ਡਰੱਗ ਮਨੀ ਅਤੇ ਨਸ਼ੀਲੇ ਪਦਾਰਥਾਂ ਸਮੇਤ ਨਾਈਜੀਰੀਅਨ ਨਾਗਰਿਕ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 15 ਸਤੰਬਰ:
ਪੰਜਾਬ ਦੇ ਡੀਜੀਪੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾ ਹੇਠ ਰੇਂਜ ਐਂਟੀ-ਨਾਰਕੋਟਿਕ ਕਮ ਸਪੈਸ਼ਲ ਅਪਰੇਸ਼ਨ ਸੈੱਲ ਰੂਪਨਗਰ ਰੇਂਜ ਵੱਲੋਂ ਨਸ਼ਾ ਤਸਕਰੀ ਕਰਨ ਵਾਲੇ ਨਾਈਜੀਰੀਅਨ ਨਾਗਰਿਕ ਨੂੰ 255 ਗਰਾਮ ਕੋਕੀਨ, 10.25 ਗਰਾਮ ਐਮਡੀਐਮਏ ਪਿਲਜ਼ (ਜੋ ਕਿ ਇੰਟਰਨੈਸ਼ਨਲ ਡਰੱਗ ਹੈ) ਅਤੇ 2 ਲੱਖ ਰੁਪਏ ਡਰੱਗ ਮਨੀ (ਭਾਰਤੀ ਕਰੰਸੀ) ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਿਤੀ 12-09-2025 ਨੂੰ ਇੰਸਪੈਕਟਰ ਸੁਖਵਿੰਦਰ ਸਿੰਘ, ਇੰਚਾਰਜ, ਰੇਂਜ ਐਂਟੀ-ਨਾਰਕੋਟਿਕਸ ਕਮ ਸਪੈਸ਼ਲ ਅਪਰੇਸ਼ਨ ਸੈਲ ਕੈਂਪ ਐਟ ਮੁਹਾਲੀ ਦੀ ਅਗਵਾਈ ਹੇਠ, ਉਨ੍ਹਾਂ ਦੀ ਟੀਮ ਪ੍ਰੀਤ ਕਰਿਆਨਾ ਸਟੋਰ, ਜੀ.ਟੀ.ਬੀ. ਕਲੋਨੀ, ਖਰੜ ਨੇੜੇ ਮੌਜੂਦ ਸੀ ਤਾਂ ਵਕਤ ਕਰੀਬ 11.45 ’ਤੇ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਗਸਟੀਨ ਓਕਵੁਡਿਲ (1ugustine Okwudili S/o 5lodimuo Okwudili R/o Nigerian) ਕੋਕੀਨ ਦੀ ਤਸਕਰੀ ਦਾ ਧੰਦਾ ਕਰਦਾ ਹੈ। ਜੋ ਹੁਣ ਵੀ ਜੀਟੀਬੀ ਕਲੋਨੀ ਵਿੱਚ ਆਪਣੇ ਪੱਕੇ ਗਾਹਕਾ ਨੂੰ ਕੋਕੀਨ ਵੇਚ ਰਿਹਾ ਹੈ।
ਜੀਟੀਬੀ ਕਲੋਨੀ ਵਿੱਚ ਰੇਡ ਕਰਨ ’ਤੇ ਅਗਸਟੀਨ ਓਕਵੁਡਿਲ ਉਕਤ ਨੂੰ 255 ਗਰਾਮ ਕੋਕੀਨ ਸਮੇਤ ਕਾਬੂ ਕੀਤਾ ਗਿਆ, ਜਿਸ ਦੇ ਖਿਲਾਫ ਮੁਕੱਦਮਾ ਨੰਬਰ 343 ਮਿਤੀ 13-09-2025 ਅ/ਧ 21/61/85 ਐਨਡੀਪੀਐਸ ਐਕਟ, ਥਾਣਾ ਸਿਟੀ ਖਰੜ ਵਿਖੇ ਦਰਜ ਕਰਵਾਇਆ ਗਿਆ। ਅਗਸਟੀਨ ਓਕਵੁਡਿਲ ਪਾਸੋ 255 ਗਰਾਮ ਹੈਰੋਇਨ ਅਤੇ 2 ਲੱਖ ਰੁਪਏ ਡਰੱਗ ਮਨੀ (ਭਾਰਤੀ ਕਰੰਸੀ ਨੋਟ) ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਅਗਸਟੀਨ ਓਕਵੁਡਿਲ ਨੂੰ ਮਿਤੀ 13-09-2025 ਨੂੰ ਖਰੜ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਪੁਲੀਸ ਰਿਮਾਂਡ ਦੌਰਾਨ ਮੁਲਜ਼ਮ ਤੋਂ ਪੁੱਛਗਿਛ ਕੀਤੀ ਗਈ ਜੋ ਭਾਰਤ ਵਿੱਚ ਆਪਣੀ ਰਿਹਾਇਸ਼ ਦੀ ਕੋਈ ਵੀ ਵੈਲਿਡ ਪਾਸਪੋਰਟ ਜਾਂ ਵੈਲਿਡ ਵੀਜਾ ਜਾਂ ਕੋਈ ਹੋਰ ਦਸਤਾਵੇਜ ਪੇਸ਼ ਨਹੀ ਕਰ ਸਕਿਆ। ਜਿਸ ’ਤੇ ਮੁਕੱਦਮੇ ਵਿੱਚ ਜੁਰਮ 14 ਫਾਰਨਰ ਐਕਟ 1946 ਦਾ ਵਾਧਾ ਕੀਤਾ ਗਿਆ।
ਅਗਸਟੀਨ ਓਕਵੁਡਿਲ ਦੀ ਪੁੱਛਗਿੱਛ ਤੇ ਉਸਦੀ ਸਕੂਟਰੀ ਨੰਬਰੀ ਪੀ ਬੀ-65-ਵਾਈ-7161 ਵਿੱਚੋਂ ਐਮ ਡੀ ਐਮ ਏ ਪਿੱਲਜ਼ 10.25 gm ਬਰਾਮਦ ਹੋਇਆ, ਜੋ ਕਿ ਇੰਟਰਨੈਸ਼ਨਲ ਡਰੱਗ ਹੈ। ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਕੋਕੀਨ ਅਤੇ ਐਮਡੀਐਮਏ, ਚੰਡੀਗੜ੍ਹ ਅਤੇ ਪੰਚਕੂਲਾ ਏਰੀਆ ਦੇ ਹਾਈ ਪ੍ਰੋਫਾਇਲ ਲੋਕ ਅਤੇ ਹਾਈ ਪ੍ਰੋਫਾਇਲ ਪਾਰਟੀਆਂ ਵਿਚ ਮਹਿੰਗੇ ਭਾਅ ਤੇ ਵੇਚੀ ਜਾਂਦੀ ਸੀ, ਜੋ ਇੰਟਰਨੈਸ਼ਨਲ ਬਾਰਡਰ ਤੋਂ ਪਾਰਸਲ ਰਾਹੀਂ ਸਮੱਗਲ ਹੋ ਕੇ ਆਉਦੀਂ ਸੀ। ਉਕਤ ਦੋਸ਼ੀ ਕੋਕੀਨ ਅਤੇ ਐਮਡੀਐਮਏ ਕਿਥੋਂ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ-ਕਿਸ ਨੂੰ ਵੇਚਦਾ ਹੈ ਅਤੇ ਉਸ ਨਾਲ ਇਸ ਧੰਦੇ ਵਿਚ ਹੋਰ ਕਿਹੜੇ ਵਿਅਕਤੀ ਸ਼ਾਮਲ ਹਨ, ਸਬੰਧੀ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Drug Cases

Check Also

Cross-Border Arms and Drug Smuggling Case: Five held with Heroin

Cross-Border Arms and Drug Smuggling Case: Five held with Heroin Nabaz-e-Punjab, Amritsar,…