ਬੇਰਹਿਮ ਮਾਪਿਆਂ ਨੇ ਮਾਸੂਮ ਬੱਚੀ ਨੂੰ ‘ਪ੍ਰਭ ਆਸਰਾ’ ਦੇ ਭੰਗੂੜੇ ਵਿੱਚ ਛੱਡਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਮਈ
ਬੀਤੀ ਸ਼ਾਮ ਤਿੰਨ ਦਿਨ ਪਹਿਲਾਂ ਜਨਮ ਲੈਣ ਵਾਲੀ ਬੱਚੀ ਨੂੰ ਬੇਦਰਦ ਮਾਂ ਵੱਲੋਂ ‘ਪ੍ਰਭ ਆਸਰਾ’ ਸੰਸਥਾ ਦੇ ਬਾਹਰ ਭੰਗੂੜੇ ਵਿਚ ਛੱਡ ਕੇ ਜਾਣ ਦਾ ਸਮਾਚਾਰ ਮਿਲਿਆ ਹੈ ਜਿਸ ਨੂੰ ਪ੍ਰਬੰਧਕਾਂ ਨੇ ਤੁਰੰਤ ਸਿਵਲ ਹਸਪਤਾਲ ਖਰੜ ਦਾਖਲ ਕਰਵਾਇਆ। ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸੇਰ ਸਿੰਘ ਪਡਿਆਲਾ ਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ 2 ਮਈ ਨੂੰ ਰਾਤ ਸਾਢੇ ਸੱਤ ਵਜੇ ਸੰਸਥਾ ਦੇ ਗੇਟ ਤੇ ਇੱਕ ਬੱਚੀ ਦੇ ਰੋਣ ਦੀ ਆਵਾਜ਼ ਸੇਵਾਦਾਰ ਨੂੰ ਸੁਣਾਈ ਦਿੱਤੀ। ਸੇਵਾਦਾਰ ਨੇ ਤੁਰੰਤ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ ਜਿਸ ਤੇ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਰਜਿੰਦਰ ਕੌਰ ਪਡਿਆਲਾ ਨੇ ਦੇਖਿਆ ਤਾਂ ਬੱਚੀ ਭੁੱਖ ਕਾਰਨ ਭੰਗੂੜੇ ਵਿਚ ਰੋ ਰਹੀ ਸੀ ਜਿਸ ਚੁੱਕ ਕੇ ਦੁੱਧ ਪਿਲਾਉਣ ਉਪਰੰਤ ਨੁਹਾਇਆ ਗਿਆ ਕਿਉਂਕਿ ਬੱਚੀ ਦੇ ਕੱਪੜੇ ਗਿੱਲੇ ਸਨ ਤੇ ਬੱਚੀ ਦੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਸੀ। ਦੁੱਧ ਪੀਣ ਉਪਰੰਤ ਬੱਚੀ ਕੁਝ ਠੀਕ ਹੋਈ ਜਿਸ ਉਪਰੰਤ ਸੰਸਥਾ ਦੇ ਸੇਵਾਦਾਰਾਂ ਨੂੰ ਨਾਲ ਲੈ ਕੇ ਪ੍ਰਬੰਧਕ ਸਿਵਲ ਹਸਪਤਾਲ ਖਰੜ ਪਹੁੰਚੇ ਜਿਥੇ ਡਾਕਟਰਾਂ ਵੱਲੋਂ ਮੁੱਢਲੀ ਸ਼ਹਾਇਤਾ ਦੇ ਦਿੱਤੀ ਤੇ ਬੱਚਿਆਂ ਦੀ ਮਾਹਿਰ ਡਾਕਟਰ ਭਾਵਨਾ ਨੇ ਬੱਚੀ ਦੀ ਜਾਂਚ ਕੀਤੀ ਜਿਸ ਉਪਰੰਤ ਸਿਹਤ ਠੀਕ ਹੋਣ ਤੇ ਉਸ ਨੂੰ ਸੰਸਥਾ ਵਿਚ ਭੇਜ ਦਿੱਤਾ ਗਿਆ।
ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ‘ਪ੍ਰਭ ਆਸਰਾ’ ਸੰਸਥਾ ਵੱਲੋਂ ਨੰਨੇ੍ਹ ਬੱਚਿਆਂ ਲਈ ਲਗਾਏ ਭੰਗੂੜੇ ਵਿਚ ਹੁਣ ਤੱਕ ਕੁੱਲ ਦਸ ਬੱਚੇ ਆਏ ਜਿਨ੍ਹਾਂ ਵਿਚੋਂ ਅੱਠ ਲੜਕੀਆਂ ਹਨ। ਭਾਈ ਸ਼ਮਸੇਰ ਸਿੰਘ ਪਡਿਆਲਾ ਨੇ ਕਿਹਾ ਕਿ ਮਾਲਕ ਦੇ ਹੁਕਮ ਅੰਦਰ ਧਰਤੀ ਤੇ ਆਉਣ ਵਾਲਾ ਹਰ ਜੀਵ ਇਸ ਸ੍ਰਿਸਟੀ ਦੇ ਸੰਤੁਲਨ ਨੂੰ ਕਾਇਮ ਰੱਖਣ ਲਈ ਆਉਂਦਾ ਹੈ ਉਸ ਨੂੰ ਬੋਝ ਸਮਝਕੇ ਨਜਰ ਅੰਦਾਜ ਕਰਕੇ ਇਸ ਸੰਤੁਲਨ ਨੂੰ ਵਿਗਾੜਕੇ ਕੁਦਰਤ ਦੀਆਂ ਨਜ਼ਰਾਂ ਵਿਚ ਦੋਸ਼ੀ ਨਹੀ ਬਣਨਾ ਚਹੀਦਾ। ਅੱਜ ਸਾਡੇ ਸਮਾਜ ਵਿਚ ਲੜਕੇ ਤੇ ਲੜਕੀ ਦਾ ਸੰਤੁਲਨ ਬਰਾਬਰ ਹੋਣ ਦੀ ਥਾਂ ਵਿਗੜਦਾ ਜਾ ਰਿਹਾ ਹੈ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਨਵਜਨਮੀ ਬੱਚੀ ਦੀ ਸੰਭਾਲ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਅਗਵਾਈ ਵਿਚ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…