Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਵੱਖ-ਵੱਖ ਥਾਵਾਂ ’ਤੇ ਧੂਮਧਾਮ ਨਾਲ ਮਨਾਇਆ ਮਜ਼ਦੂਰ ਦਿਵਸ ਨਗਰ ਨਿਗਮ ਵੱਲੋਂ ਸੈਕਟਰ 70 ਵਿੱਚ ਸਮਾਗਮ ਕਰਕੇ 50 ਤੋਂ ਵੱਧ ਸਫ਼ਾਈ ਕਰਮਚਾਰੀਆਂ ਨੂੰ ਕੀਤਾਅ ਸਨਮਾਨਿਤ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ ਮੁਹਾਲੀ ਅਤੇ ਇਸਦੇ ਨੇੜਲੇ ਇਲਾਕਿਆ ਵਿੱਚ ਅੱਜ ਮਜਦੂਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਥਾਵਾਂ ਉਪਰ ਵਿਸ਼ੇਸ਼ ਸਮਾਗਮ ਕਰਵਾਏ ਗਏ ਅਤੇ ਇਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਭਾਵਪੂਰਨ ਸ਼ਰਧਾਜਲੀ ਦਿੱਤੀ ਗਈ। ਸਥਾਨਕ ਕਮਿਊਨਿਟੀ ਸੈਂਟਰ ਸੈਕਟਰ-70 ਵਿਖੇ ਨਗਰ ਨਿਗਮ ਮੁਹਾਲੀ ਵੱਲੋਂ ਮੇਅਰ ਕੁਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਮਜ਼ਦੂਰ ਦਿਵਸ ’ਤੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਰਾਜੇਸ਼ ਧੀਮਾਨ, ਸੰਯੁਕਤ ਕਮਿਸ਼ਨਰ ਅਵਨੀਤ ਕੌਰ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਦੁਨੀਆਂ ਭਰ ਦੇ ਮਜ਼ਦੂਰਾਂ ਨੂੰ ਸ਼ਿਕਾਗੋ ਦੇ ਸ਼ਹੀਦਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ ਸੈਕਟਰ-71 ਵਿੱਚ ਅੱਜ ਤੋਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ 15 ਮਈ ਤੱਕ ਜਾਰੀ ਰਹੇਗਾ, ਇਸ ਪ੍ਰੋਜੈਕਟ ਤਹਿਤ ਲੋਕਾਂ ਨੂੰ ਸਫਾਈ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਨੂੰ ਸੁੱਕੇ ਕੂੜੇ ਅਤੇ ਗਿੱਲੇ ਕੂੜੇ ਨੂੰ ਵੱਖੋੱ -ਵੱਖਰਾ ਰੱਖਣ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਇਹ ਪ੍ਰੋਜੈਕਟ ਸਾਰੇ ਮੁਹਾਲੀ ਸ਼ਹਿਰ ਵਿੱਚ ਲਾਗੂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਸਫਾਈ ਸੇਵਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ਦੇ ਨਾਲ-ਨਾਲ ਆਲੇ ਦੁਆਲੇ ਵੀ ਸਫਾਈ ਰੱਖਣ ਅਤੇ ਸ਼ਹਿਰ ਵਿਚ ਸਫਾਈ ਯਕੀਨੀ ਬਨਾਉਣ। ਇਸ ਮੌਕੇ ਸਫਾਈ ਸਵੇਕਾਂ ਨੂੰ ਸਫਾਈ ਰੱਖਣ ਸਬੰਧੀ ਸਹੁੰ ਵੀ ਚੁਕਵਾਈ ਗਈ। ਇਸ ਮੌਕੇ 50 ਸਫਾਈ ਸੇਵਕਾਂ ਨੂੰ ਪ੍ਰਸੰਸਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਅਸਿਸਟੈਂਟ ਕਮਿਸ਼ਨਰ, ਅਵਤਾਰ ਸਿੰਘ ਕਲਸੀਆਂ ਇੰਸਪੈਕਟਰ, ਰਵਿੰਦਰ ਸਿੰਘ ਸੈਕਟਰੀ ਇੰਸਪੈਕਟਰ, ਮੈਡੀਕਲ ਅਫਸਰ ਡਾ. ਮੀਤ ਪਾਲ, ਸੈਕਟਰੀ ਇੰਸਪੈਕਟਰ ਹਰਬੰਸ ਸਿੰਘ, ਜ਼ਿਲ੍ਹਾ ਅਕਾਲੀ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਕੌਂਸਲਰ ਫੂਲਰਾਜ ਸਿੰਘ, ਸਤਬੀਰ ਸਿੰਘ ਧਨੋਆ, ਰਜਿੰਦਰ ਪ੍ਰਸ਼ਾਦ ਸ਼ਰਮਾ, ਕੰਵਲਜੀਤ ਰੂਬੀ, ਜਸਬੀਰ ਕੌਰ, ਸ਼ਿੰਦਰਪਾਲ ਸਿੰਘ, ਦਲਬੀਰ ਕੌਰ ਅਤੇ ਹੋਰ ਆਗੂ ਮੌਜੂਦ ਸਨ। ਇਸੇ ਤਰ੍ਹਾਂ ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਨੇ ਮਈ ਦਿਵਸ ਕਰਵਾਏ ਸਮਾਗਮ ਦੌਰਾਨ ਯੂਨੀਅਨ ਦੇ ਜਨਰਲ-ਸਕੱਤਰ ਬਲਜਿੰਦਰ ਸਿੰਘ ਭਾਗੋ ਮਾਜਰਾ ਨੇ ਕਿਹਾ ਪਿਛਲੇ ਸਮੇਂ ਵਾਂਗ ਅੱਜ ਵੀ ਹਕੂਮਤਾਂ ਮਜ਼ਦੂਰ ਤੇ ਕਿਸਾਨ ਵਰਗ ਨਾਲ ਵਤੀਰਾ ਗੁਲਾਮਾਂ ਵਰਗਾ ਕੀਤਾ ਜਾ ਰਿਹਾ ਹੈ। ਸਿਰਫ ਬਿਆਨਬਾਜੀ ਨਾਲ ਹੀ ਲਾਲੀਪੋਪ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ। ਜਦੋਂ ਕਿ ਮਜ਼ਦੂਰ ਤੇ ਕਿਸਾਨ ਹੀ ਸੂਬੇ ਅੰਦਰ ਲੋਕਾਂ ਦਾ ਢਿੱਡ ਭਰ ਰਿਹਾ ਹੈ, ਹੱਡ ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਆਪ ਕਰਜੇ ਦੇ ਬੋਝ ਥੱਲੇ ਦੱਬ ਕੇ ਰਹਿ ਗਿਆ ਹੈ। ਪਰ ਸਰਕਾਰ ਸੱਤਾ ਦੇ ਨਸ਼ੇ ਵਿਚ ਪਹਿਲਾਂ ਵਾਅਦੇ ਕਰਕੇ ਪਿੱਛੇ ਵਿਸਾਰ ਦਿੰਦਿਆਂ ਹਨ। ਇਸ ਮੌਕੇ ਯੂਨੀਅਨ ਆਗੂਆਂ ਨੇ ਪ੍ਰਣ ਲਿਆ ਸਰਕਾਰਾਂ ਦੀਆਂ ਨੀਤੀਆਂ ਖਿਲਾਫ ਮਜ਼ਦੂਰਾਂ ਦੇ ਹਿੱਤਾਂ ਲਈ ਯੂਨੀਅਨ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਜਸਵੀਰ ਸਿੰਘ ਨਰੈਣਾ ਚੇਅਰਮੈਨ, ਅਮਰਜੀਤ ਸਿੰਘ ਲਾਡਰਾਂ, ਜਨਰਲ-ਸਕੱਤਰ ਬਲਜਿੰਦਰ ਸਿੰਘ ਭਾਗ ਮਾਜਰਾ, ਮਨਜੀਤ ਸਿੰਘ ਹੁਲਕਾ ਪ੍ਰਧਾਨ ਜੀਰਕਪੁਰ, ਸੰਤ ਸਿੰਘ ਕੁਰੜੀ, ਸੁਰਿੰਦਰ ਸਿੰਘ ਬਰਿਆਲੀ, ਸਤਪਾਲ ਸਿੰਘ ਸਵਾੜਾ, ਪਾਲਵਿੰਦਰ ਗੋਚਰ, ਜਗਤਾਰ ਸਿੰਘ, ਹਰਦੀਪ ਸਿੰਘ ਸਟੋਰ ਆਦਿ ਨੇ ਸੰਬੋਧਨ ਕੀਤਾ। ਇਸ ਤਰ੍ਹਾਂ ਮਿਲਕ ਪਲਾਂਟ ਮੁਹਾਲੀ ਦੀ ਸਾਂਝੀ ਐਕਸ਼ਨ-ਕਮੇਟੀ ਅਤੇ ਸਮੂਹ ਕਰਮਚਾਰੀਆਂ ਵੱਲੋੱ ਮਈ ਦਿਵਸ ਨੂੰ ਮੁੱਖ ਰੱਖਦੇ ਹੋਏ ਸਿਕਾਗੋੱ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮਿਲਕ ਪਲਾਂਟ ਮੁਹਾਲੀ ਦੇ ਮੁੱਖ ਗੇਟ ਤੇ ਝੰਡਾ ਲਹਿਰਾ ਕੇ ਲਾਲ ਝੰਡੇ ਨੂੰ ਲਾਲ-ਸਲਾਮ ਕੀਤੀ ਗਈ। ਇਸ ਮੌਕੇ ਸ੍ਰੀ ਤਰਲੋਚਨ ਸਿੰਘ ਬੈਦਵਾਨ ਪ੍ਰਧਾਨ ਵਰਕਰ ਯੂਨੀਅਨ, ਗੁਰਮੀਤ ਸਿੰਘ ਪ੍ਰਧਾਨ, ਫੀਲਡ ਵਰਕਰ ਯੂਨੀਅਨ ਨੇ ਆਪਣੇ ਵਿਚਾਰ ਰੱਖ ਕਿ ਇਹ ਮਜ਼ਦੂਰ ਦਿਵਸ ਦਿਨ ਸ਼ਿਕਾਗੋ ਦੇ ਸ਼ਹੀਦਾਂ ਨੇ ਆਪਣੀਆਂ ਮੰਗਾਂ ਲੈ ਕੇ ਮੰਗਾਂ ਪ੍ਰਾਪਤ ਕਰਦੇ ਹੋਏ ਸ਼ਹੀਦੀਆਂ ਪਾਈਆਂ ਸਨ। ਅੱਜ ਉਸਦੀ ਹੀ ਪ੍ਰਾਪਤੀ ਤੇ ਅਸੀੱ ਆਪਣੇ ਹੱਕ ਸਮੇੱ ਸਿਰ ਲੈ ਰਹੇ ਹਾਂ। ਇਸ ਸਮੇੱ ਸ਼ਿਵ ਕੁਮਾਰ ਜਨਰਨ ਸਕੱਤਰ, ਵੀਰ ਸਿੰਘ ਖਜਾਨਚੀ, ਜਗਦੀਸ਼ ਸਿੰਘ ਅਤੇ ਨਰਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਅੱਜ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਉਧਮ ਸਿੰਘ ਮੈਨੇਜਰ ਪ੍ਰੋਡਕਸ਼ਨ ਨੇ ਕੀਤੀ। ਇੰਝ ਹੀ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਵਿਖੇ ਮਈ ਦਿਵਸ ਮੌਕੇ ਇਕ ਸਮਾਗਮ ਕੀਤਾ ਗਿਆ। ਇਸ ਮੌਕੇ ਹਾਊਸ ਵਾਰਡਨ ਨੇ ਮਜ਼ਦੂਰਾਂ ਵਲੋੱ ਕੀਤੀ ਜਾਂਦੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਨਾਟਕ ਪੇਸ਼ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਮਜ਼ਦੂਰਾਂ ਦੀਆਂ ਸੇਵਾਵਾਂ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਪੈਰਾਗਾਨ ਸੀਨੀਅਰ ਸਕੈਂਡਰੀ ਸਕੂਲ ਸੈਕਟਰ 71 ਮੁਹਾਲੀ ਵੱਲੋੱ ਸਕੂਲ ਵਿਖੇ ਵਿਸ਼ੇਸ਼ ਸਭਾ ਆਯੋਜਿਤ ਕਰਕੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਮਜ਼ਦੂਰ ਵਰਗ ਨੂੰ ਸਭਾ ਦੇ ਮੁੱਖ ਮਹਿਮਾਨ ਵਜੋ ਬੁਲਾਇਆ ਗਿਆ। ਬੱਚਿਆਂ ਵੱਲੋੱ ਗੀਤ, ਕਵਿਤਾਵਾਂ ਅਤੇ ਭਾਸ਼ਣ ਰਾਹੀ ਸਕੂਲ ਦੇ ਮਜ਼ਦੂਰ ਵਰਗ ਦੀ ਪ੍ਰਸ਼ੰਸ਼ਾਂ ਅਤੇ ਧੰਨਵਾਦ ਕੀਤਾ। ਉਨ੍ਹਾਂ ਵੱਲੋੱ ਹੱਥੀ ਬਣਾਏ ਗਏ ਕਾਰਡ ਮਜ਼ਦੂਰ ਵਰਗ ਨੁੰ ਦਿੱਤੇ ਗਏ। ਅਧਿਆਪਕਾਂ ਨੇ ਬੱਚਿਆਂ ਨੂੰ ਮਜ਼ਦੂਰ ਦੀ ਅਹਿਮੀਅਤ ਅਤੇ ਮਜ਼ਦੂਰ ਦਿਵਸ ਦੇ ਪਿਛੋਕੜ ਤੋੱ ਜਾਣੂ ਕਰਵਾਇਆ। ਇਸ ਮੌਕੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿੱਲ ਅਤੇ ਪ੍ਰਿੰਸੀਪਲ ਨਿਰਮਲਾ ਸ਼ਰਮਾ ਨੇ ਸਮੂਹ ਸਟਾਫ ਅਤੇ ਮਜ਼ਦੂਰ ਵਰਗ ਦੀ ਲਗਨ,ਅਣਥੱਕ ਮਿਹਨਤ ਅਤੇ ਹੌਂਸਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਧੰਨਵਾਦ ਕੀਤਾ। ਉਧਰ, ਸ਼ਿਕਾਗੋ ਦੇ ਸ਼ਹੀਦਾਂ ਦੀ ਭਾਈ ਘਨੱਈਆਂ ਸਰਵਿਸ ਕੇਅਰ ਤੇ ਵੈਲਫੇਅਰ ਸੁਸਾਇਟੀ ਸਿਲਾਈ ਕੇਂਦਰ ਸ੍ਰੀ ਹਰੀ ਮੰਦਰ ਸੰਕਰੀਤਨ ਸਭਾ ਫੇਜ਼-5 ਵਿਖੇ ਸਕੂਲ ਦੇ ਪ੍ਰਬੰਧਕਾਂ ਤੇ ਸਿੱਖਿਆਰਥੀਆਂ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਸਬੰਧ ਵਿੱਚ ਸੈਕਟਰ 57 ਬਿਜਲੀ ਕਲੋਨੀ ਵਿੱਚ ਮਜ਼ਦੂਰਾਂ ਦੇ ਬੱਚਿਆਂ ਨੂੰ ਜਿਥੇ ਗੁਬਾਰੇ, ਟਾਫੀਆਂ ਤੇ ਕਪੜੇ ਵੰਡੇ ਉਥੇ ਨਾਲ ਹੀ ਹਰ ਬੱਚੇ ਨੂੰ ਇਕ ਇਕ ਪੈਕਟ (ਜਿਸ ਵਿੱਚ ਖਾਣ ਪੀਣ ਦਾ ਸਮਾਨ ਤੇ ਕੇਲੇ ) ਵੰਡੇ ਗਏ, ਇਸ ਮੌਕੇ ਤੇ ਲਗਭਗ 200 ਬੱਚੇ ਹਾਜਰ ਸਨ। ਇਸ ਮੌਕੇ ’ਤੇ ਬੋਲਦਿਆਂ ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ.ਕੇ. ਸੈਣੀ ਨੇ ਮਈ ਦਿਵਸ ਦੀ ਮਹੱਤਤਾ ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਜੋ ਬੱਚਿਆਂ ਨੂੰ ਕੱਪੜੇ ਵੰਡੇ ਗਏ ਹਨ ਉਹ ਇਸ ਸਿਲਾਈ ਕੇੱਦਰ ਦੇ ਬੱਚਿਆਂ ਵੱਲੋਂ ਹੀ ਤਿਆਰ ਕੀਤੇ ਗਏ ਹਨ। ਇਸ ਮੌਕੇ ਸਕੂਲ ਦੀ ਅਧਿਆਪਕਾ ਸ੍ਰੀਮਤੀ ਜਸਵਿੰਦਰ ਕੌਰ, ਦਿਵਿਆ ਸ਼ਰਮਾ, ਐਨਆਰਆਈ, ਸੁਖਪ੍ਰੀਤ ਸਿੰਘ ਬਿਜ਼ਨਸਮੈਨ, ਮਹਿੰਗਾ ਸਿੰਘ ਕਲਸੀ, ਮਮਤਾ, ਰਜਨੀ, ਸੁਨੀਤਾ ਮਹਿਰਾ, ਪ੍ਰਿੰਕਾ, ਨੀਤੂ , ਸੁਮਨ, ਰੇਖਾ, ਬਬੀਤਾ, ਗੁਰਪ੍ਰੀਤ ਕੌਰ, ਉਸ਼ਾ, ਬੰਦਨਾ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ