ਪਿੰਡ ਅੌਜਲਾ ਕਲੋਨੀ, ਸੰਨੀ ਇਨਕਲੇਵ ਦੇ ਰਿਹਾਇਸ਼ੀ ਖੇਤਰ ਵਿੱਚ ਸ਼ਰਾਬ ਦੇ ਠੇਕਾ ਖੋਲ੍ਹਣ ਵਿਰੁੱਧ ਲੋਕਾਂ ’ਚ ਰੋਸ

ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਕੌਰ ਦੀ ਅਗਵਾਈ ਹੇਠ ਕਲੋਨੀ ਵਾਸੀਆਂ ਦਾ ਵਫ਼ਦ ਐਸਡੀਐਮ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਖਰੜ, 19 ਅਪਰੈਲ:
ਖਰੜ ਨਗਰ ਕੌਸਲ ਦੀ ਹੱਦ ਵਿੱਚ ਪੈਂਦੇ ਪਿੰਡ ਅੌਜਲਾ ਕਲੋਨੀ, ਸੰਨੀ ਇਨਕਲੇਵ ਦੇ ਰਿਹਾਇਸ਼ੀ ਖੇਤਰ ਵਿੱਚ ਸ਼ਰਾਬ ਦੇ ਠੇਕਾ ਖੋਲ੍ਹਣ ਦੇ ਰੋਸ ਵਜੋਂ ਜਿਲ੍ਹਾ ਮਹਿਲਾ ਕਾਂਗਰਸ ਮੁਹਾਲੀ ਦੀ ਪ੍ਰਧਾਨ ਸਵਰਨਜੀਤ ਕੌਰ ਦੀ ਰਹਿਨੁਮਾਈ ਵਿੱਚ ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸਰਾਬ ਦਾ ਠੇਕਾ ਰਿਹਾਇਸ਼ੀ ਕਲੋਨੀ ਵਿਚ ਖੋਲ੍ਹਿਆ ਗਿਆ ਹੈ ਅਤੇ ਇਸ ਸ਼ਰਾਬ ਦੇ ਠੇਕੇ ਨਾਲ ਕਲੋਨੀ ਵਾਸੀਆਂ ਨੂੰ ਬਹੁਤ ਵੱਡੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ ਕਿਉਕਿ ਸ਼ਰਾਬੀਆਂ ਵਲੋਂ ਦੇਰ ਰਾਤ ਤੱਕ ਕਲੋਨੀ ਨਿਵਾਸੀਆਂ ਦੇ ਘਰਾਂ ਅੱਗੇ ਆਉਣਾ ਜਾਣਾ ਬਣਿਆ ਰਹਿੰਦਾ ਹੈ, ਛੋਟੇ ਬੱਚਿਆਂ ਅਤੇ ਇਸਤਰੀਆਂ ਨੂੰ ਮਕਾਨਾਂ ਤੋਂ ਬਾਹਰ ਨਿਕਲਣਾ ਅੌਖਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸ਼ਰਾਬ ਦੇ ਠੇਕੇ ਨੂੰ ਤੁਰੰਤ ਇਥੋ ਚੁਕਾਇਆ ਜਾਵੇ ਨਹੀਂ ਤਾਂ ਫਿਰ ਰੋਸ ਧਰਨਾ ਦੇ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਰਮਨਦੀਪ ਕੋਰ, ਰਣਵੀਰ ਕੌਰ, ਸ਼ਾਹੂਕਾਰ ਸਿੰਘ,ਪਵਨ ਕੁਮਾਰ, ਬਿਮਲਾ, ਸਵਰਨ ਕੌਰ, ਸਰੋਜ਼ ਰਾਣੀ, ਨਿਰਮਲਾ ਦੇਵੀ, ਗੀਤਾ, ਮਨਜੀਤ ਕੌਰ, ਮਹੀਪ ਸਿੰਘ, ਹਰਨੇਕ ਸਿੰਘ, ਰਾਕੇਸ਼ ਕੁਮਾਰ, ਜੋਰਾਵਰ ਸਿੰਘ, ਜਸਵਿੰਦਰ ਕੁਮਾਰ ਗੁਰਪ੍ਰੀਤ ਸਿੰਘ, ਜਸਵੀਰ ਕੌਰ ਸਮੇਤ 50 ਤੋਂ ਵਧੇਰੇ ਕਲੋਨੀਆਂ ਨਿਵਾਸੀਆਂ ਦੇ ਦਸਤਖਤ ਹਨ। ਐਸ.ਡੀ.ਐਮ.ਖਰੜ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਨੂੰ ਭੇਜ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…