Share on Facebook Share on Twitter Share on Google+ Share on Pinterest Share on Linkedin ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪ੍ਰਮੁੱਖ ਸਕੱਤਰ ਨਾਲ ਹੋਈ ਅਹਿਮ ਮੀਟਿੰਗ ਨਬਜ਼-ਏ-ਪੰਜਾਬ, ਮੁਹਾਲੀ, 22 ਜੁਲਾਈ: ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਲੰਮੇ ਅਰਸੇ ਤੋਂ ਅੱਧ ਵਿਚਾਲੇ ਲਮਕ ਰਹੀਆਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੀ ਪੂਰਤੀ ਸਬੰਧੀ ਪੰਜਾਬ ਸਟੇਟ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ ਦੀ ਅਗਵਾਈ ਹੇਠ ਵਿਭਾਗ ਦੇ ਪ੍ਰਮੁੱਖ ਸਕੱਤਰ ਨੀਲ ਕੰਠ ਦੇ ਸੱਦੇ ’ਤੇ ਉਨ੍ਹਾਂ ਦੇ ਦਫ਼ਤਰ ਵਿਖੇ ਮੀਟਿੰਗ ਹੋਈ। ਮੀਟਿੰਗ ਵਿੱਚ ਵਿਭਾਗੀ ਦੇ ਮੁਖੀ ਸ੍ਰੀਮਤੀ ਪੱਲਵੀ, ਪੁਨੀਤ ਗਰਗ ਡਿਪਟੀ ਡਾਇਰੈਕਟਰ (ਪ੍ਰਸ਼ਾਸਨ), ਐਸਪੀਐਸ ਗਰੋਵਰ ਵਧੀਕ ਡਾਇਰੈਕਟਰ (ਵਿੱਤ ਤੇ ਲੇਖਾ), ਮਨਿੰਦਰ ਸਿੰਘ ਏਸੀਐਫ਼ਏ ਹਾਜ਼ਰ ਸਨ। ਜਥੇਬੰਦੀ ਵੱਲੋਂ ਸ੍ਰੀ ਟੌਹੜਾ ਸਮੇਤ ਗਿਆਨ ਸਿੰਘ ਘਨੌਲੀ ਪ੍ਰਧਾਨ ਰੂਪਨਗਰ, ਰਾਕੇਸ਼ ਬਾਤਿਸ ਜਨਰਲ ਸਕੱਤਰ, ਜਸਵਿੰਦਰ ਸਿੰਘ ਮੁਹਾਲੀ, ਦਵਿੰਦਰ ਸਿੰਘ ਮੁਹਾਲੀ ਵੀ ਮੌਜੂਦ ਸਨ। ਜਥੇਬੰਦੀ ਵੱਲੋਂ ਪੇਸ਼ ਕੀਤੀਆਂ ਗਈਆਂ ਤਕਰੀਰਾਂ ਦੇ ਤਹਿਤ ਪ੍ਰਮੁੱਖ ਸਕੱਤਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਟੈਕਨੀਕਲ ਕਰਮਚਾਰੀਆਂ ਦੇ ਗ੍ਰੇਡਾ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ 15.02.2010 ਵਿੱਚ ਅਤੇ ਹਾਈਕੋਰਟ ਦੇ ਫੈਸਲੇ ਨੂੰ 2006 ਦੇ ਸਕੇਲਾ ਵਿੱਚ ਸੋਧ ਕਰਵਾ ਕੇ ਤੇ ਕੇਸ ਮੁਕੰਮਲ ਕਰਵਾ ਕੇ ਵਿੱਤ ਵਿਭਾਗ ਨੂੰ ਭੇਜਿਆ ਜਾਵੇਗਾ। ਦਰਜਾ-4 ਕਰਮਚਾਰੀਆਂ ਨੂੰ ਤਰੱਕੀਆਂ ਦੇਣ ਲਈ ਜੋ ਵਿਭਾਗੀ ਪ੍ਰੀਖਿਆ ਲੈਣਾ ਹੈ, ਉਹ ਟੈਸਟ ਅਗਸਤ 2025 ਵਿੱਚ ਲੈ ਕੇ ਬਣਦੀਆਂ ਤਰੱਕੀਆਂ ਦਿੱਤੀਆਂ ਜਾਣਗੀਆਂ। ਜਿਹੜਾ ਵਿਭਾਗੀ ਟੈੱਸਟ ਪਹਿਲਾ ਲਿਆ ਜਾਂਦਾ ਸੀ, ਉਸ ਟੈਸਟ ਵਿੱਚ 60 ਫੀਸਦੀ ਵਾਲੇ ਕਰਮਚਾਰੀਆਂ ਨੂੰ ਪਾਸ ਕੀਤਾ ਜਾਂਦਾ ਸੀ ਪਰ ਹੁਣ ਟੈਸਟ ਵਿੱਚ 40 ਫੀਸਦੀ ਵਾਲੇ ਕਰਮਚਾਰੀਆਂ ਨੂੰ ਪਾਸ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਗਏ। ਜਿਹੜਾ ਦਰਜਾ-4 ਕਰਮਚਾਰੀਆਂ ਨੂੰ ਇੱਕ ਸਪੈਸ਼ਲ ਤਰੱਕੀ ਦਿੱਤੀ ਜਾਂਦੀ ਹੈ ਉਹ ਜਿਨ੍ਹਾਂ ਮੰਡਲਾ ਵਿੱਚ ਤਰੱਕੀ ਨਹੀਂ ਦਿੱਤੀ ਜਾਂਦੀ। ਉਹ ਤਰੱਕੀ ਹੁਣ ਮੰਡਲਾ ਵਿੱਚ ਲਾਗੂ ਕਰਕੇ ਬਣਦੀ ਤਰੱਕੀ ਦਿੱਤੀ ਜਾਵੇਗੀ। ਜਿਨ੍ਹਾਂ ਕਰਮਚਾਰੀਆਂ ਨੇ ਵਿਦੇਸ਼ੀ ਛੁੱਟੀ ਲੈਣੀ ਹੁੰਦੀ ਸੀ। ਉਹ ਸਾਰੇ ਕੇਸ ਪ੍ਰਮੁੱਖ ਸਕੱਤਰ ਕੋਲ ਹੁੰਦੇ ਹਨ। ਹੁਣ ਦਰਜਾ ਤਿੰਨ ਤੇ ਦਰਜਾ ਚਾਰ ਕਰਮਚਾਰੀਆਂ ਦੀ ਵਿਦੇਸ਼ੀ ਛੁੱਟੀ ਪਾਸ ਕਰਨ ਲਈ ਕੇਸ ਡਿਪਟੀ ਡਾਇਰੈਕਟਰ ਕੋਲ ਭੇਜਣ ਦੇ ਹੁਕਮ ਕੀਤੇ ਹਨ। ਆਊਟਸੋਰਸਿੰਗ ਕਰਮਚਾਰੀਆਂ ਨੂੰ ਵਿਭਾਗ ਵਿੱਚ ਲਿਆਉਣ ਲਈ ਕੇਸ ਮੁਕੰਮਲ ਕਰ ਕੇ ਸਰਕਾਰ ਨੂੰ ਭੇਜ ਦਿੱਤੇ ਜਾਣਗੇ ਆਦਿ ਮੰਗਾਂ ਦੀ ਪੂਰਤੀ ਲਈ ਪ੍ਰਮੁੱਖ ਸਕੱਤਰ ਨੇ ਭਰੋਸਾ ਦਿੱਤਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ