Share on Facebook Share on Twitter Share on Google+ Share on Pinterest Share on Linkedin ਸਾਬਕਾ ਮੰਤਰੀ ਜਗਮੋਹਨ ਕੰਗ ਨੇ ਖਿਜ਼ਰਾਬਾਦ ਦੇ ਲੋਕਾਂ ਨਾਲ ਕੀਤੀ ਅਹਿਮ ਮੀਟਿੰਗ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 11 ਮਈ: ਬਲਾਕ ਮਾਜਰੀ ਦੇ ਨੇੜਲੇ ਪਿੰਡ ਖਿਜ਼ਰਾਬਾਦ ਵਿਖੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਪਿੰਡ ਦੇ ਮੋਹਤਵਰ ਵਿਆਕਤੀਆਂ ਨਾਲ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਯੂਥ ਕਾਂਗਰਸ ਹਲਕਾ ਖਰੜ ਦੇ ਪ੍ਰਧਾਨ ਰਾਣਾ ਕੁਸਲਪਾਲ ਨੇ ਜਗਮੋਹਨ ਸਿੰਘ ਕੰਗ ਨੂੰ ਪਿੰਡ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਵਾਉਣ ਦੀ ਮੰਗ ਰੱਖੀ ਜਿਸ ਤੇ ਕੰਗ ਨੇ ਖੇਡ ਸਟੇਡੀਅਮ ਦੀ ਅਧੂਰੀ ਪਈ ਚਾਰ ਦੀਵਾਰੀ ਨੂੰ ਪੂਰਾ ਕਰਵਾਉਣ, ਸਟੇਡੀਅਮ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ, ਸ਼ਮਸ਼ਾਨਘਾਟ ਵਿਚ ਭਰਤ ਪਾਉਣ ਸਬੰਧੀ ਅਤੇ ਪਾਰਕ ਬਣਾਉਣ ਬਾਰੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ਤੇ ਹੀ ਹਦਾਇਤਾਂ ਦਿੱਤੀਆਂ। ਇਸ ਦੌਰਾਨ ਜਗਮੋਹਨ ਸਿੰਘ ਕੰਗ ਨੇ ਪਿੰਡ ਵਾਸੀਆਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਡੀ. ਡੀ. ਪੀ. ਓ ਡੀ. ਕੇ. ਸਾਲਦੀ, ਬੀ. ਡੀ. ਪੀ. ਓ ਦਿਲਵਾਰ ਕੌਰ ਮਾਜਰੀ, ਸੈਕਟਰੀ ਉਮਕਾਰ ਸਿੰਘ, ਜੇ.ਈ ਅਮਰਜੀਤ ਸਿੰਘ, ਰਾਜਵਿੰਦਰ ਕੌਰ ਸਾਬਕਾ ਸਰਪੰਚ, ਰਾਏ ਸਿੰਘ, ਰਵੀ ਰਾਠੌਰ, ਵਿੱਕੀ ਰਾਣਾ, ਰਾਮ ਪਾਲ, ਚੰਨੀ ਖਿਜ਼ਰਬਾਦ, ਇੰਡੀ ਸਿਖਰ ਪੰਚ, ਸਤਨਾਮ ਸਿੰਘ, ਅਵਤਾਰ ਸਿੰਘ, ਕਿਰਪਾਲ ਸਿੰਘ, ਸੈਕਟਰੀ ਸੁਰਿੰਦਰਪਾਲ ਸਿੰਘ ਮਾਜਰੀ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ