ਗੋਸਲਾ ਸਕੂਲ ਵਿੱਚ ਕੌਮੀ ਵਾਤਾਵਰਨ ਜਾਗਰੂਕਤਾ ਮੂਹਿੰਮ ਪ੍ਰੋਗਰਾਮ ਦਾ ਆਯੋਜਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 14 ਅਪਰੈਲ:
ਇੱਥੋਂ ਦੇ ਨੇੜਲੇ ਪਿੰਡ ਗੋਸਲਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਮੁੱਖ ਅਧਿਆਪਕ ਜਸਬੀਰ ਕੌਰ ਦੀ ਅਗਵਾਈ ਹੇਠ ਅਤੇ ਅਧਿਆਪਕ ਕਪਿਲ ਮੋਹਨ ਅਗਰਵਾਲ ਤੇ ਪ੍ਰਦੀਪ ਸ਼ਰਮਾ ਦੀ ਦੇਖ ਰੇਖ ਚ ਕੌਮੀ ਵਾਤਾਵਰਨ ਜਾਗਰੂਕਤਾ ਮੂਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੁਹਿੰਮ ਤਹਿਤ ਸਕੂਲ ਕੈਂਪਸ ਨੂੰ ਹਰਾ ਭਰਾ ਬਨਾਉਣ ਲਈ ਫਲਦਾਰ, ਫੂਲਦਾਰ ਅਤੇ ਅੌਸਧੀ ਪੂਰਨ ਬੂਟੇ ਲਗਾਏ ਗਏ। ਪਿੰਡ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਵਾਤਾਵਰਨ ਨੂੰ ਪੂਰਾ ਤਰ੍ਹਾਂ ਸਮਰਪਿਤ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਵਿਦਿਆਰਥੀਆਂ ਦੇ ਭਾਸ਼ਣ ਅਤੇ ਚਾਰਟ ਮੁਕਾਬਲੇ ਵੀ ਕਰਵਾਏ ਗਏ ਤੇ ਵਾਤਾਵਰਨ ਦੀ ਸੰਭਾਲ ਲਈ ਸੌਂਹ ਵੀ ਚੁੱਕੀ।
ਇਸ ਮੌਕੇ ਮੁੱਖ ਅਧਿਆਪਕ ਜਸਬੀਰ ਕੌਰ ਨੇ ਬੋਲਦਿਆਂ ਕਿਹਾ ਕਿ ਸਾਡਾ ਵਾਤਾਵਰਨ ਦਿਨ ਪ੍ਰਤੀ ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ। ਸਕੂਲ ਅਧਿਆਪਕ ਵਰਿੰਦਰ ਸ਼ਰਮਾ ਤੇ ਕਪਿਲ ਮੋਹਨ ਅਗਰਵਾਲ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਟੇਜ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ। ਇਸ ਮੌਕੇ ਚਰਨਜੀਤ ਸਿੰਘ, ਵਰਿੰਦਰ ਕੁਮਾਰ, ਲਖਵਿੰਦਰ ਸਿੰਘ, ਕੁਲਬੀਰ ਸਿੰਘ, ਕਪਿਲ ਮੋਹਨ ਅਗਰਵਾਲ, ਪ੍ਰਦੀਪ ਸ਼ਰਮਾ, ਜਗਜੀਵਨ ਸਿੰਘ, ਗਿਆਨੀ ਦਲੇਰ ਸਿੰਘ, ਜਸਵੀਰ ਕੌਰ, ਬਲਜੀਤ ਕੌਰ, ਅਨੁਪਮਾ ਤੇ ਪਿੰਡ ਵਾਸੀ ਹਾਜਰ ਸਨ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…