ਜੇਐਲਪੀਐਲ ਗਰੁੱਪ ਨੇ ਸਰਕਾਰੀ ਸਕੂਲ ਮਟੌਰ ਵਿੱਚ ਪੌਦੇ ਲਗਾਏ

ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਆਮ ਨਾਗਰਿਕ: ਡਾ. ਭੰਵਰਾ

ਨਬਜ਼-ਏ-ਪੰਜਾਬ, ਮੁਹਾਲੀ, 30 ਜੁਲਾਈ:
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਟੌਰ ਵਿਖੇ ਜੇਐਲਪੀ ਐਲ ਦੇ ਸਹਿਯੋਗ ਨਾਲ ਲਗਪਗ 70 ਤੋਂ ਵੱਧ ਪੌਦੇ ਲਗਾਏ ਗਏ। ਸਕੂਲ ਦੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਇਹ ਉਪਰਾਲਾ ਜੇ.ਐਲ.ਪੀ.ਐਲ. ਦੇ ਸਹਿਯੋਗ ਨਾਲ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇਐਲਪੀਐਲ ਦੇ ਡਾਇਰੈਕਟਰ ਡਾ. ਸਤਵਿੰਦਰ ਸਿੰਘ ਭੰਵਰਾ ਨੇ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਡੇ ਸਾਰਿਆਂ ਵੱਲੋਂ ਮਿਲ ਕੇ ਪੂਰੀ ਸੰਜੀਦਗੀ ਦੇ ਨਾਲ ਯਤਨ ਕਰਨ ਦੀ ਲੋੜ ਹੈ ਨਾ ਕਿ ਸਿਰਫ ਇਹ ਜਿੰਮੇਵਾਰੀ ਇੱਕ ਦੂਜੇ ’ਤੇ ਸੁੱਟਣ ਦੀ।
ਡਾਕਟਰ ਭੰਵਰਾ ਨੇ ਕਿਹਾ ਕਿ ਸਮਾਜ ਵੀ ਹਮੇਸ਼ਾ ਅਜਿਹੇ ਲੋਕਾਂ ਨੂੰ ਯਾਦ ਕਰਦਾ ਹੈ ਜੋ ਸਮਾਜਿਕ ਚੌਗਿਰਦੇ ਨੂੰ ਹਰਿਆ ਭਰਿਆ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਲਈ ਉਪਰਾਲੇ ਕਰਦਾ ਹੈ, ਇਸ ਲਈ ਜੇਐਲਪੀਐਲ ਵੱਲੋਂ ਆਪਣੀਆਂ ਪੁਰਾਤਨ ਰਵਾਇਤਾਂ ਨੂੰ ਸਮਝਦੇ ਹੋਏ ਲਗਾਤਾਰ ਬੂਟੇ ਲਗਾਏ ਜਾਣ ਦੀ ਮੁਹਿੰਮ ਅਗਾਹ ਵੀ ਜਾਰੀ ਰੱਖੀ ਜਾਵੇਗੀ ਤਾਂ ਕਿ ਇੱਕ ਉਸਾਰੂ ਸਮਾਜ ਦੀ ਸਿਰਜਣਾ ਕਰਨ ਦੇ ਲਈ ਅਤੇ ਸਮਾਜਿਕ ਚੌਗਿਰਦੇ ਨੂੰ ਸਹੀ ਮਾਇਨਿਆਂ ਦੇ ਵਿੱਚ ਹਰਿਆ ਭਰਿਆ ਕੀਤਾ ਜਾ ਸਕੇ।
ਡਾਕਟਰ ਸਤਵਿੰਦਰ ਭੰਵਰਾ ਨੇ ਕਿਹਾ ਕਿ ਅੱਜ ਸਰਕਾਰੀ ਸੈਕੰਡਰੀ ਸਕੂਲ ਮਟੌਰ ਵਿਖੇ ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ ਦੀ ਮੌਜੂਦਗੀ ਵਿੱਚ ਲਗਾਏ ਗਏ ਹਨ, ਉਨ੍ਹਾਂ ਕਿਹਾ ਕਿ ਸਮਾਜਿਕ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਦੇ ਲਈ ਅਜਿਹੇ ਉਪਰਾਲੇ ਕੀਤੇ ਜਾਣਾ ਸਭ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।
ਇਸ ਮੌਕੇ ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਪਰਮਜੀਤ ਸਿੰਘ ਚੌਹਾਨ, ਹਰਪਾਲ ਸਿੰਘ ਚੰਨਾ, ਹਰਮੇਸ਼ ਸਿੰਘ ਕੁੰਬੜਾ, ਅਕਵਿੰਦਰ ਸਿੰਘ ਗੋਸਲ, ਅਰੁਣ ਗੋਇਲ, ਗੁਰਪਾਲ ਸਿੰਘ ਗਰੇਵਾਲ, ਅਮਰਜੀਤ ਸਿੰਘ ਸਿੱਧੂ, ਸੁਖਚੈਨ ਸਿੰਘ, ਬਲਜੀਤ ਸਿੰਘ ਹੈਪੀ ਅਤੇ ਮਟੌਰ ਸਕੂਲ ਦੇ ਹੈੱਡ ਟੀਚਰ ਅਤੇ ਪੂਰਾ ਸਟਾਫ ਮੌਜੂਦ ਸੀ।

Load More Related Articles
Load More By Nabaz-e-Punjab
Load More In Environment

Check Also

ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ

ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਨਬਜ਼-ਏ-ਪੰਜਾਬ…