ਜਥੇਦਾਰ ਕੁੰਭੜਾ ਨੇ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਵੰਡੇ ਲੱਡੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਦੀ ਖੁਸ਼ੀ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਬੰਦਕ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਵੱਲੋੱ ਉਨ੍ਹਾਂ ਦੀ ਡਿਊਟੀ ਵਾਰਡ ਨੰਬਰ 14 (ਕਨਾਟ ਪਲੇਸ) ਤੋਂ ਅਕਾਲੀ ਉਮੀਦਵਾਰ ਅਮਰਜੀਤ ਸਿੰਘ ਪਿੰਕੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਬਣਾਈ ਗਈ ਟੀਮ ਦਾ ਇੰਚਾਰਜ ਲਗਾਇਆ ਗਿਆ ਸੀ।
ਜਥੇਦਾਰ ਕੁੰਭੜਾ ਦੇ ਦੱਸਣ ਮੁਤਾਬਕ ਇਸ ਚੋਣ ਪ੍ਰਚਾਰ ਟੀਮ ਵਿੱਚ ਉਨ੍ਹਾਂ ਦੇ ਨਾਲ ਭਾਗ ਸਿੰਘ ਸੈਣੀ ਦੇਸੂਮਾਜਰਾ, ਮਹਿਲਾ ਅਕਾਲੀ ਆਗੂ ਕੁਲਵਿੰਦਰ ਕੌਰ ਆਨੰਦਪੁਰ ਸਾਹਿਬ, ਪ੍ਰੀਤਮ ਕੌਰ ਭਿਓਰਾ, ਬੀਬੀ ਕਸ਼ਮੀਰ ਕੌਰ ਵੀ ਨਾਲ ਜੁਟੇ ਹੋਏ ਸਨ। ਜਥੇਦਾਰ ਕੁੰਭੜਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਅਕਾਲੀ ਉਮੀਦਵਾਰ ਅਮਰਜੀਤ ਸਿੰਘ ਪਿੰਕੀ ਦੇ ਹੱਕ ਵਿੱਚ ਘਰੋ-ਘਰੀ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਬਾਰੇ ਜਾਣਕਾਰੀ ਦੇ ਕੇ ਪਾਰਟੀ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਟੀਮ ਨੇ ਲਗਾਤਾਰ 15 ਦਿਨ ਚੋਣ ਪ੍ਰਚਾਰ ਵਿੱਚ ਸਖ਼ਮ ਮਿਹਨਤ ਕੀਤੀ ਅਤੇ ਅਕਾਲੀ ਉਮੀਦਵਾਰ ਨੂੰ ਜਿਤਾਉਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ। ਇਸ ਮੌਕੇ ਇਕਬਾਲ ਸਿੰਘ ਸੰਧੂ, ਨਿਸ਼ਾਨ ਸਿੰਘ, ਹਾਕਮ ਸਿੰਘ, ਕੁਲਵੰਤ ਸਿੰਘ ਮਲੂਕਾ, ਕੁਲਦੀਪ ਸਿੰਘ, ਸ਼ਿੰਗਾਰਾ ਸਿੰਘ, ਜਰਨੈਲ ਸਿੰਘ, ਲਾਲ ਸਿੰਘ, ਹਰਮਨਜੋਤ ਸਿੰਘ, ਕੌਂਸਲਰ ਰਾਜਿੰਦਰ ਕੌਰ ਕੁੰਭੜਾ, ਹਰਮੇਸ਼ ਸਿੰਘ ਕੁੰਭੜਾ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…