Share on Facebook Share on Twitter Share on Google+ Share on Pinterest Share on Linkedin ਬੱਸ ਅੱਡੇ ਨੇੜਲੀ ਮੁੱਖ ਸੜਕ ਦਾ ਧਸਣਾ ਲੋਕਾਂ ਲਈ ਵੱਡਾ ਖਤਰਾ: ਕੁਲਜੀਤ ਬੇਦੀ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਤੁਰੰਤ ਕਾਰਵਾਈ ਕਰਨ ਦੀ ਲਗਾਈ ਗੁਹਾਰ ਨਬਜ਼-ਏ-ਪੰਜਾਬ, ਮੁਹਾਲੀ, 2 ਸਤੰਬਰ: ਮੁਹਾਲੀ ਦੇ ਡਿਪਟੀ ਮੇਅਰ ਅਤੇ ਸੀਨੀਅਰ ਕਾਂਗਰਸ ਆਗੂ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਬੱਸ ਸਟੈਂਡ ਨੇੜੇ ਨੈਸ਼ਨਲ ਹਾਈਵੇਅ (ਜੋ ਦਾਰਾ ਸਟੂਡੀਓ ਤੋਂ ਵੇਰਕਾ ਚੌਂਕ ਨੂੰ ਜਾਂਦੀ ਹੈ) ਬੱਸ ਸਟੈਂਡ ਦੀ ਬੇਸਮੈਂਟ ਕੋਲ ਧੱਸਣੀ ਸ਼ੁਰੂ ਹੋ ਚੁੱਕੀ ਹੈ ਅਤੇ ਜੇਕਰ ਇਸ ਨੂੰ ਤੁਰੰਤ ਠੀਕ ਨਾ ਕੀਤਾ ਗਿਆ ਤਾਂ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਹਾਈਵੇ ਵੱਲ ਨੂੰ ਜਾਂਦੀ ਸੜਕ ਦਾ ਬੁਰਾ ਹਾਲ ਹੈ ਜਿਸ ਦਾ ਅੱਧਾ ਹਿੱਸਾ ਇਸ ਬਸ ਸਟੈਂਡ ਨੇ ਕਬਜ਼ੇ ਵਿੱਚ ਲਿਆ ਹੋਇਆ ਹੈ ਤੇ ਹੁਣ ਦੂਜੇ ਪਾਸੇ ਵਾਲੀ ਸੜਕ ਵੀ ਧਸਣ ਲੱਗ ਪਈ ਹੈ ਜਿਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਸ੍ਰੀ ਬੇਦੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਰ ਬਰਸਾਤ ਵਿੱਚ ਇੱਥੇ ਸੜਕ ਧੱਸਣ ਦੀ ਸਮੱਸਿਆ ਉੱਠਦੀ ਰਹੀ ਹੈ ਪਰ ਗਮਾਡਾ ਦੀ ਲਾਪਰਵਾਹੀ ਕਾਰਨ ਹਾਲਾਤ ਹੋਰ ਗੰਭੀਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੀ ਬੇਸਮੈਂਟ ਕਈ ਸਾਲਾਂ ਤੋੱ ਵਿਵਾਦਾਂ ਵਿੱਚ ਹੈ ਅਤੇ ਇਸ ਤੇ ਅਜੇ ਤੱਕ ਕੋਈ ਪੱਕਾ ਫ਼ੈਸਲਾ ਨਹੀਂ ਲਿਆ ਗਿਆ। ਉਹ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਵੀ ਲੈ ਕੇ ਗਏ ਹਨ ਪਰ ਅਜੇ ਤੱਕ ਗਮਾਡਾ ਵੱਲੋਂ ਕੋਈ ਸੰਤੋਸ਼ਜਨਕ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਇਸ ਸੜਕ ਤੋਂ ਰੋਜ਼ਾਨਾ ਪੰਜਾਬ ਦਾ ਵੱਡਾ ਟਰੈਫ਼ਿਕ, ਖ਼ਾਸ ਕਰਕੇ ਚੰਡੀਗੜ੍ਹ ਤੇ ਪੰਜਾਬ ਅਤੇ ਹਿਮਾਚਲ ਵੱਲ ਜਾਣ ਵਾਲੇ ਵਾਹਨ ਲੰਘਦੇ ਹਨ ਅਤੇ ਜੇ ਰਾਤੋੱ-ਰਾਤ ਸੜਕ ਹੋਰ ਧੱਸ ਗਈ ਤਾਂ ਨਾ ਸਿਰਫ਼ ਜਾਨੀ-ਮਾਲੀ ਨੁਕਸਾਨ ਹੋਵੇਗਾ ਸਗੋਂ ਇਸਦੀ ਭਰਪਾਈ ਕਰਨਾ ਵੀ ਮੁਸ਼ਕਲ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਅਧਿਕਾਰੀ ਨੂੰ ਮੌਕੇ ਤੇ ਭੇਜ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਜਾਵੇ ਫੌਰੀ ਤੌਰ ਤੇ ਮੁਰੰਮਤ ਕਾਰਵਾਈ ਆਰੰਭ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀ ਕੰਪਨੀ ਨੇ ਬੱਸ ਸਟੈਂਡ ਬਣਾਇਆ ਸੀ, ਉਸਨੂੰ ਆਪਣੇ ਕੰਮ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜੇ ਉਹ ਕੰਪਨੀ ਇਸ ਸਮੱਸਿਆ ਦਾ ਹੱਲ ਨਹੀਂ ਕਰਦੀ ਤਾਂ ਗਮਾਡਾ (ਜਿਸ ਕੋਲ ਕਈ ਹਜ਼ਾਰ ਕਰੋੜਾਂ ਰੁਪਏ ਦੇ ਫੰਡ ਹਨ) ਆਪਣੇ ਪੱਧਰ ’ਤੇ ਇਹ ਕੰਮ ਕਰਵਾਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ