ਯੁੱਧ ਨਸ਼ਿਆਂ ਵਿਰੁੱਧ: 540 ਗਰਾਮ ਕੋਕੀਨ ਤੇ 10 ਹਜ਼ਾਰ ਡਰੱਗ ਮਨੀ ਸਣੇ ਨਾਇਜੀਰੀਅਨ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 23 ਜੂਨ:
ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਥਾਣਾ ਸਦਰ ਖਰੜ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਮੁਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀਐਸਪੀ ਖਰੜ-1 ਕਰਨ ਸਿੰਘ ਸੰਧੂ ਦੀ ਅਗਵਾਈ ਹੇਠ, ਐਸਐਚਓ ਅਮਰਿੰਦਰ ਸਿੰਘ (ਥਾਣਾ ਸਦਰ ਖਰੜ) ਦੀ ਨਿਗਰਾਨੀ ਵਿੱਚ ਬੀਤੇ ਦਿਨੀਂ ਗੋਲਡਨ ਅਸਟੇਟ ਖਰੜ ਨੇੜੇ ਨਾਕਾਬੰਦੀ ਦੌਰਾਨ ਇੱਕ ਅਫਰੀਕਨ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ।
ਜਾਂਚ ਦੌਰਾਨ ਉਕਤ ਵਿਅਕਤੀ ਜਿਸ ਦੀ ਪਛਾਣ ਏਕਜ਼ੋਆ ਵਾਸੀ ਅਬਰਨਰ, ਨਾਈਜੀਰੀਆ ਵਜੋਂ ਹੋਈ, ਜੋ ਮੌਜੂਦਾ ਸਮੇਂ ਵਿੱਚ 116-ਬੀ ਪਹਿਲੀ ਮੰਜ਼ਲ, ਗੋਲਡਨ ਅਸਟੇਟ, ਸੈਕਟਰ-115 ਖੂਨੀਮਾਜਰਾ ਖਰੜ, (ਮੁਹਾਲੀ), ਵਿੱਚ ਰਹਿ ਰਿਹਾ ਸੀ। ਉਸਦੇ ਕਬਜ਼ੇ ਵਿੱਚ ਮੌਜੂਦ ਬੈਗ ਦੀ ਤਲਾਸ਼ੀ ਲੈਣ ’ਤੇ 540 ਗਰਾਮ ਨਸ਼ੀਲਾ ਪਦਾਰਥ (ਕੋਕੀਨ), 10,000 ਨਗਦ ਰਾਸ਼ੀ (ਡਰੱਗ ਮਨੀ), 8 ਵੱਡੀਆਂ ਅਤੇ 10 ਛੋਟੀਆਂ ਲਿਫ਼ਾਫ਼ੀਆਂ, ਇੱਕ ਡਿਜੀਟਲ ਕੰਡਾ, ਇੱਕ ਸਟੀਲ ਚਮਚ, ਇੱਕ ਟੇਪ ਰੋਲ (ਜਮੈਟੋ ਲਿਖੀ ਹੋਈ) ਅਤੇ ਵੱਖ-ਵੱਖ ਰੰਗਾਂ ਦੀਆਂ ਰਬੜਾਂ ਬਰਾਮਦ ਹੋਈਆਂ ਹਨ।

ਐੱਸਐੱਸਪੀ ਨੇ ਦੱਸਿਆ ਕਿ ਉਕਤ ਵਿਅਕਤੀ ਖ਼ਿਲਾਫ਼ ਥਾਣਾ ਸਦਰ ਖਰੜ ਵਿਖੇ ਐਨਡੀਪੀਐੱਸ ਐਕਟ ਦੀ ਧਾਰਾ 21 ਤਹਿਤ ਮੁਕੱਦਮਾ ਨੰਬਰ 202 ਮਿਤੀ 21.06.2025 ਦਰਜ ਕਰਕੇ ਕਾਨੂੰਨੀ ਕਾਰਵਾਈ ਅੱਗੇ ਵਧਾਈ ਗਈ ਹੈ। ਪੁਲੀਸ ਦੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਇਹ ਸਾਰੀ ਕੋਕੀਨ ਐਨਸੀਆਰ ਦਿੱਲੀ ਤੋ ਲੈ ਕੇ ਆਇਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਲਜ਼ਮ ਤੋਂ ਡੂੰਘਾਈ ਵਿੱਚ ਪੁੱਛਗਿੱਛ ਜਾਰੀ ਹੈ।

Load More Related Articles
Load More By Nabaz-e-Punjab
Load More In Court and Police

Check Also

Fake Encounter: CBI court convicts five officers including former SSP

Fake Encounter: CBI court convicts five officers including former SSP Darshan Singh Sodhi …