12 ਅਪਰਾਧਿਕ ਕੇਸਾਂ ਵਿੱਚ ਸ਼ਾਮਲ ਪਿਉ-ਪੁੱਤਰ ਦੀ ਗੈਰ-ਕਾਨੂੰਨੀ ਉਸਾਰੀ ਢਾਹੀ

ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਐੱਸਐੱਸਪੀ

ਨਬਜ਼-ਏ-ਪੰਜਾਬ, ਮੁਹਾਲੀ, 14 ਜੁਲਾਈ:
‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਜਾਰੀ ਕਾਰਵਾਈ ਵਿੱਚ, ਮੋਹਾਲੀ ਪੁਲਿਸ ਨੇ ਅੱਜ ਥਾਣਾ ਬਲੌਂਗੀ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਜੁਝਾਰ ਨਗਰ ਵਿੱਚ ਨਸ਼ਾ ਤਸਕਰੀ ਦੇ ਕਾਰੋਬਾਰ ਨਾਲ ਕੀਤੀ ਨਾਜਾਇਜ਼ ਉਸਾਰੀ ਢਾਹੁਣ ਦੀ ਮੁਹਿੰਮ ਚਲਾਈ। ਇਹ ਕਾਰਵਾਈ ਐਨ ਡੀ ਪੀ ਐਸ ਅਤੇ ਆਬਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਪਿਓ-ਪੁੱਤਰ ਦੀ ਜੋੜੀ ਵਿਰੁੱਧ ਕੀਤੀ ਗਈ।
ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਬੇਨਤੀ ਦੇ ਜਵਾਬ ਵਿੱਚ ਗੈਰ-ਕਾਨੂੰਨੀ ਉਸਾਰੀ ਢਾਹ ਦਿੱਤੀ ਗਈ, ਜਿਸਨੇ ਪੰਚਾਇਤੀ ਜ਼ਮੀਨ ‘ਤੇ ਨਸ਼ਾ ਤਸਕਰ ਦੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਵਿੱਚ ਜ਼ਿਲ੍ਹਾ ਪੁਲੀਸ ਦੀ ਮਦਦ ਮੰਗੀ ਸੀ।
ਐੱਸਐੱਸਪੀ ਹਾਂਸ ਨੇ ਖੁਲਾਸਾ ਕੀਤਾ ਕਿ ਮਲਕੀਤ ਸਿੰਘ ਵਿਰੁੱਧ 2018 ਤੋਂ 2024 ਤੱਕ ਸੱਤ ਪਰਚੇ ਹਨ। ਇਨ੍ਹਾਂ ਵਿੱਚ ਐਨਡੀਪੀਐਸ ਐਕਟ ਅਧੀਨ ਦੋ, ਆਬਕਾਰੀ ਐਕਟ ਅਧੀਨ ਤਿੰਨ ਅਤੇ ਆਈਪੀਸੀ ਅਧੀਨ ਦੋ ਹੋਰ ਪਰਚੇ ਸ਼ਾਮਲ ਹਨ। ਇਹ ਸਾਰੇ ਪਰਚੇ ਥਾਣਾ ਬਲੌਂਗੀ ਵਿੱਚ ਦਰਜ ਹਨ। ਉਸ ਦੇ ਪੁੱਤਰ ਹੈਪੀ ਦੇ ਨਾਮ ’ਤੇ ਬਲੌਂਗੀ ਥਾਣੇ ਵਿੱਚ 2018 ਤੋਂ 2025 ਵਿਚਕਾਰ ਪੰਜ ਐਫ਼ਆਈਆਰਜ਼ ਦਰਜ ਹੋਈਆਂ ਹਨ। ਇਨ੍ਹਾਂ ਵਿੱਚ ਐਨਡੀਪੀਐਸ ਐਕਟ ਅਧੀਨ ਦੋ, ਆਬਕਾਰੀ ਐਕਟ ਅਧੀਨ ਇੱਕ ਅਤੇ ਇੱਕ-ਇੱਕ ਆਈਪੀਸੀ ਅਧੀਨ ਅਤੇ ਬੀਐਨਐਸ (ਭਾਰਤੀ ਨਿਆ ਸੰਹਿਤਾ) ਤਹਿਤ ਸ਼ਾਮਲ ਹਨ।
ਐੱਸਐੱਸਪੀ ਹਾਂਸ ਨੇ ਕਿਹਾ, ’’ਮੁਹਾਲੀ ਪੁਲਿਸ ਨਸ਼ਾ ਤਸਕਰਾਂ ਲਈ ਜ਼ੀਰੋ ਸਹਿਣਸ਼ੀਲਤਾ ਨੀਤੀ ਰੱਖਦੀ ਹੈ ਜੋ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਤਬਾਹ ਕਰ ਰਹੇ ਹਨ।’’ ਉਨ੍ਹਾਂ ਕਿਹਾ, ’’ਜਦੋਂ ਪੰਚਾਇਤ ਵਿਭਾਗ ਨੇ ਗੈਰ-ਕਾਨੂੰਨੀ ਤੌਰ ’ਤੇ ਕਬਜ਼ੇ ਵਾਲੀ ਜ਼ਮੀਨ ਨੂੰ ਮੁੜ ਪ੍ਰਾਪਤ ਕਰਨ ਲਈ ਸਾਡੀ ਸਹਾਇਤਾ ਮੰਗੀ, ਤਾਂ ਡੀਐਸਪੀ ਖਰੜ-1, ਕਰਨ ਸੰਧੂ ਦੀ ਅਗਵਾਈ ਵਿੱਚ ਇੱਕ ਪੁਲੀਸ ਟੀਮ ਨੂੰ ਢਾਹੁਣ ਦੀ ਕਾਰਵਾਈ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਕੀਤਾ ਗਿਆ।’’

ਐੱਸਪੀ (ਪੀਬੀਆਈ) ਦੀਪਿਕਾ ਸਿੰਘ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਿਭਾਗ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ, ’’ਇਹ ਸਖ਼ਤ ਅਤੇ ਮਿਸਾਲੀ ਕਾਰਵਾਈ ਸਾਰੇ ਸਮਾਜ ਵਿਰੋਧੀ ਅਨਸਰਾਂ ਲਈ ਇੱਕ ਸੰਦੇਸ਼ ਹੈ ਕਿ ਇਸ ਗੈਰ-ਕਾਨੂੰਨੀ ਵਪਾਰ ਵਿੱਚ ਸ਼ਾਮਲ ਕੋਈ ਵੀ ਵਿਅਕਤੀ ਕਾਨੂੰਨ ਦੀ ਸਖ਼ਤੀ ਤੋਂ ਬਚ ਨਹੀਂ ਸਕੇਗਾ।’’

Load More Related Articles
Load More By Nabaz-e-Punjab
Load More In Drug Cases

Check Also

Cross-Border Arms and Drug Smuggling Case: Five held with Heroin

Cross-Border Arms and Drug Smuggling Case: Five held with Heroin Nabaz-e-Punjab, Amritsar,…