ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਖ਼ਿਲਾਫ਼ ਕੀਤੇ ਗਏ ਜਬਰ-ਜੁਲਮ ਵਿਰੁੱਧ ਵਿਸ਼ਾਲ ਰੈਲੀ
ਨਬਜ਼-ਏ-ਪੰਜਾਬ, ਚੰਡੀਗੜ੍ਹ, 9 ਮਾਰਚ:
ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸਕੱਤਰੇਤ ਇਮਾਰਤ ਵਿੱਚ ਸਥਿਤ ਦਫ਼ਤਰਾਂ ਦੇ ਮੁਲਾਜਮਾਂ ਨੇ ਸਿੱਖਰ ਦੁਪਿਹਰੇ ਸਕੱਤਰੇਤ-1 ਦੀ ਸੱਤਵੇਂ ਫਲੋਰ ਉੱਤੇ ਭਰਵੀਂ ਅਤੇ ਭਖਵੀਂ ਰੈਲੀ ਕੀਤੀ। ਮੁਲਾਜ਼ਮ/ ਪੈਨਸ਼ਨਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ 08/3/2026 ਦਿਨ ਐਤਵਾਰ ਨੂੰ YPS ਚੌਂਕ ਮੁਹਾਲੀ ਵਿਖੇ ਰੈਲੀ ਕਰਨ ਉਪਰੰਤ ਜਦੋਂ ਪੰਜਾਬ ਵਿਧਾਨ ਸਭਾ ਵੱਲ ਸਾਂਤਮਈ ਤਰੀਕੇ ਨਾਲ ਮਾਰਚ ਕੀਤਾ ਜਾ ਰਿਹਾ ਸੀ ਤਾਂ ਪੁਲੀਸ ਨੇ ਬੈਰੀਗੇਟ ਲਗਾ ਕੇ ਮੁਲਾਜ਼ਮਾਂ ਦਾ ਰਾਹ ਰੋਕਿਆ ਅਤੇ ਧੱਕਾ ਮੁੱਕੀ ਕਰਦਿਆਂ ਲਾਠੀਚਾਰਜ ਕੀਤਾ, ਲਗਪਗ ਪੌਣਾ ਘੰਟਾ ਬੇਤਹਾਸ਼ਾ ਤੇ ਜ਼ੋਰਦਾਰ ਪਾਣੀ ਦੀਆਂ ਬੌਛਾਰਾ ਮਾਰੀਆ। ਇਹੀ ਨਹੀਂ ਪੁਲੀਸ ਨੇ ਮੁਲਾਜ਼ਮਾਂ ’ਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ, ਇਸ ਅਣਮਨੁੱਖੀ ਤਸ਼ੱਦਦ ਕਾਰਨ ਕਈ ਮੁਲਾਜ਼ਮ ਫੱਟੜ ਹੋ ਗਏ।
ਅੱਜ ਦੀ ਇਸ ਰੈਲੀ ਵਿੱਚ ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ (ਫੌਜੀ), ਸਾਹਿਲ ਸ਼ਰਮ, ਮਿਥੁਨ ਚਾਵਲਾ, ਕਰਨੈਲ ਸਿੰਘ ਸੈਣੀ, ਕੁਲਵੰਤ ਸਿੰਘ, ਜਸਬੀਰ ਕੌਰ, ਅਲਕਾ ਚੋਪੜਾ, ਮਨਵੀਰ ਸਿੰਘ, ਸੰਦੀਪ ਕੁਮਾਰ ਬਲਰਾਜ ਸਿੰਘ ਦਾਊ, ਬਜਰੰਗ ਯਾਦਵ ਆਦਿ ਨੇ ਆਪਣੇ ਵਿਚਾਰ ਰੱਖੇ।
ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲੀਸ ਵੱਲੋਂ ਨਿਹੱਥੇ ਮੁਲਾਜ਼ਮਾਂ ਤੇ ਕੀਤੇ ਉਕਤ ਬਲ ਪ੍ਰਯੋਗ ਦੇ ਵਿਰੋਧ ਵਿੱਚ PSMS ਅਤੇ ਉਸ ਦੀ ਭਰਾਤਰੀ ਜਥੇਬੰਦੀਆਂ ਵਲੋਂ ਮਿਤੀ 9/3/26 ਨੂੰ ਇਕ ਦਿਨ ਦੀ ਕਮਲ ਛੋੜ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। PSMS ਵੱਲੋਂ ਦਿੱਤੀ ਉਕਤ ਕਾਲ ਦੀ ਸਪੋਰਟ ਵਿੱਚ ਤੇ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਮੁਲਾਜ਼ਮਾਂ ਮੰਗਾਂ ਨੂੰ ਪੂਰੀ ਤਰਾਂ ਅਣਗੋਲਿਆਂ ਕਰਨ ਕਾਰਨ ਅੱਜ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਲ ਸਕੱਤਰੇਤ ਵੱਲੋਂ ਰੈਲੀ ਕਰਕੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ/ਪੈਨਸ਼ਰਾਂ ਖਿਲਾਫ ਕੀਤੇ ਗਏ ਜਬਰ-ਜੁਲਮ ਦੀ ਨਿਖੇਧੀ ਕੀਤੀ ਗਈ ਤੇ ਪੰਜਾਬ ਸਰਕਾਰ ਵਿਰੁੱਧ ਪਿੱਟ ਸਿਆਪਾ ਕੀਤਾ ਗਿਆ। ਰੈਲੀ ਵਿੱਚ ਬੁਲਾਰਿਆ ਨੇ ਕਿਹਾ ਕਿ ਸਰਕਾਰ ਮੁਲਾਜ਼ਮਾ ਨਾਲ ਕੀਤੇ ਵਾਅਦੇ ਪੁਰਾ ਨਹੀ ਕਰਨਾ ਚਾਹੁੰਦੀ। ਇਹ ਸਰਕਾਰ ਸਿਰਫ ਲਾਰਿਆ ਦੀ ਸਰਕਾਰ ਹੈ ਅਤੇ ਮਸ਼ੁਹੀਆ ਕਰਨ ਵਾਲੀ ਸਰਕਾਰ ਬਣ ਕੇ ਰਹਿ ਗਈ ਹੈ। ਬੁਲਾਰਿਆ ਵੱਲੋ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਦਾ ਇਸ ਤਰ੍ਹਾਂ ਦਾ ਰਵੱਇਆ ਰਿਹਾ ਤਾ ਆਉਣ ਵਾਲੇ ਸਮੇਂ ਵਿੱਚ ਐਕਸ਼ਨ ਹੋਰ ਤਿੱਖਾ ਤੇ ਵੱਡੇ ਪੱਧਰ ਤੇ ਕਿਤਾ ਜਾਵੇਗਾ ਜਿਸ ਦਾ ਖਾਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ।
ਇਸ ਦੌਰਾਨ 2004 ਤੋਂ ਬਾਅਦ ਭਰਦੀ ਹੋਏ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਲਾਗੂ ਕਰਨ, ਨਵੇਂ ਭਰਤੀ ਮੁਲਾਜ਼ਮਾ ਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ , 16 ਪ੍ਰਤੀਸ਼ਤ ਮਹਿੰਗਾਈ ਭੱਤਾ 2016 ਤੋਂ ਬਾਅਦ ਭਰਤੀ ਹੋ ਕੇ ਪਦਉੱਨਤ ਹੋਏ ਮੁਲਾਜ਼ਮਾਂ ਨੂੰ 15 ਪ੍ਰਤੀਸ਼ਤ ਪੇਅ ਕਮਿਸ਼ਨ ਦਾ ਲਾਭ ਦੇਣ , 5% ਲਾਇਸੈਂਸ ਫੀਸ ਦੀ ਜਗ੍ਹਾ ’ਤੇ ਚੰਡੀਗੜ੍ਹ ਦੇ ਰੇਟਾਂ ਅਨੁਸਾਰ ਫੀਸ ਵਸੂਲੀ ਜਾਣ ਸਬੰਧੀ ਮੰਗੀ ਦੀ ਪੂਰਤੀ ਦੀ ਮੰਗ ਕੀਤੀ ਗਈ।