ਮੁਹਾਲੀ: ਸੈਕਟਰ-76 ਤੋਂ 80 ਦੇ ਅਲਾਟੀਆਂ ਨਾਲ ਧੋਖਾ ਕਰ ਰਿਹੈ ‘ਆਪ’ ਵਿਧਾਇਕ: ਬਲਬੀਰ ਸਿੱਧੂ

ਵਿਧਾਇਕ ਕੁਲਵੰਤ ਸਿੰਘ ’ਤੇ ਲਾਇਆ ਪੀੜਤਾਂ ਨਾਲ ਖੜ੍ਹਨ ਦੀ ਥਾਂ ਗਮਾਡਾ ਦਾ ਪੱਖ ਪੂਰਨ ਦਾ ਦੋਸ਼

ਵਿਧਾਇਕ ’ਤੇ ਪਹਿਲਾਂ ਹੀ ਪੰਚਾਇਤੀ ਜ਼ਮੀਨਾਂ ਹੜੱਪਣ ਤੇ ਧੋਖਧੜੀ ਦੇ ਵੀ ਹਨ ਗੰਭੀਰ ਦੋਸ਼: ਕਾਂਗਰਸੀ ਆਗੂ

ਨਬਜ਼-ਏ-ਪੰਜਾਬ, ਮੁਹਾਲੀ, 21 ਜੂਨ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਅੱਜ ਪ੍ਰੈਸ ਕਾਨਫਰੰਸ ਹਲਕਾ ਵਿਧਾਇਕ ਕੁਲਵੰਤ ਸਿੰਘ ਉੱਤੇ ਸੈਕਟਰ-76 ਤੋਂ 80 ਸੈਕਟਰ ਦੇ ਅਲਾਟੀਆਂ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਗਮਾਡਾ ਵੱਲੋਂ ਥੋਪੇ ਗਏ ਨਾਜਾਇਜ਼ ਵਾਧੇ ਨੂੰ ਰੱਦ ਕਰਾਉਣ ਦੀ ਥਾਂ ਉਹ ਇਸ ਨੂੰ ਜਾਇਜ਼ ਠਹਿਰਾ ਕੇ ਛੇਤੀ ਤੋਂ ਛੇਤੀ ਜਮ੍ਹਾਂ ਕਰਾਉਣ ਲਈ ਜ਼ੋਰ ਪਾ ਰਿਹਾ ਹੈ।
ਸ੍ਰੀ ਸਿੱਧੂ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਹਲਕਾ ਵਿਧਾਇਕ ਵੱਲੋਂ ਪੀੜਤ ਵਿਅਕਤੀਆਂ ਨਾਲ ਖੜ੍ਹਣ ਦੀ ਥਾਂ ਇਸ ਮਾਮਲੇ ਵਿਚ ਮੁੱਖ ਦੋਸ਼ੀ ਅਦਾਰੇ ਗਮਾਡਾ ਦਾ ਪੱਖ ਪੂਰਨਾ ਲੋਕ ਹਿੱਤਾਂ ਨਾਲ ਕੀਤਾ ਜਾ ਰਿਹਾ ਨੰਗਾ ਚਿੱਟਾ ਖਿਲਵਾੜ ਬਹੁਤ ਹੀ ਨਿੰਦਣਯੋਗ ਵਤੀਰਾ ਹੈ। ਉਨ੍ਹਾਂ ਕਿਹਾ ਕਿ ਸਾਲ 2001 ਦੇ ਅਲਾਟੀਆਂ ਨੂੰ 22 ਸਾਲ ਬਾਅਦ 2023 ਵਿਚ 3164 ਰੁਪਏ ਪ੍ਰਤੀ ਵਰਗ ਮੀਟਰ ਵਾਧੇ ਦੇ ਨੋਟਿਸ ਜਾਰੀ ਕਰਨ ਨੂੰ ਕਿਸੇ ਵੀ ਤਰਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਕਾਂਗਰਸੀ ਆਗੂ ਨੇ ਹਲਕਾ ਵਿਧਇਕ ਦੀ ਇਸ ਦਲੀਲ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਜ਼ਮੀਨ ਮਾਲਕਾਂ ਦੇ ਮੁਆਵਜ਼ੇ ਵਿਚ ਕੀਤੇ ਵਾਧੇ ਕਾਰਨ ਗਮਾਡਾ ਨੂੰ ਪਲਾਟ ਅਲਾਟੀਆਂ ਤੋਂ ਵੱਧ ਪੈਸੇ ਵਸੂਲਣੇ ਪੈ ਰਹੇ ਹਨ ਨੂੰ ਪੂਰੀ ਤਰਾਂ ਰੱਦ ਕਰਦਿਆਂ ਕਿਹਾ ਹੈ ਕਿ ਗਮਾਡਾ ਨੇ ਤੁਰੰਤ ਕਾਰਵਾਈ ਕਿਉਂ ਨਾ ਕੀਤੀ। ਸਿੱਧੂ ਨੇ ਪੁੱਛਿਆ ਕਿ ਗਮਾਡਾ ਨੇ 800 ਰੁਪਏ ਪ੍ਰਤੀ ਵਰਗ ਮੀਟਰ ਨੂੰ ਵਿਆਜ਼-ਦਰ-ਵਿਆਜ਼ ਲਗਾ ਕੇ 3164 ਰੁਪਏ ਤੱਕ ਕਿਉਂ ਵਧਾਇਆ। ਉਨ੍ਹਾਂ ਕਿਹਾ ਕਿ ਗਮਾਡਾ ਨੂੰ ਅਲਾਟੀਆਂ ਵਲੋਂ ਨਕਸ਼ਾ ਪਾਸ ਕਰਵਾਉਣ, ਇਤਰਾਜ਼ਹੀਣਤਾ ਸਰਟੀਫੀਕੇਟ ਲੈਣ, ਤਬਾਦਲਾ ਕਰਾਉਣ ਅਤੇ ਕੋਈ ਬਕਾਇਆ ਨਹੀਂ ਸਰਟੀਫੀਕੇਟ ਲੈਣ ਸਮੇਂ ਜਾਗ ਕਿਉਂ ਨਾ ਆਈ?
ਕਾਂਗਰਸੀ ਆਗੂ ਨੇ ਕਿਹਾ ਕਿ ਹਲਕਾ ਵਿਧਾਇਕ ਨੇ ਇਹ ਕਹਿ ਕੇ ਗਮਾਡਾ ਨੂੰ ਬਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਹ ਨੋਟਿਸ ਜਾਰੀ ਨਹੀਂ ਹੋਣ ਦਿੱਤੇ, ਜਦੋਂ ਕਿ ਇਹ ਮਾਮਲਾ ਗਮਾਡਾ ਅਧਿਕਾਰੀਆਂ ਦੀ ਨਲਾਇਕੀ ਕਾਰਨ ਉਲਝਿਆ ਹੈ। ਉਨ੍ਹਾਂ ਕਿਹਾ ਕਿ ਗਮਾਡਾ ਦੀ ਅਣਗਹਿਲੀ ਜਾਂ ਗਲਤੀਆਂ ਦਾ ਖ਼ਮਿਆਜਾ ਆਮ ਲੋਕਾਂ ਦੀ ਥਾਂ ਖ਼ੁਦ ਗਮਾਡਾ ਜਾਂ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਭੁਗਤਣਾ ਚਾਹੀਦਾ ਹੈ। ਸਾਬਕਾ ਕਾਂਗਰਸ ਮੰਤਰੀ ਨੇ ਕਿਹਾ ਕਿ ਹਲਕਾ ਵਿਧਾਇਕ ਨੂੰ ਬੇਕਸੂਰ ਅਲਾਟੀਆਂ ਨੂੰ ਛੇਤੀ ਤੋਂ ਛੇਤੀ ਪੈਸੇ ਜਮ੍ਹਾਂ ਕਰਾਉਣ ਦੀਆਂ ਨਸੀਹਤਾਂ ਦੇਣ ਦੀ ਥਾਂ ਲੋਕਾਂ ਦਾ ਪੱਖ ਪੂਰਦਿਆਂ ਇਹ ਨਜਾਇਜ਼ ਵਾਧਾ ਰੱਦ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਪ੍ਰਚਾਰੀ ਜਾ ਰਹੀ 839 ਰੁਪਏ ਪ੍ਰਤੀ ਵਰਗ ਮੀਟਰ ਦੀ ਮੁਆਫ਼ੀ ਮਹਿਜ਼ ਇੱਕ ਸ਼ੋਸ਼ੇ ਤੋਂ ਵੱਧ ਕੁਝ ਨਹੀਂ ਹੈ ਕਿਉਂਕਿ ਇਸ ਸਬੰਧੀ ਅਜੇ ਤੱਕ ਕੋਈ ਲਿਖਤੀ ਫ਼ੈਸਲਾ ਸਾਹਮਣੇ ਨਹੀਂ ਆਇਆ।
ਸ੍ਰੀ ਸਿੱਧੂ ਨੇ ਹਲਕਾ ਵਿਧਾਇਕ ਵੱਲੋਂ ਉਨ੍ਹਾਂ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਪੂਰੀ ਤਰਾਂ ਰੱਦ ਕਰਦਿਆਂ ਕਿਹਾ ਹੈ ਕਿ ਉਹ ਹਮੇਸ਼ਾ ਆਪਣੇ ਲੋਕਾਂ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਲੋਕ ਹਿੱਤਾਂ ਦੇ ਕੰਮਾਂ ਨੂੰ ਤਰਜ਼ੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਉਹ ਹਲਕਾ ਵਿਧਾਇਕ ਵਾਂਗ ਗੱਲਾਂ ਦਾ ਕੜਾਹ ਬਣਾਉਣ ਵਿਚ ਵਿਸ਼ਵਾਸ਼ ਰੱਖਦੇ ਹੁੰਦੇ ਤਾਂ ਨਾ ਲਾਂਡਰਾਂ ਚੌਕ ਦਾ ਮਾਮਲਾ ਹੱਲ ਹੋਣਾ ਸੀ, ਨਾ ਐਰੋਸਿਟੀ ਵਿੱਚ ਆਈ ਜ਼ਮੀਨ ਮਾਲਕਾਂ ਨੂੰ ਮਿਲੇ ਕਾਰਨਰ ਪਲਾਟਾਂ ਉਤੇ ਲਾਈ ਜਾ ਰਹੀ ਵਾਧੂ ਰਾਸ਼ੀ ਮੁਆਫ਼ ਹੋਣੀ ਸੀ ਅਤੇ ਨਾ ੁਹਾਲੀ ਸ਼ਹਿਰ ਤੇ ਇਲਾਕੇ ਵਿਚ ਨਵੀਆਂ ਸਿਹਤ ਸੰਸਥਾਵਾਂ ਬਣਨੀਆਂ ਸਨ।
ਕਾਂਗਰਸੀ ਆਗੂ ਨੇ ਪਾਪੜੀ ਪਿੰਡ ਦੀ ਉਦਾਹਰਣ ਦਿੰਦਿਆਂ ਹਲਕਾ ਵਿਧਾਇਕ ਉੱਤੇ ਪੰਚਾਇਤੀ ਜ਼ਮੀਨਾਂ ਹੜੱਪਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸਬੰਧੀ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦੀ ਕੰਪਨੀ ਉੱਤੇ ਧੋਖਧੜੀ ਦੇ ਜੁਰਮ ਵਿੱਚ ਗੁੜਗਾਉਂ ਅਤੇ ਮੁਹਾਲੀ ਦੇ ਸੋਹਾਣਾ ਥਾਣਾ ਵਿੱਚ ਪਰਚੇ ਵੀ ਦਰਜ ਹੋ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਈਡੀ ੱਲੋਂ ਕੀਤੀ ਜਾ ਰਹੀ ਜਾਂਚ ਨਿਰਪੱਖ ਹੋਈ ਦੇ ਬੜੇ ਹੈਰਾਨੀ ਜਨਕ ਤੱਥ ਸਾਹਮਣੇ ਆਉਣਗੇ।
ਇਸ ਦੌਰਾਨ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਹਰਦਿਆਲ ਚੰਦ ਬਡਬਰ, ਕਮਲਪ੍ਰੀਤ ਸਿੰਘ ਬੰਨੀ ਕੌਂਸਲਰ, ਨਵਜੋਤ ਸਿੰਘ ਬਾਛਲ, ਪਰਦੀਪ ਸਿੰਘ ਤੰਗੋਰੀ ਪ੍ਰਧਾਨ ਬਲਾਕ ਕਾਂਗਰਸ ਦਿਹਾੜੀ ਮੁਹਾਲੀ, ਐਡਵੋਕੇਟ ਸੁਰਿੰਦਰ ਪਾਲ ਸਿੰਘ ਚਾਹਲ, ਸਾਬਕਾ ਜ਼ਿਲ੍ਹਾ ਅਟਾਰਨੀ ਪਰਦੀਪ ਵਰਮਾ, ਕਰਮਜੀਤ ਸਿੰਘ ਸਿੱਧੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

MLA Sukhpal Khaira must be expelled immediately for insulting women of Punjab: Cheema

MLA Sukhpal Khaira must be expelled immediately for insulting women of Punjab: Cheema Naba…