ਨਵੀਂ ਮਾਡਰਨ ਫਲ ਤੇ ਸਬਜ਼ੀ ਮੰਡੀ ਨੂੰ ਪੁੱਡਾ ਨੂੰ ਨਹੀਂ ਦੇਣ ਦਿਆਂਗੇ: ਮੁਲਾਜ਼ਮ ਜਥੇਬੰਦੀ

ਨਬਜ਼-ਏ-ਪੰਜਾਬ, ਮੁਹਾਲੀ, 8 ਅਕਤੂਬਰ:
ਪੰਜਾਬ ਮੰਡੀ ਬੋਰਡ ਕਰਮਚਾਰੀ ਯੂਨੀਅਨ ਵੱਲੋਂ ਅੱਜ ਮਿਤੀ 08.10.2025 ਨੂੰ ਪੰਜਾਬ ਮੰਡੀ ਭਵਨ, ਸੈਕਟਰ-65-ਏ (ਮੁਹਾਲੀ) ਵਿਖੇ ਇਜਲਾਸ ਬੁਲਾਇਆ ਗਿਆ। ਇਸ ਮੌਕੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਸਾਰੇ ਕਰਮਚਾਰੀਆਂ ਦਾ ਸਵਾਗਤ ਕੀਤਾ। ਇਸ ਮੌਕੇ ਨਵੀਂ ਮਾਡਰਨ ਫਲ ਅਤੇ ਸਬਜੀ ਮੰਡੀ ਫੇਜ਼-11 ਨੂੰ ਪੁੱਡਾ ਨੂੰ ਟਰਾਂਸਫਰ ਨਾ ਕਰਨ ਦੀ ਮੰਗ ਕੀਤੀ। ਸਮੂਹ ਮੁਲਾਜ਼ਮਾਂ ਨੇ ਨਵੀਂ ਫਲ ਤੇ ਸਬਜੀ ਮੰਡੀ ਫੇਜ਼-11 ਨੂੰ ਪੁੱਡਾ ਦੇ ਸਪੁਰਦ ਕਰਨ ਦਾ ਸਖ਼ਤ ਵਿਰੋਧ ਕੀਤਾ, ਕਿਉਂਕਿ ਇਹ ਜ਼ਮੀਨ ਪੰਜਾਬ ਮੰਡੀ ਬੋਰਡ ਦੇ ਪੈਸਿਆਂ ਨਾਲ ਐਕਵਾਇਰ ਕੀਤੀ ਗਈ ਸੀ ਅਤੇ ਮੌਜੂਦਾ ਸਮੇਂ ਵਿੱਚ ਇਸ ਦਾ ਮਾਲਕ ਵੀ ਪੰਜਾਬ ਮੰਡੀ ਬੋਰਡ ਹੈ।
ਸਮੂਹ ਮੁਲਾਜ਼ਮਾਂ ਦੀ ਸਹਿਮਤੀ ਬਣੀ ਕਿ ਕਿਸੇ ਵੀ ਕਰਮਚਾਰੀ/ਅਧਿਕਾਰੀ ਨੂੰ ਰਿਟਾਇਰਮੈਂਟ ਤੋਂ ਬਾਅਦ ਕਿਸੇ ਵੀ ਤਰੀਕੇ ਕੰਟਰੈਕਟ/ਆਊਟਸੋਰਸ ਤੇ ਤਾਇਨਾਤ ਨਾ ਕੀਤਾ ਜਾਵੇ ਅਤੇ ਜੇਕਰ ਅਜਿਹਾ ਕੀਤਾ ਗਿਆ ਤਾਂ ਮੁਲਾਜ਼ਮਾਂ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਸਮੂਹ ਅਧਿਕਾਰੀਆਂ/ਕਰਮਚਾਰੀਆਂ ਦੀ ਸਹਿਮਤੀ ਤੋਂ ਬਿਨ੍ਹਾਂ ਅਤੇ ਯੂਨੀਅਨ ਵਿਰੋਧ ਦੇ ਬਾਵਜੂਦ ਜੋ ਇੱਕ ਦਿਨ ਦੀ ਤਨਖ਼ਾਹ ਕੱਟੀ ਗਈ ਹੈ, ਉਹ ਵੀ ਵਾਪਸ ਕਰਵਾਉਣ ਲਈ ਸਹਿਮਤੀ ਬਣੀ। ਸੇਵਾਮੁਕਤੀ ’ਤੇ ਕਰਮਚਾਰੀਆਂ ਨੂੰ ਬਣਦੇ ਡਿਊਜ਼ ਅਤੇ ਜੋ ਵੀ ਰਿਟਾਇਰਡ ਕਰਮਚਾਰੀਆਂ ਦਾ ਬਕਾਇਆ ਹੈ, ਉਸ ਨੂੰ ਤੁਰੰਤ ਰਲੀਜ਼ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਚੁੱਕੇ ਗਏ ਮੁੱਦਿਆਂ ਸਬੰਧੀ ਕਰਮਚਾਰੀਆਂ ਨੇ ਜਥੇਬੰਦੀ ਨੂੰ ਭਰਪੂਰ ਸਮਰਥਨ ਦਿੱਤਾ।
ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਪ੍ਰੈਸ ਸਕੱਤਰ ਹਰੀਸ਼ ਪ੍ਰਸ਼ਾਦ, ਮੈਸ਼ੀਅਰ ਭੁਪਿੰਦਰ ਸਿੰਘ, ਸੰਯੁਕਤ ਸਕੱਤਰ ਗੁਰਜੀਤ ਸਿੰਘ ਤੇ ਸ੍ਰੀਮਤੀ ਕਰਨਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜ਼ਰ ਹੋਏ।

Load More Related Articles
Load More By Nabaz-e-Punjab
Load More In Protest

Check Also

‘ਆਪ’ ਵਲੰਟੀਅਰਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਸਾੜਿਆ

‘ਆਪ’ ਵਲੰਟੀਅਰਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਸਾੜਿਆ ਨਬਜ਼-ਏ-ਪੰਜਾਬ, ਮੁਹਾਲੀ, 4 …