ਲਈਅਰ ਵੈਲੀ: ਵਾਅਦੇ ਜੋ ਵਫਾ ਨਾ ਹੋਏ, ਆਡੀਟੋਰੀਅਮ ਤੇ ਮਿਊਜ਼ਿਕ ਅਕੈਡਮੀ ਨੂੰ ਉਡੀਕ ਰਹੇ ਨੇ ਲੋਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਇੱਥੋਂ ਦੇ ਫੇਜ਼-8 ਸਥਿਤ ਲਈਅਰ ਵੈਲੀ ਵਿੱਚ ਨੇਚਰ ਪਾਰਕ, ਆਡੀਟੋਰੀਅਮ ਅਤੇ ਮਿਊਜਿਕ ਅਕੈਡਮੀ ਬਣਾਉਣ ਲਈ 12 ਅਕਤੂਬਰ 2011 ਨੂੰ ਉਸ ਸਮੇਂ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨੀਂਹ ਪੱਥਰ ਰੱਖਿਆ ਸੀ ਤਾਂ ਉਸ ਸਮੇਂ ਉਹਨਾਂ ਦਾ ਗਜ ਬਜ ਕੇ ਇਹ ਦਾਅਵਾ ਕੀਤਾ ਸੀ ਕਿ ਇਹ ਆਡੀਟੋਰੀਅਮ ਅਤੇ ਮਿਊਜਿਕ ਅਕੈਡਮੀ ਬਹੁਤ ਜਲਦੀ ਬਣਾ ਦਿੱਤੇ ਜਾਣਗੇ। ਪਰ ਇਸ ਗੱਲ ਨੂੰ ਹੁਣ ਕਈ ਸਾਲ ਬੀਤ ਗਏ ਹਨ ਲੇਕਿਨ ਹਾਲੇ ਤੱਕ ਲਈਅਰ ਵੈਲੀ ਵਿੱਚ ਨਾ ਤਾਂ ਕੋਈ ਆਡੀਟੋਰੀਅਮ ਹੀ ਬਣਿਆ ਹੈ ਅਤੇ ਨਾ ਹੀ ਇੱਥੇ ਕੋਈ ਮਿਊਜਿਕ ਅਕੈਡਮੀ ਬਣੀ ਹੈ।
ਇਸ ਲਈਅਰ ਵੈਲੀ ਦਾ ਦੌਰਾ ਕਰਨ ’ਤੇ ਇਹ ਗੱਲ ਸਾਹਮਣੇ ਆਈ ਕਿ ਇਸ ਲਈਅਰ ਵੈਲੀ ਵਿਚ ਰੁੱਖਾਂ ਅਤੇ ਫੁੱਲ ਬੂਟਿਆਂ ਦੀ ਚੰਗੀ ਭਰਮਾਰ ਹੈ ਅਤੇ ਕਿਆਰੀਆਂ ਵਿਚ ਤਰਾਂ ਤਰਾਂ ਦੇ ਫੁੱਲ ਖਿੜੇ ਹੋਏ ਹਨ, ਜੋ ਕਿ ਵੇੇਖਣ ਵਾਲਿਆਂ ਨੂੰ ਕਾਫੀ ਸੋਹਣੇ ਲੱਗਦੇ ਹਨ। ਸਵੇਰ ਸ਼ਾਮ ਇਸ ਲਈਅਰ ਵੈਲੀ ਵਿਚ ਸੈਰ ਕਰਨ ਵਾਲੇ ਲੋਕ ਵੀ ਕਾਫੀ ਗਿਣਤੀ ਵਿਚ ਆ ਜਾਂਦੇ ਹਨ ਪਰ ਦੁਪਹਿਰ ਸਮੇੱ ਸਿਰਫ ਜਵਾਨ ਮੁੰਡੇ ਕੁੜੀਆਂ ਹੀ ਇਸ ਲਈਅਰ ਵੈਲੀ ਵਿਚ ਆ ਕੇ ਰੁੱਖਾਂ ਦੀ ਛਾਵੇੱ ਬੈਠੇ ਰਹਿੰਦੇ ਹਨ। ਇਸ ਲਈਅਰ ਵੈਲੀ ਵਿਚ ਕੁੱਝ ਆਵਾਰਾ ਕੁੱਤੇ ਵੀ ਇਧਰ ਉਧਰ ਭੱਜੇ ਫਿਰਦੇ ਸਨ। ਇਸ ਲਈਅਰ ਵੈਲੀ ਵਿੱਚ ਸਥਿਤ ਦੋ ਬੂਥ ਬੰਦ ਸਨ, ਜੋ ਕਿ ਦੁਕਾਨਾਂ ਲਈ ਬਣਾਏ ਗਏ ਸਨ ਪਰ ਜਦੋਂ ਤੋਂ ਇਹ ਬੂਥ ਬਣੇ ਹਨ, ਉਦੋਂ ਤੋਂ ਹੀ ਇਹ ਬੂਥ ਬੰਦ ਨਜ਼ਰ ਆ ਰਹੇ ਹਨ। ਉਥੇ ਮੌਜੂਦ ਸਿਕਿਓਰਟੀ ਗਾਰਡ ਦਾ ਕਹਿਣਾ ਸੀ ਕਿ ਉਸਦੀ ਤਾਂ ਇਕ ਮਹੀਨਾ ਪਹਿਲਾਂ ਹੀ ਇਥੇ ਡਿਊਟੀ ਲੱਗੀ ਹੈ, ਜਿਸ ਕਰਕੇ ਉਸ ਨੂੰ ਆਡੀਟੋਰੀਅਮ ਅਤੇ ਮਿਊਜਿਕ ਅਕੈਡਮੀ ਦੀ ਉਸਾਰੀ ਨਾ ਸ਼ੁਰੂ ਹੋਣ ਬਾਰੇ ਕੋਈ ਜਾਣਕਾਰੀ ਨਹੀੱ। ਸਾਲ 2011 ਵਿੱਚ ਉਸ ਸਮੇੱ ਦੇ ਡਿਪਟੀ ਮੁੱਖ ਮੰਤਰੀ ਵਲੋੱ ਰਖਿਆ ਗਿਆ ਆਡੀਟੋਰੀਅਮ ਅਤੇ ਮਿਉਜਿਕ ਅਕੈਡਮੀ ਦਾ ਨੀਂਹ ਪੱਥਰ ਹਰ ਇਕ ਦਾ ਮੂੰਹ ਚਿੜਾ ਰਿਹਾ ਹੈ। ਇਸ ਲਈਅਰ ਵੈਲੀ ਵਿਚ ਸੈਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੀ ਨਵੀਂ ਬਣੀ ਕੈਪਟਨ ਸਰਕਾਰ ਨੂੰ ਇਸ ਲਈਅਰ ਵੈਲੀ ਦੀ ਸਾਰ ਲੈਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…