ਕੁਰਾਲੀ ਬਾਈਪਾਸ ਬਣਾਉਣ ਵਾਲੀ ਕੰਪਨੀ ਨੇ ਪੁੱਟ ਸੁੱਟਿਆਂ ਨੈਸ਼ਨਲ ਹਾਈਵੇਅ, ਲੋਕ ਪ੍ਰੇਸ਼ਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਮਈ:
ਰੋਪੜ ਰੋਡ ਤੇ ਪਿੰਡ ਬੰਨਮਾਜਰਾ ਨਜਦੀਕ ਕੁਰਾਲੀ ਬਾਈਪਾਸ ਦਾ ਨਿਰਮਾਣ ਕਰਨ ਵਾਲੀ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਨੈਸ਼ਨਲ ਹਾਈਵੇ ਨੂੰ ਪੁੱਟ ਦਿੱਤਾ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰਮਲ ਸਿੰਘ ਬੰਨਮਾਜਰਾ ਕੋ-ਚੇਅਰਮੈਨ ਪਬਲਿਕ ਕੋਆਰਡੀਨੇਟਰ ਸੈਲ ਪੰਜਾਬ ਕਾਂਗਰਸ ਜ਼ਿਲ੍ਹਾ ਰੋਪੜ ਨੇ ਦੱਸਿਆ ਕਿ ਬਾਈਪਾਸ ਦਾ ਨਿਰਮਾਣ ਕਰਨ ਵਾਲੀ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਲਗਭਗ ਮਹੀਨਾ ਪਹਿਲਾਂ ਨੈਸ਼ਨਲ ਹਾਈਵੇਅ ਨੂੰ ਪਿੰਡ ਬੰਨਮਾਜਰਾ ਕੋਲ ਥਾਂ ਥਾਂ ਤੋਂ ਜੇਸੀਬੀ ਮਸ਼ੀਨ ਨਾਲ ਖੁਰਚ ਦਿੱਤਾ ਗਿਆ। ਜਿਸ ਕਾਰਨ ਸੜਕ ’ਤੇ ਪਏ ਖੱਡਿਆਂ ਕਾਰਨ ਦੋ ਪਹੀਆ ਵਾਹਨ ਜਿਥੇ ਫਿਸਲ ਕੇ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਉਥੇ ਤੇਜ਼ ਰਫਤਾਰ ਵਿੱਚ ਆਉਣ ਵਾਲੀਆਂ ਗੱਡੀਆਂ ਵੀ ਇਸ ਥਾਂ ਤੇ ਆ ਕੇ ਬੇਕਾਬੂ ਹੋ ਜਾਂਦੀਆਂ ਹਨ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਇਲਾਕਾ ਵਾਸੀਆਂ ਨੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਦਿੱਕਤਾਂ ਨਾ ਆਉਣ। ਇਸ ਸਬੰਧੀ ਕੁਰਾਲੀ ਬਾਈਪਾਸ ਦਾ ਨਿਰਮਾਣ ਕਰ ਰਹੀ ਕੰਪਨੀ ਦੇ ਅਧਿਕਾਰੀਆਂ ਨਾਲ ਗਲਬਾਤ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…