Share on Facebook Share on Twitter Share on Google+ Share on Pinterest Share on Linkedin ਵਿਧਾਇਕ ਕੁਲਵੰਤ ਸਿੰਘ ਨੇ ESI ਹਸਪਤਾਲ ਫੇਜ਼-7 ਵਿੱਚ ਸ਼ੁਰੂਆਤ ਕਰਵਾਈ ਅਲਟਰਾਸਾਊਂਡ ਦੀ ਸਹੂਲਤ ਸੈਕਟਰ-66 ਵਿੱਚ ਨਵੇਂ ਈਐਸਆਈ ਜਾਂ ਜਨਰਲ ਹਸਪਤਾਲ ਦੀ ਸਥਾਪਤੀ ਲਈ ਯਤਨਸ਼ੀਲ: ਵਿਧਾਇਕ ਕੁਲਵੰਤ ਸਿੰਘ ਨਬਜ਼-ਏ-ਪੰਜਾਬ, ਮੁਹਾਲੀ, 1 ਅਕਤੂਬਰ: ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸਰਕਾਰੀ ਈ ਐਸ ਆਈ ਹਸਪਤਾਲ, ਫੇਜ਼-7, ਮੁਹਾਲੀ ਵਿਖੇ ਨਵੀਂ ਸਥਾਪਿਤ ਹਾਈ-ਡੈਫੀਨੇਸ਼ਨ ਅਲਟਰਾਸਾਊਂਡ ਯੂਨਿਟ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਉੱਨਤ ਯੂਨਿਟ ਦੀ ਸਥਾਪਨਾ ਦੇ ਨਾਲ-ਨਾਲ ਰੇਡੀਓਲੋਜਿਸਟ ਦੀ ਤਾਇਨਾਤੀ ਉਦਯੋਗਿਕ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਸਿਹਤ ਸੰਭਾਲ ਸੇਵਾਵਾਂ ਵਿੱਚ ਕਾਫ਼ੀ ਸੁਧਾਰ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਸਨੀਕਾਂ ਲਈ ਮਿਆਰੀ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, “ਆਮ ਆਦਮੀ ਕਲੀਨਿਕ ਪਹਿਲਾਂ ਹੀ ਲੋਕਾਂ ਦੇ ਘਰਾਂ ਦੇ ਨੇੜੇ ‘ਤੇ ਮੁਫ਼ਤ ਦਵਾਈਆਂ ਅਤੇ ਡਾਇਗਨੌਸਟਿਕ ਟੈਸਟਾਂ ਦੇ ਨਾਲ ਮੁੱਢਲੀ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਇੱਕ ਸਫ਼ਲ ਮਾਡਲ ਹਨ।” ਹਸਪਤਾਲ ਦੇ ਸਟਾਫ ਅਤੇ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਹਸਪਤਾਲ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਸੈਕਟਰ 66 ਵਿਖੇ ਇੱਕ ਹੋਰ ਵੱਡੀ ਸਿਹਤ ਸਹੂਲਤ (ਜਾਂ ਤਾਂ ਈ ਐਸ ਆਈ ਹਸਪਤਾਲ ਜਾਂ ਸਿਵਲ ਹਸਪਤਾਲ-ਕਿਸਮ ਦੀ ਸੰਸਥਾ) ਸਥਾਪਤ ਕਰਵਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਮੌਜੂਦਾ ਜ਼ਿਲ੍ਹਾ ਹਸਪਤਾਲ ‘ਤੇ ਬੋਝ ਘਟਾਉਣ ਵਿੱਚ ਮਦਦ ਮਿਲੇਗੀ, ਜੋ ਕਿ ਵਰਤਮਾਨ ਵਿੱਚ ਮੈਡੀਕਲ ਕਾਲਜ ਦੇ ਹਿੱਸੇ ਵਜੋਂ ਕੰਮ ਕਰ ਰਿਹਾ ਹੈ ਅਤੇ ਉਦੋਂ ਤੱਕ ਕਾਲਜ ਦਾ ਹਿੱਸਾ ਰਹੇਗਾ, ਜਦੋਂ ਤੱਕ ਕਾਲਜ ਆਈ ਐਸ ਬੀ ਦੇ ਪਿੱਛੇ ਬਣਨ ਵਾਲੇ ਆਪਣੇ ਕੈਂਪਸ ਵਿੱਚ ਨਹੀਂ ਸ਼ਿਫਟ ਹੋ ਜਾਂਦਾ। ਉਨ੍ਹਾਂ ਅੱਗੇ ਭਰੋਸਾ ਦਿੱਤਾ ਕਿ ਫੇਜ਼-7 ਵਿਖੇ ਈ ਐਸ ਆਈ ਹਸਪਤਾਲ ਨੂੰ ਉਦਯੋਗਿਕ ਕਰਮਚਾਰੀਆਂ ਦੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਬੁਨਿਆਦੀ ਲੋੜਾਂ ਪੱਖੋਂ ਮਜ਼ਬੂਤ ਕੀਤਾ ਜਾਵੇਗਾ। ਵਿਧਾਇਕ ਦਾ ਧੰਨਵਾਦ ਕਰਦੇ ਹੋਏ, ਈ ਐਸ ਆਈ ਹਸਪਤਾਲ ਦੇ ਐਸਐਮਓ ਇੰਚਾਰਜ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਅਲਟਰਾਸਾਊਂਡ ਯੂਨਿਟ ਦੇ ਸੰਚਾਲਨ ਨੇ ਹਸਪਤਾਲ ਦੀ ਇੱਕ ਵੱਡੀ ਜ਼ਰੂਰਤ ਨੂੰ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਪਹਿਲਾਂ ਹੀ ਵੱਖ ਵੱਖ ਮਾਹਿਰ ਡਾਕਟਰ ਹਨ, ਮਰੀਜ਼ਾਂ ਦੀ ਦੇਖਭਾਲ ਲਈ ਸਮਰਪਿਤ ਇੱਕ ਐਂਬੂਲੈਂਸ ਹੈ ਅਤੇ ਜਲਦੀ ਹੀ, ਇੱਕ ਖੂਨ ਭੰਡਾਰਨ ਯੂਨਿਟ ਵੀ ਸਥਾਪਤ ਕੀਤਾ ਜਾਵੇਗਾ। ਇਸ ਮੌਕੇ ਮੌਜੂਦ ਪ੍ਰਮੁੱਖ ਉਦਯੋਗਪਤੀਆਂ ਵਿੱਚ ਜਸਬੀਰ ਸਿੰਘ (ਚੇਅਰਮੈਨ, ਐਮਆਈਏ ਈਐਸਆਈ ਕਮੇਟੀ), ਬਲਜੀਤ ਸਿੰਘ (ਪ੍ਰਧਾਨ, ਮੋਹਾਲੀ ਇੰਡਸਟਰੀ ਐਸੋਸੀਏਸ਼ਨ), ਹਰਿੰਦਰਪਾਲ ਸਿੰਘ (ਸਾਬਕਾ ਪ੍ਰਧਾਨ ਐਮਸੀ, ਮੁਹਾਲੀ), ਰਾਜੇਸ਼ ਵਿੱਗ, ਕੇ.ਐਸ. ਮਾਹਲ, ਪਰਮਜੀਤ ਸਿੰਘ ਸੈਣੀ, ਅਸ਼ੋਕ ਗੁਪਤਾ, ਏ.ਐਸ. ਆਨੰਦ ਅਤੇ ਮਾਰਕੀਟ ਕਮੇਟੀ ਮੁਹਾਲੀ ਦੇ ਚੇਅਰਮੈਨ ਗੋਵਿੰਦ ਮਿੱਤਲ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ