ਪਹਿਲ ਦੇ ਆਧਾਰ ’ਤੇ ਨਿਬੇੜਿਆ ਜਾਵੇ ਲੈਫਟ ਆਊਟ ਮੁੱਖ ਅਧਿਆਪਕ ਤਰੱਕੀਆਂ ਦਾ ਮਸਲਾ: ਅਧਿਆਪਕ ਦਲ

ਨਬਜ਼-ਏ-ਪੰਜਾਬ ਬਿਊਰੋ, ਖਰੜ, 8 ਮਾਰਚ:
ਅਧਿਆਪਕ ਦਲ ਪੰਜਾਬ ਦੇ ਆਗੂ ਜਤਿੰਦਰਪਾਲ ਸਿੰਘ ਖੋਸਾ, ਚਰਨਜੀਤ ਸਿੰਘ ਡਾਲਾ, ਹਰਜੰਟ ਸਿੰਘ ਬੌਡੇ, ਸਿਕੰਦਰ ਸਿੰਘ ਭਾਗੀਕੇ ਅਤੇ ਤਰਸੇਮ ਸਿੰਘ ਰੋਡੇ ਨੇ ਸਿੱਖਿਆ ਸਕੱਤਰ ਪੰਜਾਬ ਤੋਂ ਮੰਗ ਕੀਤੀ ਕਿ 17-5-2016 ਨੂੰ ਵਿਭਾਗ ਨੇ ਮਾਸਟਰ ਤੋਂ ਮੁੱਖਅਧਿਆਪਕ ਦੀਆ ਤਰੱਕੀਆ ਕਰ ਦਿੱਤੀਆਂ ਸੀ ਜਿੰਨ੍ਹਾਂ ਵਿਚ ਕਈ ਜੂਨੀਅਰ ਮਾਸਟਰ ਦੀਆਂ ਤਰੱਕੀਆਂ ਕਰ ਦਿੱਤੀਆਂ ਪਰ ਸੀਨੀਅਰ ਅਧਿਆਪਕ ਅਜੇ ਵੀ ਤਰੱਕੀਆਂ ਨੂੰ ਉਡੀਕ ਰਹੇ ਹਨ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਲੈਫਟ ਆਊਟ ਕੇਸਾਂ ਦੇ ਅਧਿਆਪਕਾਂ ਦੀਆਂ ਤਰੱਕੀਆਂ ਦਾ ਨਿਪਟਾਰਾ ਨਹੀਂ ਕੀਤਾ ਗਿਆ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਥੇ ਯਾਦ ਕਰਵਾਇਆ ਜਾਂਦਾ ਹੈ ਕਿ 17.5.2016 ਨੂੰ 250 ਮਾਸਟਰ ਕੇਡਰ ਤੋਂ ਮੁੱਖਅਧਿਆਪਕ ਤਰੱਕੀਆਂ ਕੀਤੀਆਂ ਗਈਆਂ ਸਨ ਜਿਸ ਵਿਚ ਹਰ ਵਰਗ ਦੀਆਂ ਤਰੱਕੀਆਂ ਨੂੰ ਸਪਸ਼ਟ ਨਹੀਂ ਕੀਤਾ। ਜਿੰਨ੍ਹਾਂ ਵਿਚ ਜੂਨੀਅਰ ਮਾਸਟਰ ਤਰੱਕੀ ਰਾਹੀਂ ਮੁੱਖਅਧਿਆਪਕ ਬਣ ਗਏ ਹਨ ਪਰ ਅਜੇ ਤੱਕ ਸੀਨੀਅਰ ਮਾਸਟਰ ਤਰੱਕੀਆਂ ਤੋਂ ਵਾਂਝੇ ਰਹਿ ਗਏ ਹਨ। ਇਨ੍ਹਾਂ ਤਰੱਕੀਆਂ ਵਿਚ ਨਿਯਮਾਂ ਅਨੁਸਾਰ 83% ਜਨਰਲ ਵਰਗ, 14% ਐਸ.ਸੀ. ਅਤੇ 3% ਹੈਂਡੀਕੈਪਡ ਜਿਹੜੇ ਕਰਮਵਾਰ 207 ਜਨਰਲ, 35 ਐਸ.ਸੀ. ਅਤੇ 8 ਹੈਂਡੀਕੈਪਡ ਪੋਸਟਾਂ ਲਗਾਉਣੀਆਂ ਬਣਦੀਆਂ ਸਨ ਪਰ ਵਿਭਾਗ ਨੇ 17 ਜਨਰਲ ਵਰਗ ਦੀਆਂ ਤਰੱਕੀਆਂ ਘੱਟ ਕਰਕੇ ਇਹ 17 ਹੈਂਡੀਕੈਪਡ ਵਰਗ ਨੂੰ ਦੇ ਦਿੱਤੀਆਂ ਜਿਸ ਨਾਲ ਜਨਰਲ ਵਰਗ ਨੂੰ ਨੁਕਸਾਨ ਪੁੱਜਾ। ਉਨ੍ਹਾਂ ਸਿੱਖਿਆ ਸਕੱਤਰ ਪੰਜਾਬ ਨੂੰ ਅਪੀਲ ਕੀਤੀ ਕਿ ਲੈਫਟ ਆਊਟ ਕੇਸਾਂ ਦਾ ਨਿਪਟਾਰਾ ਤੁਰੰਤ ਕਰਕੇ ਮਾਸਟਰ ਤੋਂ ਮੁੱਖਅਧਿਆਪਕ ਤਰੱਕੀਆਂ ਕੀਤੀਆਂ ਜਾਣ ਅਤੇ ਸੀਨੀਅਰ ਅਧਿਆਪਕਾਂ ਨੂੰ ਇਨਸਾਫ ਦਿੱਤਾ ਜਾਵੇ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…