Share on Facebook Share on Twitter Share on Google+ Share on Pinterest Share on Linkedin ਕੁਰਾਲੀ ਦੇ ਵਾਰਡ ਨੰਬਰ 5 ਵਿੱਚ ਟਿਊਬਵੈਲ ਦਾ ਹੋਇਆ ਉਦਘਾਟਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਮਈ ਸਥਾਨਕ ਸ਼ਹਿਰ ਦੇ ਵਾਰਡ ਨੰਬਰ 5 ਵਿੱਚ ਕੌਂਸਲ ਵੱਲੋਂ ਲੋਕਾਂ ਲਈ ਪੀਣ ਵਾਲੇ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਵੇਂ ਟਿਊਬਵੈਲ ਦੇ ਉਦਘਾਟਨ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਪਹਿਲਾਂ ਕੁਰਾਲੀ ਨਗਰ ਕੌਂਸਲ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਅਤੇ ਸਾਥੀ ਕੌਂਸਲਰਾਂ ਵੱਲੋਂ ਸਾਂਝੇ ਰੂਪ ਵਿੱਚ ਟਿਊਬਵੈਲ ਦਾ ਕੀਤਾ ਗਿਆ। ਇਸ ਮਗਰੋਂ ਥੋੜ੍ਹੀ ਦੇਰ ਬਾਅਦ ਵਾਰਡ ਦੇ ਕੌਂਸਲਰ ਵਿਨੀਤ ਕਾਲੀਆ ਨੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੀ ਹਾਜ਼ਰੀ ਵਿੱਚ ਉਦਘਾਟਨ ਕੀਤਾ ਗਿਆ। ਇਸ ਮੌਕੇ ਕ੍ਰਿਸ਼ਨਾ ਦੇਵੀ ਧੀਮਾਨ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਸ਼ਹਿਰ ਵਿੱਚ 9 ਨਵੇਂ ਟਿਊਬਵੈਲ ਲਗਾਏ ਜਾ ਰਹੇ ਹਨ। ਜਿਨ੍ਹਾਂ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਟਿਊਬਵੈਲ ਸ਼ਹਿਰ ਦੇ ਕੌਂਸਲ ਦਫ਼ਤਰ ਅਤੇ ਸਿਵਲ ਹਸਪਤਾਲ ਦੇ ਵਿਚਕਾਰ ਪੈਂਦੀ ਥਾਂ ’ਤੇ ਲਗਾਇਆ ਜਾ ਰਿਹਾ ਹੈ। ਜਿਸ ਨਾਲ ਸ਼ਹਿਰ ਦੇ ਕਰੀਬ ਅੱਧੇ ਹਿੱਸੇ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਜਾਵੇਗੀ। ਇਸ ਮੌਕੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਲਖਵੀਰ ਲੱਕੀ, ਦਵਿੰਦਰ ਠਾਕੁਰ, ਗੁਰਚਰਨ ਸਿੰਘ ਰਾਣਾ, ਕੁਲਵੰਤ ਕੌਰ ਪਾਬਲਾ, ਅਮ੍ਰਿਤਪਾਲ ਕੌਰ ਬਾਠ, ਰਾਜਦੀਪ ਸਿੰਘ ਹੈਪੀ, ਪਰਮਜੀਤ ਪੰਮੀ ਲਾਡੀ ਸਾਰੇ ਕੌਂਸਲਰ, ਅਨਿਲ ਪਰਾਸਰ ਮੈਂਬਰ ਪੰਜਾਬ ਭਾਜਪਾ, ਤਰਸੇਮ ਭਗੀਰਥ ਪ੍ਰਧਾਨ ਭਾਜਪਾ, ਮਾਸਟਰ ਹਰਚਰਨ ਸਿੰਘ, ਰਾਣਾ ਮੁਕੇਸ਼, ਤਰਲੋਕ ਚੰਦ ਧੀਮਾਨ, ਵਿੱਕੀ ਆਦਿ ਹਾਜ਼ਰ ਸਨ। ਉਧਰ, ਬਾਅਦ ਵਿੱਚ ਵਾਰਡ ਦੇ ਕੌਂਸਲਰ ਵਿਨੀਤ ਕਾਲੀਆ ਨੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੀ ਹਾਜ਼ਰੀ ਵਿੱਚ ਕੀਤਾ। ਨਗਰ ਕੌਂਸਲ ਦਫ਼ਤਰ ਦੇ ਨਾਲ ਲਗਦੀ ਦਸਾਹੀ ਘਰ ਦੀ ਜਗ੍ਹਾ ਵਿੱਚ ਲੱਗਣ ਵਾਲੇ ਟਿਊਬਵੈਲ ਦੇ ਬੋਰ ਦੇ ਕੰਮ ਦੀ ਸ਼ੁਰੁਆਤ ਕਰਵਾਉਣ ਸਬੰਧੀ ਸਮਾਗਮ ਬਾਅਦ ਦੁਪਹਿਰ ਕਰਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ, ਈ.ਐਮ.ਆਈ ਹਰਪ੍ਰੀਤ ਸਿੰਘ ਭਿਓਰਾ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਚੇਅਰਮੈਨ ਬਲਕਾਰ ਸਿੰਘ ਭੰਗੂ, ਬਾਬਾ ਰਾਮ ਸਿੰਘ, ਹੈਪੀ ਧੀਮਾਨ, ਸੁਖਜਿੰਦਰ ਸਿੰਘ ਸੋਢੀ, ਸਿਟੀ ਕਾਂਗਰਸ ਦੇ ਪ੍ਰਧਾਨ ਨੰਦੀ ਪਾਲ ਬਾਂਸਲ, ਪੰਜਾਬ ਕਾਂਗਰਸ ਦੇ ਸਕੱਤਰ ਰਕੇਸ਼ ਕਾਲੀਆ, ਕੌਂਸਲਰ ਬਲਵਿੰਦਰ ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਖਮੀਰ ਸਿੰਘ, ਮਹਿਲਾ ਕਾਂਗਰਸ ਦੀ ਪ੍ਰਧਾਨ ਪਰਮਜੀਤ ਕੌਰ, ਰਣਜੀਤ ਸਿੰਘ ਜੀਤੀ ਪਡਿਆਲਾ ਆਦਿ ਹਾਜ਼ਰ ਸਨ। ਪਰ ਇਸ ਸਮਾਗਮ ਦੀ ਸੂਹ ਲੱਗਣ ਕਾਰਨ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਨਗਰ ਕੌਂਸਲ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ ਨੇ ਬੋਰ ਦੇ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ। ਸ੍ਰੀ ਕੰਗ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਚੱਲਦੇ ਆ ਰਹੇ ਪੱਖਪਾਤ ਨੂੰ ਕਿਸੇ ਵੀ ਕੀਮਤ ੳੋੁਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਜਗਮੋਹਣ ਸਿੰਘ ਕੰਗ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਵਲੋਂ ਪਹਿਲਾਂ ਹਾਊਸ ਵਲੋਂ ਪਾਸ ਕੀਤੇ ਟਿਊਬਵੈਲਾਂ ਨੂੰ ਆਪਣੇ ਚਹੇਤਿਆਂ ਦੇ ਵਾਰਡਾਂ ਵਿੱਚ ਸ਼ਿਫਟ ਕਰਨ ਦੀਆਂ ਚਾਲਾਂ ਵੀ ਚੱਲੀਆਂ ਗਈਆਂ ਸਨ ਪਰ ਉਨ੍ਹਾਂ ਨੂੰ ਕਿਸੇ ਵੀ ਕੀਮਤ ਉੱਤੇ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸ੍ਰੀ ਕੰਗ ਨੇ ਲੋਕਾਂ ਨੂੰ ਪਾਣੀ ਦੀ ਸੰਯਮ ਨਾਲ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਾਣੀ ਦੀ ਦੁਰਵਰਤੋਂ ਨਾਲ ਕੁਦਰਤ ਦੀ ਇੲ ਵਡਮੁੱਲੀ ਦਾਤ ਘਟਦੀ ਜਾ ਰਹੀ ਹੈ ਜਿਸਦਾ ਖਾਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਏਗਾ। ਇਸੇ ਦੌਰਾਨ ਕੌਂਸਲਰ ਵਿਨੀਤ ਕਾਲੀਆ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿੱਚ ਟਿਊਬਵੈਲ ਲੱਗਣ ਨਾਲ ੳੋੁਨ੍ਹਾਂ ਦੀ ਚੋਣਾਂ ਸਮੇਂ ਵਾਰਡ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਹੋ ਗਿਆ ਹੈ। ੳੋੁਨ੍ਹਾਂ ਕਿਹਾ ਕਿ ਵਾਰਡ ਦੀ ਕ੍ਰਿਸ਼ਨਾ ਮੰਡੀ ਵਿੱਚ ਲੱਗਿਆ ਟਿਊਬਵੈਲ ਫੇਲ੍ਹ ਹੋ ਜਾਣ ਕਾਰਨ ਵਾਰਡ ਵਿੱਚ ਪਾਣੀ ਦੀ ਕਿੱਲਤ ਬਣੀ ਹੋਈ ਸੀ ਜੋ ਕਿ ਇਸ ਟਿਉਬਵੈਲ ਦੇ ਲੱਗਣ ਤੋਂ ਬਾਅਦ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਟਿਊਬੁਵੈਲ ਹੋਰ ਕਈ ਵਾਰਡਾਂ ਦੇ ਲੋਕਾਂ ਦੀ ਪਿਆਸ ਵੀ ਬੁਝਾਏਗਾ। ਇਸ ਮੌਕੇ ਰਾਣਾ ਸਵਰਨ ਸਿੰਘ, ਰਮਾਕਾਂਤ ਕਾਲੀਆ, ਦਿਨੇਸ਼ ਗੌਤਮ, ਚਰਨਜੀਤ ਸਿੰਘ ਭੱਟੀ, ਕਮਲੇਸ਼ ਚੁੱਘ ,ਪ੍ਰਿੰਸੀਪਲ ਕੁਲਦੀਪ ਸਿੰਘ, ਪਵਨ ਸਿੰਗਲਾ ਆਦਿ ਪਤਵੰਤੇ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ