ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਦਾ ਧਰਨਾ ਪੰਜਵੇਂ ਦਿਨ ਵਿੱਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਜੰਗਲਾਤ ਵਿਭਾਗ ਫੀਲਡ ਵਰਕਸ ਯੂਨੀਅਨ ਪੰਜਾਬ ਮੁਹਾਲੀ ਸੈਕਟਰ 68 ਦਫਤਰ ਮੁੱਖ ਵਣ ਪਾਲ ਦੇ ਦਫਤਰ ਅੱਗੇ ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਰੋਸ ਧਰਨਾ ਜਾਰੀ ਹੈ। ਇਹ ਧਰਨਾ ਅੱਜ ਪੰਜਵੇਂ ਦਿਨ ਵਿੱਚ ਪਹੁੰਚ ਗਿਆ ਹੈ।
ਯੂਨੀਅਨ ਨੇ ਸੂਬਾ ਪ੍ਰਧਾਨ ਜਸਵੀਰ ਸਿੰਘ ਸੀਰਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਜਦੋਂ ਤੱਕ ਵਿਭਾਗ ਸਾਡੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਕਰਦਾ। ਉਹਨਾਂ ਕਿਹਾ ਕਿ ਉੱਚ ਅਧਿਕਾਰੀ ਮੀਟਿੰਗਾਂ ਤਾਂ ਕਰਦੇ ਹਨ। ਪਰ ਕੋਈ ਅਹਿਮ ਫੈਸਲਾ ਨਹੀਂ ਦੇ ਰਹੇ। ਉਹਨਾਂ ਮੰਗ ਕੀਤੀ ਕਿ ਬਰਾਬਰ ਕੰਮ ਦੇ ਬਦਲੇ ਬਰਾਬਰ ਉਜਰਤ ਅਤੇ ਸਾਰੀਆਂ ਸਹੂਲਤਾਂ ਦੇਣ ਸਬੰਧੀ ਭਾਰਤ ਦੀ ਸਰਵਉੱਚ ਅਦਾਲਤ ਦਾ 26 ਅਕਤੂਬਰ 2016 ਦਾ ਫੈਸਲਾ ਫੋਰੀ ਲਾਗੂ ਕੀਤਾ ਜਾਵੇ ਸਾਰੇ ਵਿਭਾਗ ਵਿੱਚ ਖਾਲੀ ਪੋਸਟਾਂ ਉੱਤੇ ਰੈਗੂਲਰ ਕਾਮੇ ਭਰਤੀ ਕੀਤੇ ਜਾਣ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣਾ ਯਕੀਨੀ ਬਣਾਉਣ ਵਾਲੇ ਫੈਸਲੇ ਤੇ ਅਮਲ ਕੀਤਾ ਜਾਵੇ ਤੇ ਇਸ ਮੌਕੇ ਹੋਰਨਾਂ ਤੋੱ ਇਲਾਵਾ ਸੁਖਪਾਲ ਪਾਲੀ-ਬਠਿੰਡਾ, ਮੰਗਲ ਦਾਸ-ਮੰਡੀਕਾਨਾ, ਪੱਪੂ ਸਿੰਘ ਗੋਨਿਆਣਾ, ਜਸਵੀਰ ਸਿੰਘ ਜੱਸਾ ਤਲਵੰਡੀ ਸਾਬੋ, ਅਮ੍ਰਿਤਪਾਲ ਬਠਿੰਡਾ-ਪੱਪੀ ਪੂਹਲਾ, ਜਗਜੀਤ ਸਿੰਘ, ਜੰਗੀ ਰਾਣਾ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…