ਐਰੋਸਿਟੀ ਸਿਹਤ ਕੈਂਪ ਵਿੱਚ ਸੈਂਕੜੇ ਮਰੀਜ਼ਾਂ ਦੀ ਜਾਂਚ, 75 ਲੋਕਾਂ ਦੇ ਹੈਲਥ ਕਾਰਡ ਬਣਾਏ

ਨਬਜ਼-ਏ-ਪੰਜਾਬ, ਮੁਹਾਲੀ, 7 ਮਾਰਚ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਮੁਹਾਲੀ ਏਅਰਪੋਰਟ ਨੇੜੇ ਐਰੋਸਿਟੀ ਬਲਾਕ-ਏ ਵਿੱਚ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਐਰੋਸਿਟੀ ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦੇ ਹੋਏ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ।
ਕੈਂਪ ਦੌਰਾਨ ਕੁੱਲ 115 ਮਰੀਜ਼ਾਂ ਦੀ ਮਾਹਿਰ ਡਾਕਟਰਾਂ ਵੱਲੋਂ ਵਿਸਥਾਰਪੂਰਵਕ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਕੈਂਪ ਵਿੱਚ ਦੰਦਾਂ ਦੀ ਜਾਂਚ, ਸਕੇਲਿੰਗ, ਦੰਦ ਕੱਢਣ ਅਤੇ ਫਿਲਿੰਗ ਸਮੇਤ ਮੂੰਹ ਨਾਲ ਸੰਬੰਧਿਤ ਬਿਮਾਰੀਆਂ ਦਾ ਇਲਾਜ ਕੀਤਾ ਗਿਆ। ਇਸ ਤੋਂ ਇਲਾਵਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਟੈਸਟ, ਅੱਖਾਂ ਦੀ ਜਾਂਚ ਅਤੇ ਮਹਿਲਾਵਾਂ ਦੀ ਸਿਹਤ ਸਬੰਧੀ ਵਿਸ਼ੇਸ਼ ਸਕ੍ਰੀਨਿੰਗ ਵੀ ਕਰਵਾਈ ਗਈ, ਜਿਸ ਨਾਲ ਲੋਕਾਂ ਨੂੰ ਆਪਣੇ ਸਿਹਤ ਸਬੰਧੀ ਸਮੱਸਿਆਵਾਂ ਬਾਰੇ ਸਮੇਂ ਸਿਰ ਜਾਣਕਾਰੀ ਮਿਲੀ।
ਇਸ ਮੌਕੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 75 ਲੋਕਾਂ ਦੇ ਹੈਲਥ ਕਾਰਡ ਵੀ ਬਣਾਏ ਗਏ, ਜਿਸ ਨਾਲ ਉਨ੍ਹਾਂ ਨੂੰ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਇਸ ਯੋਜਨਾ ਨਾਲ ਆਮ ਲੋਕਾਂ ਨੂੰ ਮਹਿੰਗੇ ਇਲਾਜ ਤੋਂ ਵੱਡੀ ਰਾਹਤ ਮਿਲੇਗੀ। ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਲੋਕਾਂ ਤੱਕ ਘਰ-ਘਰ ਮਿਆਰੀ ਸਿਹਤ ਸੇਵਾਵਾਂ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਛੋਟੀਆਂ ਬਿਮਾਰੀਆਂ ਲਈ ਲੋਕਾਂ ਨੂੰ ਮਹਿੰਗੇ ਨਿੱਜੀ ਹਸਪਤਾਲਾਂ ਦਾ ਰੁਖ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਚੰਗੀ ਸਿਹਤ ਹੀ ਇੱਕ ਖੁਸ਼ਹਾਲ ਅਤੇ ਮਜ਼ਬੂਤ ਸਮਾਜ ਦੀ ਨੀਂਹ ਹੈ, ਅਤੇ ਇਸੇ ਮਕਸਦ ਨਾਲ ਅਜਿਹੇ ਮੁਫ਼ਤ ਸਿਹਤ ਕੈਂਪ ਅੱਗੇ ਵੀ ਲਗਾਤਾਰ ਲਗਾਏ ਜਾਂਦੇ ਰਹਿਣਗੇ।
ਅਖੀਰ ਵਿੱਚ ਡਾ. ਆਹਲੂਵਾਲੀਆ ਨੇ ਐਰੋਸਿਟੀ ਬਲਾਕ ਏ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਚੰਦ, ਉਪ ਪ੍ਰਧਾਨ ਸ੍ਰੀ ਰਾਮ, ਜਨਰਲ ਸਕੱਤਰ ਪ੍ਰਭਜੋਤ ਸਿੰਘ ਅਰੋੜਾ, ਜੁਆਇੰਟ ਸਕੱਤਰ ਸੁਮਿੱਤਰ ਸਿੰਘ ਸੌਂਦ, ਸਾਬਕਾ ਜਨਰਲ ਸਕੱਤਰ ਬਿੰਦੂ ਸ਼ਰਮਾ, ਰਮਿੰਦਰ ਕੌਰ ਸਿੱਧੂ, ਕੈਸ਼ੀਅਰ ਅਤੇ ਸਲਾਹਕਾਰ ਵਾਸੂਦੇਵ ਗੁਪਤਾ, ਲੋਕ ਬਹਾਦਰ, ਜੀਐਸ ਠਾਕੁਰ, ਕਮਲਾ ਦੇਵੀ, ਐਰੋਸਿਟੀ ਅਤੇ ਆਈਟੀਸਿਟੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ, ਐਰੋਸਿਟੀ ਬਲਾਕ ਸੀ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਤੁਲੀ, ਕਸ਼ਮੀਰ ਸਿੰਘ, ਸੁਰੇਸ਼ ਚੌਧਰੀ ਅਤੇ ਸਮੂਹ ਐਰੋਸਿਟੀ ਵਾਸੀਆਂ ਦਾ ਕੈਂਪ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Health / Hospitals

Check Also

ਭਾਰਤ ਵਿੱਚ ਜ਼ਿਆਦਾਤਰ ਅੌਰਤਾਂ ਸਰਵਾਈਕਲ ਕੈਂਸਰ ਤੋਂ ਪੀੜਤ: ਡਾ. ਅਸ਼ਵਨੀ ਸਚਦੇਵਾ

ਭਾਰਤ ਵਿੱਚ ਜ਼ਿਆਦਾਤਰ ਅੌਰਤਾਂ ਸਰਵਾਈਕਲ ਕੈਂਸਰ ਤੋਂ ਪੀੜਤ: ਡਾ. ਅਸ਼ਵਨੀ ਸਚਦੇਵਾ ਕੌਮਾਂਤਰੀ ਮਹਿਲਾ ਦਿਵਸ ’ਤੇ …