ਸੰਸਥਾ ਹੈਲਪਿੰਗ ਹੈਪਲੈਸ ਨੇ ਲੜਕੀਆਂ ਦੀ ਸੁਰੱਖਿਆ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ: ਬੀਬੀ ਰਾਮੂਵਾਲੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਸਾਬਕਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਅਤੇ ਹੈਲਪਿੰਗ ਹੈਪਲੈਸ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਇੱਥੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਹੈਲਪਿੰਗ ਹੈਪਲੈਸ ਜੋ ਦੁੱਖੀ ਧੀਆ ਦੀ ਹਰ ਤਰ੍ਹਾਂ ਦੀ ਪਿੱਛਲੇ 2 ਸਾਲਾਂ ਤੋਂ ਮੱਦਦ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਕੌਮਾਂਤਰੀ ਮਹਿਲਾ ਦਿਵਸ ਤੇ ਸੰਸਥਾਂ ਨੇ ਇੱਕ ਪੱਤਰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਲਿਖਿਆ ਹੈ। ਜਿਸ ਵਿੱਚ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਵਿਦੇਸ਼ੀ ਲਾੜਿਆ ਤੋਂ ਸਤਾਈਆ ਧੀਆ 15 ਹਜ਼ਾਰ ਤੋਂ ਜ਼ਿਆਦਾ ਅਤੇ ਪੂਰੇ ਦੇਸ ਵਿੱਚ 25 ਹਜ਼ਾਰ ਤੋਂ ਜ਼ਿਆਦਾ ਹਨ ਅਤੇ ਗਿਣਤੀ ਦਿਨ ਪ੍ਰਤੀ ਦਿਨ ਵੱਧ ਦੀ ਜਾ ਰਹੀ ਹੈ। ਇਹ ਦੇਸ ਭਰ ਦੀ ਬਹੁਤ ਹੀ ਵੱਡੀ ਸਮੱਸਿਆ ਹੈ।
ਵਿਦੇਸੀ ਲਾੜੇ ਭਾਰਤ ਆਉਦੇ ਹਨ ਤੇ ਲੜਕੀਆ ਨਾਲ ਵਿਆਹ ਕਰਵਾ ਕੇ ਭੱਜ ਜਾਦੇ ਹਨ। ਤੇ ਵਾਪੀਸ ਨਹੀਂ ਆਉਂਦੇ ਤੇ ਲੜਕੀਆ ਦੀ ਜਿੰਦਗੀ ਖਾਰਬ ਹੋ ਜਾਦੀ ਹੈ। ਇਸ ਕੋਮਾਤਰੀ ਮਹਿਲਾਂ ਦਿਵਸ ਤੇ ਦੇਸ ਭਰ ਦੀਆ ਦੁੱਖੀ ਧੀਆ ਨੂੰ ਇਸ ਦੁੱਖ ਭਰੀ ਜਿੰਦਗੀ ਵਿਚੋ ਕੱਢਣ ਲਈ ਕੋਈ ਸਖਤ ਕਾਨੂੰਨ ਬਣਾਉਣ ਦੀ ਕੋਸੀਸ ਕੀਤੀ ਜਾਵੇ। ਬੀਬੀ ਰਾਮੂੰਵਾਲੀਆ ਦੱਸਿਆ ਕਿ ਸੰਸਥਾ ਹੈਲਪਿੰਗ ਹੈਪਲੈਸ ਦੇ ਕੰਮ ਨੂੰ ਦੇਖਦੀਆ ਕੁੱਝ ਦਿਨ ਪਹਿਲਾਂ ਹੀ ਇੱਕ ਪ੍ਰੋਗਰਾਮ ਬੀਬੀਸੀ ਲੰਡਨ ਨੇ ਪ੍ਰਸਾਰੀਤ ਕੀਤਾ ਸੀ। ਜਿਸ ਵਿਚ ਉਹਨਾਂ ਨੇ ਹੈਲਪਿੰਗ ਹੈਪਲੈਸ ਸੰਸਥਾ ਦੀ ਮੱਦਦ ਨਾਲ ਯੂਰਪ ਦੇ ਲਾੜਿਆ ਤੋ ਸਤਾਈਆ ਧੀਆ ਦੇ ਦੁੱਖ ਸੁਣੇ ਤੇ ਇਹ ਪ੍ਰੋਗਰਾਮ ਪੂਰੀ ਦੁਨੀਆ ਭਰ ਵਿਚ ਪ੍ਰਸਾਰੀਤ ਹੋਇਆ। ਇਸੇ ਹੀ ਤਰ੍ਹਾ ਇੰਗਲੈਡ ਤੋ ਇਲਾਵਾ ਹੋ ਵੀ ਸਾਰੇ ਹੀ ਦੇਸਾ ਵਿਚ ਲਾਂੜੇ ਭਾਰਤੀ ਧੀਆ ਨਾਲ ਧੋਖਾ ਕਰਕੇ ਰਿਹ ਰਹੇ ਹਨ। ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਸੰਸਥਾ ਨੇ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਪੱਤਰ ਵਿਚ ਲਿਖੀਆ ਹੈ। ਕੋਮਾਤਰੀ ਮਹਿਲਾਂ ਦਿਵਸ ਤੇ ਵਿਦੇਸੀ ਲਾਂੜਿਆ ਲਈ ਵਿਦੇਸਾ ਦੀ ਸਰਕਾਰਾ ਨਾਲ ਗੱਲ ਕਰ ਕਿ ਕੋਈ ਸਖਤ ਕਾਨੂੰਨ ਬਣਾਇਆ ਜਾਵੇ। ਤਾ ਜੋ ਕਿਸੇ ਵੀ ਲੜਕੀ ਨਾਲ ਧੋਖਾ ਨਾਲ ਹੋ ਸਕੇ। ਤੇ ਦੁੱਖੀ ਧੀਆ ਨੂੰ ਇਨਸਾਫ ਦਵਾਈਆ ਜਾ ਸਕੇ। ਇਸ ਮੌਕੇ ਅਰਵਿੰਦਰ ਸਿੰਘ ਭੁੱਲਰ (ਸੈਕਟਰੀ ਹੈਲਪਿੰਗ ਹੈਪਲੈਸ), ਕੁਲਦੀਪ ਸਿੰਘ ਬੈਰੋਪੁਰ (ਸਕੱਤਰ ਹੈਲਪਿੰਗ ਹੈਪਲੈਸ), ਸਿਵ ਅੱਗਰਵਾਲ (ਮੈਬਰ ਹੈਲਪਿੰਗ ਹੈਪਲੈਸ), ਇਛਪ੍ਰੀਤ ਸਿੰਘ ਵਿਕੀ ਮੈਬਰ (ਹੈਲਪਿੰਗ ਹੈਪਲੈਸ), ਸੁੱਖਦੇਵ ਸਿੰਘ ਤੇ ਹੈਲਪਿੰਗ ਹੈਪਲੈਸ ਦੀ ਸਾਰੀ ਟੀਮ ਹਾਜਰ ਸੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…