਣ ਲਈ ਬੀਤੀ 16 ਅਤੇ 28 ਫਰਵਰੀ ਨੂੰ ਦੋ ਵਾਰ ਪੈਨਸ਼ਨਰਾਂ ਨਾਲ ਭੱਦਾ ਮਜ਼ਾਕ ਕੀਤਾ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਬਾਦਲ ਸਰਕਾਰ ਵੱਲੋਂ 5ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਪਹਿਲੀ ਜਨਵਰੀ 2011 ਤੋਂ 50 ਫੀਸਦੀ ਮਹਿੰਗਾਈ ਭੱਤੇ ਨੂੰ ਬੇਸਿਕ ਪੈਨਸ਼ਨ ਵਿੱਚ ਮਰਜ਼ ਕਰਕੇ ਉਸ ’ਤੇ 2004 ਵਾਂਗ ਡੀ.ਏ ਦੇਣਾ ਬਣਦਾ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਅਜੇ ਤਾਈਂ ਇੱਕ ਧੇਲਾ ਨਹੀਂ ਦਿੱਤਾ। ਜਿਸ ਕਾਰਨ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ੍ਰੀ ਮੋਹਨ ਸਿੰਘ ਨੇ ਦੱਸਿਆ ਕਿ ਇੰਝ ਹੀ 1 ਜਨਵਰੀ 2014 ਤੋਂ 100 ਫੀਸਦੀ ਮਹਿੰਗਾਈ ਭੱਤਾ ਹੋਣ ਤੇ ਵੀ ਬੇਸਿਕ ਪੈਨਸ਼ਨ ਵਿੱਚ ਮਰਜ਼ ਕਰਕੇ ਉਸ ਉਤੇ ਡੀ.ਏ ਦਿੱਤਾ ਜਾਣਾ ਸੀ ਪਰ ਉਸ ਸਮੇਂ ਵੀ ਪੰਜਾਬ ਸਰਕਾਰ ਨੇ ਬੇਸਿਕ ਪੈਨਸ਼ਨ ਵਿੱਚ ਮਰਜ਼ ਕਰਕੇ ਉਸ ਉੱਤੇ ਵੀ ਮਹਿੰਗਾਈ ਭੱਤਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ 24 ਅਪਰੈਲ 2014 ਨੂੰ ਤਨਖ਼ਾਹ ਕਮਿਸ਼ਨ ਗਠਨ ਕਰਨਾ ਮੰਨ ਕੇ 3 ਸਾਲਾਂ ਬਾਅਦ 6ਵੇਂ ਪੰਜਾਬ ਤਨਖ਼ਾਹ ਕਮਿਸ਼ਨ ਦਾ ਗਠਨ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਕਰਕੇ ਪੰਜਾਬ ਦੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵਿੱਚ ਭਾਰੀ ਖੋਰਾ ਲੱਗਣ ਕਰਕੇ 20 ਫੀਸਦੀ ਅੰਤ੍ਰਿਮ ਰਿਲੀਫ ਦੇਣੀ ਬਣਦੀ ਸੀ। ਪੰਜਾਬ ਸਰਕਾਰ ਨੇ ਕੇਵਲ 5 ਫੀਸਦੀ ਅੰਤ੍ਰਿਮ ਰਿਲੀਜ਼ ਦੇ ਕੇ ਇਸ ਨੂੰ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਸਮੇਂ ਪੈਨਸ਼ਨਾਂ ਵਿੱਚ ਅੰਤ੍ਰਿਮ ਰਿਲੀਫ਼ ਨੂੰ ਮਰਜ਼ ਕਰਨ ਦਾ ਫੈਸਲਾ ਕਰਕੇ ਅੰਤ੍ਰਿਮ ਰਿਲੀਫ ਨੂੰ ‘ਮੋੜਨਯੋਗ ਐਡਵਾਂਸ’ ਬਣਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਤੀਜੇ ਤਨਖਾਹ ਕਮਿਸ਼ਨ ਮੌਕੇ 1 ਮਾਰਚ 1985 ਤੋਂ 15 ਫੀਸਦੀ ਅਤੇ ਚੌਥੇ ਤਨਖਾਹ ਕਮਿਸ਼ਨ ਮੌਕੇ ਪਹਿਲੀ ਅਪਰੈਲ 1995 ਤੋਂ ਲਾਗੂ ਪਹਿਲੀ ਅਤੇ ਦੂਜੀ ਅੰਤ੍ਰਿਮ ਰਿਲੀਫ ਸੋਧੀ ਤਨਖਾਹ/ਪੈਨਸ਼ਨ ਮਿਥਣ ਸਮੇਂ ਅੰਤ੍ਰਿਮ ਰਿਲੀਫ ਜੋੜਨ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੀਤੀ 16 ਫਰਵਰੀ 2017 ਦੇ ਪੱਤਰ ਅਨੁਸਾਰ 5‚ ਅੰਤ੍ਰਿਮ ਰਿਲੀਫ ਜੋੜ ਕੇ ਸੋਧੀ ਹੋਈ ਪੈਨਸ਼ਨ ਮਿਥਣ ਦੀ ਥਾਂ ਇਸ ਨੂੰ ‘ਮੋੜਨਯੋਗ ਐਡਵਾਂਸ’ ਬਣਾ ਕੇ ਮਾਰੂ ਕਾਰਜ ਕੀਤਾ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਅੰਤ੍ਰਿਮ ਰਿਲੀਫ 1-1-2016 ਤੋਂ ਦਿੱਤਾ ਜਾਵੇ ਅਤੇ ‘ਮੋੜਨਯੋਗ ਐਡਵਾਂਸ’ ਦੀ ਸ਼ਰਤ ਖ਼ਤਮ ਕੀਤੀ ਜਾਵੇ। ਇਸ ਮੀਟਿੰਗ ਸੁੱਚਾ ਸਿੰਘ ਕਲੌੜ, ਜਰਨੈਲ ਸਿੰਘ ਸਿੱਧੂ, ਮੂਲ ਰਾਜ ਸ਼ਰਮਾ, ਰਾਮ ਸਰੂਪ ਜੋਸ਼ੀ ਅਤੇ ਭਗਤ ਰਾਮ ਰੰਘਾੜਾ ਨੇ ਸੰਬੋਧਨ ਕੀਤਾ। ਇਸ ਮੌਕੇ ਭਗਤ ਰਾਮ ਰੰਘਾੜਾ ਵੱਲੋਂ ਲਿਖੇ ਕਾਵਿ-ਸੰਗ੍ਰਹਿ ‘ਸਾਡੇ ਗੁਰੂ ਸਾਹਿਬਾਨ’ ਵੀ ਰਿਲੀਜ਼ ਕੀਤੀ ਗਈ ਅਤੇ ਇਸ ਦੀਆਂ ਕਾਪੀਆਂ ਮੁਫ਼ਤ ਵੰਡੀਆਂ ਗਈਆਂ। ਕਵੀ ਸ੍ਰੀ ਅਜਮੇਰ ਸਾਗਰ ਅਤੇ ਰਣਜੋਧ ਸਿੰਘ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ