ਮੇਅਰ ਜੀਤੀ ਸਿੱਧੂ ਨੇ ਫੇਜ਼-11 ਵਿੱਚ ਡੇਂਗੂ ਵਿਰੁੱਧ ਸ਼ਹਿਰ ਵਾਸੀਆਂ ਨੂੰ ਕੀਤਾ ਜਾਗਰੂਕ

ਨਬਜ਼-ਏ-ਪੰਜਾਬ, ਮੁਹਾਲੀ, 8 ਅਕਤੂਬਰ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਫੇਜ਼-11 ਇਲਾਕੇ ਦਾ ਦੌਰਾ ਕਰਦੇ ਹੋਏ ਡੇਂਗੂ ਤੇ ਹੋਰ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਮੇਅਰ ਨੇ ਕੂਲਰਾਂ, ਪੁਰਾਣੀਆਂ ਬਾਲਟੀਆਂ, ਟਾਇਰਾਂ, ਗਮਲਿਆਂ ਅਤੇ ਰੈਫਰੀਜਰੇਟਰਾਂ ਦੇ ਪਿੱਛੇ ਖੜ੍ਹੇ ਪਾਣੀ ਦੀ ਚੈਕਿੰਗ ਕੀਤੀ। ਉਨ੍ਹਾਂ ਕਿਹਾ ਕਿ ਖੜ੍ਹਾ ਪਾਣੀ ਡੇਂਗੂ ਮੱਛਰ ਦੇ ਪੈਦਾ ਹੋਣ ਲਈ ਸਭ ਤੋਂ ਵੱਡਾ ਕਾਰਨ ਬਣਦਾ ਹੈ, ਇਸ ਲਈ ਹਰ ਨਾਗਰਿਕ ਨੂੰ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮੇਅਰ ਨੇ ਕਿਹਾ ਕਿ ਇਹ ਸਿਰਫ਼ ਨਗਰ ਨਿਗਮ ਜਾਂ ਸਿਹਤ ਵਿਭਾਗ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਪਾਣੀ ਖੜ੍ਹਾ ਨਾ ਹੋਣ ਦੇਵੇ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਜਲਦ ਹੀ ਵਿਸ਼ੇਸ਼ ਟੀਮਾਂ ਤਾਇਨਾਤ ਕਰੇਗਾ ਜੋ ਹਰ ਗਲੀ-ਮੁਹੱਲੇ ਵਿੱਚ ਚੈਕਿੰਗ ਕਰੇਗੀ ਅਤੇ ਜਿੱਥੇ ਵੀ ਗੰਦਗੀ ਜਾਂ ਖੜ੍ਹਾ ਪਾਣੀ ਮਿਲੇਗਾ, ਉੱਥੇ ਚਲਾਨ ਵੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਡੇੱਗੂ ਸਿਰਫ਼ ਜਾਨ ਨੂੰ ਖਤਰੇ ਵਿੱਚ ਨਹੀਂ ਪਾਂਦਾ, ਬਲਕਿ ਇਲਾਜ ਦਾ ਖਰਚਾ ਵੀ ਕਈ ਵਾਰ ਪਰਿਵਾਰਾਂ ਲਈ ਬੋਝ ਬਣ ਜਾਂਦਾ ਹੈ। ਇਸ ਲਈ ਹਰ ਨਾਗਰਿਕ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣਾ, ਪੁਰਾਣੇ ਟਾਇਰ, ਬਾਲਟੀਆਂ, ਕੂਲਰ ਆਦਿ ਖਾਲੀ ਕਰਨਾ ਤੇ ਪਾਣੀ ਦੀ ਨਿਕਾਸੀ ਯਕੀਨੀ ਬਣਾਉਣੀ ਚਾਹੀਦੀ ਹੈ।
ਅਖੀਰ ਵਿੱਚ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ‘ਤੰਦਰੁਸਤ’ ਰਹਿਣਾ ਸਾਡਾ ਅਧਿਕਾਰ ਹੀ ਨਹੀਂ, ਬਲਕਿ ਸਾਡਾ ਫਰਜ਼ ਵੀ ਹੈ। ਜੇਕਰ ਅਸੀਂ ਆਪਣੇ ਆਲੇ ਦੁਆਲੇ ਸਾਫ਼ ਸਫ਼ਾਈ ਰੱਖਾਂਗੇ ਤਾਂ ਬਿਮਾਰੀਆਂ ਤੋਂ ਬਚਾਅ ਵੀ ਹੋਵੇਗ ਅਤੇ ਸਮਾਜ ਵੀ ਸੁਰੱਖਿਅਤ ਰਹੇਗਾ।

Load More Related Articles
Load More By Nabaz-e-Punjab
Load More In Awareness/Campaigns

Check Also

ਯੁੱਧ ਨਸ਼ਿਆਂ ਵਿਰੁੱਧ: 6 ਤੇ 7 ਨਵੰਬਰ ਨੂੰ ਪਿੰਡ/ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਲਈ ਲਾਏ ਜਾਣਗੇ ਸਿਖਲਾਈ ਕੈਂਪ

ਯੁੱਧ ਨਸ਼ਿਆਂ ਵਿਰੁੱਧ: 6 ਤੇ 7 ਨਵੰਬਰ ਨੂੰ ਪਿੰਡ/ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਲਈ ਲਾਏ ਜਾਣਗੇ ਸਿਖਲਾਈ…