ਸ਼ੈਮਰਾਕ ਸਕੂਲ ਵਿੱਚ ਕਰਵਾਏ ਗਏ ਟੈਕ ਮਾਈਡ ਅੰਤਰ ਸਕੂਲ ਮੁਕਾਬਲੇ ਵਿੱਚ ਟ੍ਰਾਈਸਿਟੀ ਦੇ 15 ਸਕੂਲਾਂ ਨੇ ਲਿਆ ਹਿੱਸਾ

ਅਕੈਡਮਿਕ ਸਿੱਖਿਆ ਦੇ ਨਾਲ ਨਾਲ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ: ਬਾਜਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਟ੍ਰਾਈਸਿਟੀ ਦੇ 15 ਸਕੂਲਾਂ ਦਰਮਿਆਨ ਕੰਪਿਊਟਰ ਅਤੇ ਟੈਕਨੌਲੋਜੀ ਨਾਲ ਸਬੰਧਿਤ ਅੰਤਰ ਸਕੂਲੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਅੱਠਵੀਂ,ਨੌਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਿੱਖਿਆਂ ਲਈ ਤਕਨੀਕ ਦੀ ਵਰਤੋਂ ਕਰਨੀ, ਨੌਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਜਿੰਦਗੀ ਵਿਚ ਸੋਸ਼ਲ ਨੈਟਵਰਕਿੰਗ ਦੀ ਭੂਮਿਕਾ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਗਿਆਨ ਵਧਾਉਣ ਦੇ ਨਵੇਕਲੇ ਤਰੀਕੇ ਵਿਸ਼ੇ ਦੇ ਕੇ ਉਨ੍ਹਾਂ ਦਰਮਿਆਨ ਮੁਕਾਬਲੇ ਕਰਵਾਏ ਗਏ। ਜਦ ਕਿ ਹਰ ਸਕੂਲ ਵਿਚ ਤਿੰਨ ਤਿੰਨ ਟੀਮਾਂ ਨੇ ਹਿੱਸਾ ਲਿਆ। ਇਸ ਦੇ ਨਾਲ ਹੀ ਸਬੰਧਿਤ ਵਿਸਥਾਰ ਸਹਿਤ ਦਰਸਾਉਣ ਲਈ ਹਰ ਟੀਮ ਨੇ ਪੀ ਪੀ ਟੀ ਰਾਹੀਂ ਸਭ ਨੂੰ ਜਾਣਕਾਰੀ ਦਿਤੀ।
ਇਸ ਮੌਕੇ ਜਿੱਥੇ ਜੱਜ ਵਿਦਿਆਰਥੀਆਂ ਦੀ ਵਿਲੱਖਣ ਪੇਸ਼ਕਾਰੀ ਅਤੇ ਜਾਣਕਾਰੀ ਤੋਂ ਖ਼ਾਸੇ ਪ੍ਰਭਾਵਿਤ ਨਜ਼ਰ ਆਏ। ਉੱਥੇ ਹੀ ਸਬੰਧਿਤ ਜੱਜਾਂ ਵੀ ਨੂੰ ਸਖ਼ਤ ਮੁਕਾਬਲੇ ਦੇ ਚੱਲਦਿਆਂ ਜੇਤੂਆਂ ਦੀ ਚੋਣ ਕਰਨ ਵਿਚ ਖਾਸੀ ਮੁਸ਼ਕਿਲ ਪੇਸ਼ ਆਈ। ਕਾਂਟੇ ਦੀ ਟੱਕਰ ਤੋਂ ਬਾਅਦ ਵਿਦਿਆਰਥੀਆਂ ਦੀ ਪਾਵਰ ਪ੍ਰੈਜ਼ਨਟੇਸ਼ਨ,ਉਨ੍ਹਾਂ ਦੇ ਆਤਮ ਵਿਸ਼ਵਾਸ ਅਤੇ ਘੱਟ ਤੋਂ ਘੱਟ ਸਮੇਂ ਵਿਚ ਦਿਤੀ ਵੱਧ ਤੋਂ ਵੱਧ ਜਾਣਕਾਰੀ ਦੇ ਆਧਾਰ ਤੇ ਕ੍ਰਮਵਾਰ ਜੇਤੂਆਂ ਦੀ ਚੋਣ ਕੀਤੀ ਗਈ। ਮਾਨਵ ਮੰਗਲ ਸਕੂਲ ਦੀਆਂ ਵਿਦਿਆਰਥਣਾਂ ਅਗਮਜੋਤ ਕੌਰ ਅਤੇ ਸਾਨਆ ਬਹਿਲ, ਹਰਲੀਨ ਕੌਰ, ਅਵਨੀਤ ਕੌਰ, ਖੁਸ਼ੀ ਚੰਦਰਾ ਮਾਨਵ ਮੰਗਲ ਸਕੂਲ ਅਤੇ ਰਾਧਿਮਾ ਗਰਗ ਸ਼ਿਵਾਲਕ ਪਬਲਿਕ ਸਕੂਲ ਨੇ ਕ੍ਰਮਵਾਰ ਅਠਵੀਂ, ਨੌਵੀਂ ਅਤੇ ਦਸਵੀਂ ਕਲਾਸ ਦੇ ਮੁਕਾਬਲੇ ਵਿਚ ਜਿੱਤ ਹਾਸਿਲ ਕੀਤੀ।
ਇਸ ਮੌਕੇ ਸ਼ੈਮਰਾਕ ਸਕੂਲ ਦੇ ਚੇਅਰਮੈਨ ਏ ਐੱਸ ਬਾਜਵਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੜਾਈ ਦੇ ਨਾਲ ਨਾਲ ਇਸ ਤਰਾਂ ਦੇ ਮੁਕਾਬਲੇ ਕਰਾਉਣ ਨਾਲ ਜਿੱਥੇ ਵਿਦਿਆਰਥੀਆਂ ਨੂੰ ਵਡਮੁੱਲੀ ਜਾਣਕਾਰੀ ਵੀ ਹਾਸਿਲ ਹੁੰਦੀ ਹੈ ਉੱਥੇ ਹੀ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਡਾਇਰੈਕਟਰ ਐਜ਼ੂਕੇਸ਼ ਐਸ ਕੇ ਸ਼ਰਮਾ ਨੇ ਸੈਟੀਫੀਕੇਟ ਅਤੇ ਇਨਾਮ ਤਕਸੀਮ ਕੀਤੇ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…