ਸੀਜੀਸੀ ਕਾਲਜ ਝੰਜੇੜੀ ਦੇ ਵਿਦਿਆਰਥੀਆਂ ਦਾ ਕੌਮੀ ਟੈਕਨੀਕਲ ਮੁਕਾਬਲੇ ਵਿੱਚ ਬਿਹਤਰੀਨ ਪ੍ਰਦਰਸ਼ਨ

109 ਤਕਨੀਕੀ ਵਿਦਿਅਕ ਅਦਾਰਿਆਂ ਨੂੰ ਹਰਾ ਕੇ ਸੀਜੀਸੀ ਝੰਜੇੜੀ ਦੇ ਵਿਦਿਆਰਥੀਆਂ ਨੇ ਹਾਸਲ ਕੀਤੀ ਦੂਜੀ ਪੁਜ਼ੀਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਦੇ ਮਕੈਨੀਕਲ, ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ 109 ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਟੱਕਰ ਲੈਂਦੇ ਹੋਏ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ ਹੈ। ਇਸ ਪੁਜ਼ੀਸ਼ਨ ਕੰਪਿਊਟਰ ਵਿਭਾਗ ਵੱਲੋਂ ਵਰਚੂਅਲ ਇੰਟੈਲੀਜ਼ੈਂਟ ਬਲੈਕ ਬਾਕਸ ਸਿਸਟਮ ਪ੍ਰੋਜੈਕਟ ਦੀ ਬੇਜੋੜ ਪੇਸ਼ਕਾਰੀ ਲਈ ਦਿਤਾ ਗਿਆ ਹੈ। ਜੇਤੂ ਰਹਿਣ ਵਾਲੀ ਟੀਮ ਨੂੰ ਪੁਸ਼ਪਾ ਗੁਜਰਾਲ ਸਿਟੀ ਮੈਨੇਜਮੈਂਟ ਵੱਲੋਂ ਟਰਾਫ਼ੀ, ਪ੍ਰਸੰਸਾ ਪੱਤਰ ਅਤੇ ਦਸ ਹਜ਼ਾਰ ਰੁਪਏ ਨਕਦ ਕਪੂਰਥਲਾ ਦੇ ਪੁਸ਼ਪਾ ਗੁਜਰਾਲ ਸਿਟੀ ਵਿੱਚ ਰੱਖੇ ਗਏ ਇਨੋਟੈਕ 2017 ਨਾਮਕ ਕੌਮੀ ਪੱਧਰ ਦੇ ਟੈਕਨੀਕਲ ਮੁਕਾਬਲਿਆਂ ਵਿਚ ਇਨਾ ਕਾਲਜਾਂ ਵੱਲੋਂ 300 ਦੇ ਕਰੀਬ ਪ੍ਰਾਜੈਕਟ ਪੇਸ਼ ਕੀਤੇ ਗਏ ਸਨ। ਜਦੋਂ ਕਿ ਤਕਨੀਕ ਅਤੇ ਸਾਇੰਸ ਦੇ ਸੁਮੇਲ ਇਨ੍ਹਾਂ ਮੁਕਾਬਲਿਆਂ ਵਿਚ ਸੀ ਜੀ ਸੀ ਝੰਜੇੜੀ ਵੱਲੋਂ ਦੋ ਟੀਮਾਂ ਮਕੈਨੀਕਲ ਵਿਭਾਗ ਅਤੇ ਇਕ ਟੀ ਕੰਪਿਊਟਰ ਸਾਇੰਸ ਵੱਲੋਂ ਆਪਣੇ ਆਪਣੇ ਪ੍ਰੋਜੈਕਟ ਬਣਾ ਕੇ ਪੇਸ਼ ਕੀਤੇ ਗਏ ਸਨ।
ਮਕੈਨੀਕਲ ਵਿਭਾਗ ਵੱਲੋਂ ਤਕਨੀਕੀ ਸਾਈਕਲ ਅਤੇ ਚੱਲਣ ਤੋਂ ਵਿਹੂਣੇ ਸਮਾਰਟ ਵੀਲ ਚੇਅਰ ਪ੍ਰਦਰਸ਼ਿਤ ਕੀਤੇ ਗਏ। ਜਦ ਕਿ ਕੰਪਿਊਟਰ ਵਿਭਾਗ ਵੱਲੋਂ ਵਰਚੂਅਲ ਇੰਟੈਲੀਜ਼ੈਂਟ ਬਲੈਕ ਬਾਕਸ ਸਿਸਟਮ ਪੇਸ਼ ਕੀਤਾ ਗਿਆ। ਪਹਿਲੇ ਰਾਊਂਡ ਵਿਚ ਕੁੱਲ 300 ਪ੍ਰੋਜੈਕਟਾਂ ਵਿਚੋਂ 15 ਪ੍ਰੋਜੈਕਟ ਫਾਈਨਲ ਲਈ ਚੁਣੇ ਗਏ। ਜਿਨ੍ਹਾਂ ਵਿਚ ਝੰਜੇੜੀ ਕਾਲਜ ਨੇ ਆਲ ਆਵਰ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ। ਜਿੱਤ ਹਾਸਿਲ ਕਰਨ ਵਾਲੇ ਵਿਦਿਆਰਥੀ ਕਾਲੀ ਪ੍ਰਸ਼ਾਦ, ਵਿਮਲ, ਪ੍ਰਿਯਾਸ਼ੂ, ਸ਼ਾਮ ਨੂੰ ਐਫੀ ਸਾਈਕਲ ਜੇਤੂ ਰਹੇ। ਜਦ ਕਿ ਸ਼ੁਭਮ, ਅਮਨ ਸਿੰਘ, ਮਰਿਨੂਲ ਵਰਮਾ ਨੂੰ ਸਮਾਰਟ ਵੀਲ ਚੇਅਰ ਲਈ ਚੁਣਿਆ ਗਿਆ। ਕੋਮਲ ਚੌਹਾਨ ਅਤੇ ਮਨਮੀਤ ਨੂੰ ਵਰਚਿਊਲ ਬਾਕਸ ਲਈ ਜੇਤੂ ਐਲਾਨਿਆ ਗਿਆ।
ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਸ ਉਪਲਬਧੀ ਲਈ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰਾਂ ਦੀ ਉਪਲਬਧੀ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਲਈ ਵੀ ਉਤਸ਼ਾਹ ਦਾ ਕੰਮ ਕਰਦੀ ਹੈ। ਜਦੋਂ ਕਿ ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀ.ਡੀ. ਬਾਂਸਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆਂ ਕਿ ਝੰਜੇੜੀ ਕਾਲਜ ਵਿੱਚ ਬਣਾਈਆਂ ਅਤਿ ਆਧੁਨਿਕ ਲੈਬ ਵਿੱਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਜਾਣਕਾਰੀ ਨਾਲ ਰੂਬਰੂ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਹਰ ਮੁਕਾਬਲੇ ਵਿੱਚ ਪੁਜ਼ੀਸ਼ਨਾਂ ਹਾਸਲ ਕਰ ਸਕਣ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…