ਪੱਤਰਕਾਰ ਉਪਰ ਹਮਲੇ ਦੇ ਮੁੱਦੇ ’ਤੇ ਸਿਆਸਤ ਕਰਨ ਵਾਲੇ ਸੁਖਬੀਰ ਬਾਦਲ ’ਤੇ ਵਰ੍ਹੇ ਕਾਂਗਰਸੀ ਆਗੂ ਕੇਵਲ ਢਿਲੋਂ

ਦੁਸ਼ਮਣੀ ਦੀ ਸਿਆਸਤ ਕਰਨ ਸਬੰਧੀ ਦੋਸ਼ ਪਿਛਲੀ ਸਰਕਾਰ ਵੱਲੋਂ ਮੀਡੀਆ ਨੂੰ ਦਬਾਏ ਜਾਣ ਦਾ ਖੁਲਾਸਾ ਕਰਦੇ ਨੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਅਪਰੈਲ:
ਪੰਜਾਬ ਕਾਂਗਰਸੀ ਆਗੂ ਕੇਵਲ ਸਿੰਘ ਢਿਲੋਂ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਵਰ੍ਹਦਿਆਂ, ਉਨ੍ਹਾਂ ’ਤੇ ਮੁਕਤਸਰ ’ਚ ਇਕ ਪੱਤਰਕਾਰ ’ਤੇ ਹਮਲੇ ਦੇ ਮੁੱਦੇ ’ਤੇ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਮਾਮਲੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਕਾਰਵਾਈ ਕੀਤੀ ਹੈ। ਮੁੱਖ ਮੰਤਰੀ ਨੇ ਮੀਡੀਆ ਵਿੱਚ ਆਈਆ ਖ਼ਬਰਾਂ ਦਾ ਖੁਦ ਨੋਟਿਸ ਲੈਂਦਿਆਂ, ਤੁਰੰਤ ਸੀਨੀਅਰ ਪੁਲਿਸ ਅਫਸਰਾਂ ਨੂੰ ਨਾ ਸਿਰਫ ਪੱਤਰਕਾਰ ਤੇ ਉਸਦੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਸਨ, ਸਗੋਂ ਇਹ ਵੀ ਪੁਖਤਾ ਕੀਤਾ ਸੀ ਕਿ ਮਾਮਲੇ ’ਚ ਸਿਆਸੀ ਪੱਖਪਾਤ ਬਗੈਰ ਸੁਤੰਤਰ ਤੇ ਨਿਰਪੱਖ ਜਾਂਚ ਹੋਵੇ।
ਢਿਲੋਂ ਨੇ ਖੁਲਾਸਾ ਕੀਤਾ ਕਿ ਪੁਲਿਸ ਨੇ ਮਾਮਲੇ ’ਚ ਬਗੈਰ ਕਿਸੇ ਦੇਰੀ ਤੁਰੰਤ ਕਾਰਵਾਈ ਕਰਦਿਆਂ ਨਾ ਸਿਰਫ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਅਤੇ ਇਹ ਵੀ ਪੁਖਤਾ ਕੀਤਾ ਕਿ ਪੀੜਤ ਦਾ ਸਿਵਲ ਹਸਪਤਾਲ ’ਚ ਮੁਫਤ ਮੈਡੀਕਲ ਇਲਾਜ਼ ਹੋਵੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਸੀ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਮਾਮਲੇ ’ਚ ਕੋਈ ਵੀ ਸਿਆਸੀ ਦਬਾਅ ਜਾਂ ਦਖਲ ਸਹਿਣ ਨਹੀਂ ਕੀਤੀ ਜਾਵੇਗੀ। ਇਸ ਦਿਸ਼ਾ ’ਚ, ਸੁਖਬੀਰ ਦੇ ਦੁਸ਼ਮਣੀ ਦੀ ਸਿਆਸਤ ਸਬੰਧੀ ਬਿਆਨ ਨਾ ਸਿਰਫ ਘਟੀਆ ਪੱਧਰ ਦੇ ਹਨ, ਸਗੋਂ ਪਿਛਲੀ ਸਰਕਾਰ ਦੀਆਂ ਨੀਤੀਆਂ ਦਾ ਪ੍ਰਮਾਣ ਦਿੰਦੇ ਹਨ, ਜਿਸਨੇ ਆਪਣੇ ਸਿਆਸੀ ਹਿੱਤਾਂ ਨੂੰ ਵਾਧਾ ਦੇਣ ਲਈ ਮੀਡੀਆ ਸਮੇਤ ਹੋਰ ਸੰਸਥਾਵਾਂ ਤੇ ਬਾਡੀਜ਼ ਨੂੰ ਸਰਪ੍ਰਸਤੀ ਦਿੱਤੀ ਸੀ, ਜਿਸਦੇ ਉਹ ਡਿਪਟੀ ਮੁੱਖ ਮੰਤਰੀ ਸਨ। ਢਿਲੋਂ ਨੇ ਕਿਹਾ ਕਿ ਮੀਡੀਆ ਭਾਰਤ ਦੇ ਲੋਕਤੰਤਰ ਦਾ ਚੌਥਾ ਖੰਭਾ ਹੈ ਅਤੇ ਇਸ ਤੋਂ ਨਿਰਪੱਖ ਤੇ ਸੁਤੰਤਰ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਪਰ ਮੁਕਤਸਰ ’ਚ ਪੱਤਰਕਾਰ ’ਤੇ ਹਮਲੇ ਨੂੰ ਸਿਆਸਤ ਨਾਲ ਜੋੜ ਕੇ ਸੁਖਬੀਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬੀਤੇ 10 ਸਾਲਾਂ ’ਚ ਅਕਾਲੀ ਸਰਕਾਰ ’ਚ ਅਜਿਹਾ ਨਹੀਂ ਹੁੰਦਾ ਸੀ।
ਉਨ੍ਹਾਂ ਨੇ ਕਿਹਾ ਕਿ ਸੁਖਬੀਰ ਦੇ ਮੀਡੀਆ ਨਾਲ ਰਵੱਈਏ ਬਾਰੇ ਉਨ੍ਹਾਂ ਦੇ ਦੋਸ਼ ਹੱਸਣਯੋਗ ਪ੍ਰਤੀਤ ਹੁੰਦੇ ਹਨ, ਜਿਸਨੂੰ ਸ੍ਰੋਅਦ ਭਾਜਪਾ ਸ਼ਾਸਨ ’ਚ ਸੁਤੰਤਰ ਤੌਰ ’ਤੇ ਕੰਮ ਕਰਨ ਦੀ ਅਜ਼ਾਦੀ ਨਹੀਂ ਸੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕੋਟਕਪੂਰਾ ’ਚ ਪੱਤਰਕਾਰ ’ਤੇ ਹਮਲੇ ਦੇ ਮਾਮਲੇ ’ਚ ਸੁਖਬੀਰ ਖੁਦ ਦੋਸ਼ੀ ਸਨ ਅਤੇ ਉਨ੍ਹਾਂ ਨੂੰ ਫਰੀਦਕੋਟ ਦੀ ਸੈਸ਼ਨ ਕੋਰਟ ਵੱਲੋਂ ਜਮਾਨਤ ’ਤੇ ਛੱਡਿਆ ਗਿਆ ਸੀ। ਢਿਲੋਂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ’ਚ ਸੁਖਬੀਰ ਵੱਲੋਂ ਵਿਖਾਇਆ ਜਾ ਰਿਹਾ ਉੱਚ ਨੈਤਿਕ ਪੱਧਰ ਹੱਸਣਯੋਗ ਹੈ ਅਤੇ ਇਸ ’ਤੇ ਵਿਚਾਰ ਵੀ ਨਹੀਂ ਕੀਤਾ ਜਾ ਸਕਦਾ। ਇਸ ਤੋਂ ਸਾਫ ਹੁੰਦਾ ਹੈ ਕਿ ਸੱਤਾ ਦੇ ਜਾਣ ਨਾਲ ਅਕਾਲੀ ਆਗੂ ਦੀ ਸਹੀ ਤਰੀਕੇ ਨਾਲ ਸੋਚਣ ਤੇ ਸਮਝਣ ਦੀ ਤਾਕਤ ਖੋਹ ਗਈ ਹੈ।
ਸ੍ਰੀ ਢਿੱਲੋਂ ਮੁਤਾਬਕ ਸੁਖਬੀਰ ਦੀ ਪ੍ਰਤੀਕ੍ਰਿਆ, ਕੈਪਟਨ ਅਮਰਿੰਦਰ ਸਰਕਾਰ ਵੱਲੋਂ ਉਨ੍ਹਾਂ ਤੇ ਉਨ੍ਹਾਂ ਦੀ ਸਰਕਾਰ ਦੀਆਂ ਕਰਤੂਤਾਂ ਦਾ ਭਾਂਡਾਫੋੜ ਕਰਨ ਨੇੜੇ ਪਹੁੰਚਣ ਕਾਰਨ ਡਰ ਦਾ ਨਤੀਜ਼ਾ ਹੈ, ਜਿਹੜੀ ਇਸ ਵਿਸ਼ੇ ’ਤੇ ਇਕ ਵਹਾਈਟ ਪੇਪਰ ਜ਼ਾਰੀ ਕਰਨ ਜਾ ਰਹੀ ਹੈ। ਇਸੇ ਤਰ੍ਹਾਂ, ਅਕਾਲੀ ਬਾਦਲ ਸ਼ਾਸਨ ’ਚ ਦਰਜ ਹੋਏ ਫਰਜ਼ੀ ਕੇਸਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਦੇ ਕਾਰਜਕਾਲ ’ਚ ਧਾਰਮਿਕ ਬੇਅਦਬੀਆਂ ਦੇ ਵੱਖ ਵੱਖ ਮਾਮਲਿਆਂ ਦੀ ਨਵੇਂ ਸਿਰਿਓਂ ਜਾਂਚ ਨੂੰ ਲੈ ਕੇ ਸਥਾਪਤ ਕੀਤੇ ਗਏ ਕਮਿਸ਼ਨ ਦੇ ਖੁਲਾਸਾ ਨੂੰ ਲੈ ਕੇ ਵੀ ਡਰੇ ਹੋਏ ਹਨ। ਇਸ ਲੜੀ ਹੇਠ, ਸੁਖਬੀਰ ਤੇ ਹੋਰ ਸ੍ਰੋਅਦ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਰਕਾਰ ਖਿਲਾਫ ਲਗਾਏ ਜਾ ਰਹੇ ਬੇਤੁੱਕੇ ਦੋਸ਼ ਇਨ੍ਹਾਂ ਦੇ ਗੁਨਾਹਾਂ ਨੂੰ ਸਾਹਮਣੇ ਲਿਆਉਣ ਲਈ ਚੁੱਕੇ ਕਦਮਾਂ ਦੇ ਨਤੀਜੇ ਵਜੋਂ ਇਨ੍ਹਾਂ ਦੇ ਮਨਾਂ ਅੰਦਰ ਡਰ ਦਾ ਪ੍ਰਮਾਣ ਹਨ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…