Share on Facebook Share on Twitter Share on Google+ Share on Pinterest Share on Linkedin ਲਾਇਨਜ਼ ਕਲੱਬ ਨੇ ਵਣ ਮਹਾਂਉਤਸਵ ਮਨਾਇਆ, ਨੇਚਰ ਪਾਰਕ ਵਿੱਚ ਪੌਦੇ ਲਗਾਏ ਨਬਜ਼-ਏ-ਪੰਜਾਬ, ਮੁਹਾਲੀ, 7 ਜੁਲਾਈ: ਲਾਇਨਜ਼ ਕਲੱਬ ਮੁਹਾਲੀ, ਐਸ.ਏ.ਐਸ. ਨਗਰ (ਮੁਹਾਲੀ), ਲਾਇਨਜ਼ ਕਲੱਬ ਮੁਹਾਲੀ ਦਿਸ਼ਾ ਅਤੇ ਲਿਊ ਕਲੱਬ ਮੁਹਾਲੀ ਸਮਾਇਲਿੰਗ ਵੱਲੋਂ ਮਾਨਸੂਨ ਸੀਜਨ ਨੂੰ ਮੁੱਖ ਰੱਖਦਿਆਂ ਵਣ ਮਹਾਂਉਤਸਵ ਮਨਾਇਆ ਅਤੇ ਕਲੱਬ ਦੇ ਪ੍ਰਧਾਨ ਕੇ.ਕੇ. ਅਗਰਵਾਲ, ਮੁਹਾਲੀ ਦਿਸ਼ਾ ਦੇ ਪ੍ਰਧਾਨ ਤਜਿੰਦਰ ਕੌਰ ਅਤੇ ਲਿਊ ਕਲੱਬ ਦੇ ਪ੍ਰਧਾਨ ਆਯੂਸ਼ ਭਸੀਨ ਦੀ ਸਾਂਝੀ ਅਗਵਾਈ ਹੇਠ ਨੇਚਰ ਪਾਰਕ, ਸੈਕਟਰ-62 ਵਿੱਚ ਬੂਟੇ ਲਗਾਏ ਗਏ। ਲਾਇਨਜ਼ ਕਲੱਬ ਦੇ ਹਰਿੰਦਰਪਾਲ ਸਿੰਘ ਹੈਰੀ ਨੇ ਦੱਸਿਆ ਕਿ ਇਸ ਮੌਕੇ ਕਲੱਬ ਮੈਂਬਰਾਂ ਵੱਲੋਂ 120 ਦੇ ਕਰੀਬ ਛਾਂ-ਦਾਰ, ਅਤੇ ਫੱਲਾਂ ਵਾਲੇ ਬੂਟੇ ਲਾਏ ਗਏ। ਕਲੱਬ ਦੇ ਪ੍ਰਧਾਨ ਕੇ.ਕੇ. ਅਗਰਵਾਲ ਨੇ ਦੱਸਿਆ ਕਿ ਕਲੱਬ ਵੱਲੋਂ ਇਸ ਮਹੀਨੇ ਵਿੱਚ 500 ਦੇ ਕਰੀਬ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੂਟੇ ਵੀ ਉਸੀ ਥਾਂ ’ਤੇ ਲਾਏ ਜਾਂਦੇ ਹਨ, ਜਿੱਥੇ ਉਨ੍ਹਾਂ ਦੀ ਪੂਰੀ ਤਰ੍ਹਾਂ ਦੇਖਰੇਖ ਕੀਤੀ ਜਾ ਸਕੇ। ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਖੀਰ-ਪੂੜੇ ਦੇ ਲੰਗਰ ਦਾ ਆਯੋਜਨ ਵੀ ਕੀਤਾ ਗਿਆ। ਜਿਸ ਦੌਰਾਨ ਪਾਰਕ ਵਿੱਚ ਸੈਰ ਕਰਨ ਵਾਲਿਆਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਖੀਰ-ਪੂੜੇ ਦਾ ਲੰਗਰ ਛਕਾਇਆ ਗਿਆ। ਇਸ ਮੌਕੇ ਲਾਇਨਜ਼ ਕਲੱਬ ਮੁਹਾਲੀ ਦੇ ਚਾਰਟਰ ਪ੍ਰਧਾਨ ਜਥੇਦਾਰ ਅਮਰੀਕ ਸਿੰਘ ਮੁਹਾਲੀ, ਹਰਪ੍ਰੀਤ ਸਿੰਘ ਅਟਵਾਲ, ਅਮਨਦੀਪ ਸਿੰਘ ਗੁਲਾਟੀ, ਜੇ.ਐਸ. ਰਾਹੀ, ਜਸਵਿੰਦਰ ਸਿੰਘ, ਗੁਰਚਰਨ ਸਿੰਘ, ਆਰ.ਪੀ. ਸਿੰਘ ਵਿੱਗ, ਕੁਲਦੀਪ ਸਿੰਘ, ਰਜਿੰਦਰ ਚੌਹਾਨ, ਜਤਿੰਦਰ ਬਾਂਸਲ, ਮੁਹਾਲੀ ਦਿਸ਼ਾ ਵੱਲੋਂ ਕੰਵਲਪ੍ਰੀਤ ਕੌਰ, ਰੁਪਿੰਦਰ ਕੌਰ, ਜੋਗਿੰਦਰ ਕੌਰ ਅਤੇ ਲਿਊ ਕਲੱਬ ਦੇ ਗਗਨਦੀਪ ਸਿੰਘ ਅਤੇ ਵਲੰਟੀਅਰ ਮਨਨ, ਹੀਰਤ ਕੌਰ ਮੌਜੂਦ ਸਨ। ਅਖੀਰ ਵਿੱਚ ਪ੍ਰਧਾਨ ਲਾਇਨ ਕੇ.ਕੇ. ਅਗਰਵਾਲ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ