ਗੌਰਮਿੰਟ ਸਕੂਲ ਲੈਕਚਰਾਰ ਯੁੂਨੀਅਨ ਵੱਲੋਂ ਤਨਖ਼ਾਹ ਕਮਿਸ਼ਨ ਦੇ ਚੇਅਰਮੈਨ ਨਾਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਗੌਰਮਿੰਟ ਸਕੂਲ ਲੈਕਚਰਾਰ ਯੁੂਨੀਅਨ ਪੰਜਾਬ ਅਤੇ ਹਿਮਾਚਲ ਸਕੂਲ ਲੈਕਚਰਾਰ ਯੂਨੀਅਨ ਵੱਲੋਂ ਸੂਬਾਈ ਪ੍ਰਧਾਨ ਹਾਕਮ ਸਿੰਘ ਵਾਲੀਆ ਅਤੇ ਮੁਹਾਲੀ ਜਿਲੇ ਦੇ ਪ੍ਰਧਾਨ ਜਸਵੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਲੈਕਚਰਾਰਾਂ ਦੇ ਵਫਦ ਛੇਵੇਂ ਪੇ ਕਮਿਸਨ ਦੇ ਚੈਅਰਮੈਨ ਸ੍ਰੀ ਜੈ ਸਿੰਘ ਗਿੱਲ ,ਸਕੱਤਰ ਸ੍ਰੀ ਅਨੂਰਾਗ ਅਗਰਵਾਲ ਅਤੇ ਹੋਰ ਅਧਿਕਾਰੀਆਂ ਨਾਲ ਮਟਿੰਗ ਹੋਈ।ਸੂਬਾ ਪ੍ਰਧਾਨ ਹਾਕਮ ਸਿੰਘ ਨੇ ਕਿਹਾ ਕਿ ਮੀਟਿੰਗ ਲੈਖਚਰਾਰਾਂ ਨੂੰ 10 ਸਾਲ ਦੀ ਸੇਵਾ ਉਪਰੰਤ ਪ੍ਰਿਸੀਪਲ ਦਾ ਗਰੇਡ ਦੇਣ ਬਾਰੇ ਯੂਨੀਅਨ ਵਲੋ ਵਿਸਥਾਰ ਨਾਲ ਦਲੀਲਾਂ ਦੇ ਕੇ ਰੀਪੈਜੈਟ ਕੀਤਾ ਗਿਆ।ਆਧੁਨਿਕ ਸਮੈ ਵਿੱਚ ਅਧਿਆਪਕਾਂ ਨੂੰ ਇੰਨਫਰਮੈਸਨ ਤਕਨੋਜੀ ਵਿੱਚ ਅਪਡੈਟ ਕਰਣ ਲਈ ਵਿਸ਼ੇਸ ਭੱਤੇ ਦੀ ਮੰਗ ਕੀਤੀ ਗਈ।ਪਰਯੋਗੀ ਵਿਸਿਆਂ ਦੇ ਲੈਕਚਰਾਰਾਂ ਲਈ ਸਾਇੰਸ ਮਾਸਟਰਾਂ ਵਾਂਗ ਹਾਰਡਸਿੱਪ ਭੱਤਾ ਪ੍ਰਾਪਤ ਕਰਣ ਲਈ ਦਲੀਲਾਂ ਪੇਸ ਕੀਤੀਆਂ ਗਈਆ।ਸਕੂਲ਼ਾ ਵਿੱਚ ਵਿਦਿਆਰਥੀਆ ਨੂੰ ਪ੍ਰੈਕਟੀਕਲ ਕਰਾਉਣ,ਅਗਵਾਈ ਸਿਖਿਆ ਅਤੇ ਮੁਕਾਬਲੇ ਦੀ ਪ੍ਰਿਖਿਆ ਵਿੱਚ ਲੈਕਚਰਾਰਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਵਿਚਾਰ ਉਪਰੰਤ ਪੇ ਕਮਿਸਨ ਦੇ ਦਾਇਰੇ ਵਿੱਚ ਹਰਿ ਕੇ ਨਵੇ ਪੇ ਕਮਿਸਨ ਵਿੱਚ ਲੇਵਲ 11 ਅਨੁਸਾਰ ਗਰੈਡ ਦੀ ਮੰਗ ਕੀਤੀ ਗਈ।ਅੰਤ ਵਿੱਚ ਸੁਬਾ ਪ੍ਰਧਾਨ ਹਾਕਮ ਸਿੰਘ ਵਲੌਂ ਚੈਅਰਮੈਨ ਅਤੇ ਅਧਿਕਾਰੀਆਂ ਦਾ ਸਮੇ ਦੇਣ ਲਈ ਧੰਨਵਾਦ ਕੀਤਾ।ਕਮਿਸਨ ਦੇ ਚੈਅਰਮੈਨ ਨਾਲ ਵਫਦ ਦੀਆਂ ਮੀਟੰਗ ਬਹੁਤ ਹੀ ਪ੍ਰਭਾਵਸ਼ਾਲੀ ਰਹੀ।ਇਸ ਮੌਕੇ ਮੇਜਰ ਸਿੰਘ ਰੋਪੜ,ਜਸਵੀਰ ਸਿੰਘ ਗੋਸਲ,ਸੁਖਦੇਵ ਲਾਲ,ਸੁਖਦੇਵ ਸਿੰਘ ਰਾਣਾ,ਅਮਰੀਕ ਸਿੰਘ,ਗੁਰਚਰਨ ਸਿੰਘ ਕਪੂਰਥਲਾ,ਅਨਿਲ ਸਰਮਾ ਸੰਗਰੂਰ,ਰਵਿੰਦਰਪਾਲ ਸਿੰਘ ਜਲੰਧਰ ਅਤੇ ਹਰਪਾਲ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…