ਡਾ. ਜਗਦੀਪ ਸਿੰਘ ਨੇ ਰੋਟਰੀ ਕਲੱਬ ਸਿਲਵਰ ਸਿਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ

ਨਬਜ਼-ਏ-ਪੰਜਾਬ, ਮੁਹਾਲੀ, 31 ਜੁਲਾਈ:
ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਵੱਲੋਂ ਪ੍ਰਭਾਵਸ਼ਾਲੀ ਤਾਜਪੋਸ਼ੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਡਾ. ਜਗਦੀਪ ਸਿੰਘ ਅਤੇ ਸਕੱਤਰ ਚਿਮਨਯ ਅਭੀ ਨੇ ਆਪਣੀ ਨਵੀਂ ਕਾਰਜਕਾਰਨੀ ਦੇ ਨਾਲ ਸਾਲ 2025-26 ਲਈ ਅਹੁਦਾ ਸੰਭਾਲਿਆ। ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਅਤੇ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਵਿਸ਼ੇਸ਼ ਸਕੱਤਰ ਪਰਮਿੰਦਰ ਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਜ਼ਿਲ੍ਹਾ ਗਵਰਨਰ-ਇਲੈਕਟ ਡਾ. ਰੀਤਾ ਕਾਲੜਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਮੁੱਖ ਮਹਿਮਾਨ ਪਰਮਿੰਦਰ ਪਾਲ ਸਿੰਘ ਨੇ ਨਵੇਂ ਪ੍ਰਧਾਨ ਨੂੰ ਕਾਲਰ ਪਹਿਨਾ ਕੇ ਅਹੁਦੇ ਦਾ ਚਾਰਜ ਸੰਭਾਲਣ ਦੀ ਰਸਮ ਨਿਭਾਈ।
ਇਸ ਮੌਕੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਰਜਨੀਸ਼ ਸ਼ਾਸਤਰੀ ਨੇ ਕਲੱਬ ਵੱਲੋਂ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਨਵ ਨਿਯੁਕਤ ਪ੍ਰਧਾਨ ਡਾ. ਜਗਦੀਪ ਸਿੰਘ ਨੇ ਆਉਣ ਵਾਲੇ ਸਾਲ ਲਈ ਸੇਵਾ ਕਾਰਜਾਂ ਅਤੇ ਸਮਾਜਿਕ ਪਹਿਲਕਦਮੀਆਂ ਦੀ ਰੂਪ-ਰੇਖਾ ਪੇਸ਼ ਕੀਤੀ।

ਇਸ ਮੌਕੇ ਇੰਸਟਾਲੇਸ਼ਨ ਚੇਅਰਮੈਨ ਡਾ. ਮੋਹਿਤ ਸਿੰਗਲਾ ਅਤੇ ਸਾਬਕਾ ਪ੍ਰਧਾਨ ਏ.ਪੀ. ਸਿੰਘ ਨੇ ਕਲੱਬ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਖਰੜ, ਚੰਡੀਗੜ੍ਹ ਸਮੇਤ ਹੋਰਨਾਂ ਸ਼ਹਿਰਾਂ ਤੋਂ ਰੋਟਰੀ ਕਲੱਬ ਦੇ ਮੈਂਬਰਾਂ ਨੇ ਤਾਜਪੋਸ਼ੀ ਸਮਾਰੋਹ ਵਿੱਚ ਹਿੱਸਾ ਲਿਆ।

Load More Related Articles
Load More By Nabaz-e-Punjab
Load More In Social

Check Also

ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਨੇ 10 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ

ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਨੇ 10 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਨਬਜ਼-ਏ-ਪੰਜਾਬ, ਮੁਹਾਲੀ, 27 …