Share on Facebook Share on Twitter Share on Google+ Share on Pinterest Share on Linkedin ਉਦਯੋਗ ਵਿਭਾਗ ਦੇ ਡਾਇਰੈਕਟਰ ਰਾਕੇਸ ਵਰਮਾ ਨੇ ਕੀਤੀ ਉਦਯੋਗਪਤੀਆਂ ਨਾਲ ਮੁਲਾਕਾਤ ਨਵੀਂ ਉਦਯੋਗਿਕ ਪਾਲਸੀ ਸਬੰਧੀ ਹਾਸਲ ਕੀਤੇ ਸੁਝਾਅ, ਡੀਸੀ ਵੱਲੋਂ ਉਦਯੋਗਿਕ ਖੇਤਰ ਦੀਆਂ ਸਮੱਸਿਆਵਾਂ ਹੱਲ ਦਾ ਭਰੋਸਾ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਭਵਨ ਵਿੱਚ ਹੋਈ ਸਰਕਾਰ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ: ਪੰਜਾਬ ਦੇ ਉਦਯੋਗ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਕੇਸ ਵਰਮਾ ਨੇ ਅੱਜ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਭਵਨ ਦਾ ਦੌਰਾ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਉਦਯੋਗਿਕ ਪਾਲਸੀ ਲਈ ਉਦਯੋਗਪਤੀਆਂ ਦੇ ਸੁਝਾਅ ਹਾਸਿਲ ਕੀਤੇ। ਇਸ ਮੌਕੇ ਜਿਲ੍ਹਾ ਐਸ.ਏ.ਐਸ.ਨਗਰ ਦੀ ੇ ਡਿਪਟੀ ਕਮਿਸ਼ਨਰ ਸ੍ਰੀ ਮਤੀ ਗੁਰਪ੍ਰੀਤ ਕੌਰ ਸਪਰਾ ਨੇ ਉਦਯੋਗਪਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਦਯੋਗਿਕ ਖੇਤਰ ਦੀਆਂ ਮੁਸਕਲਾਂ ਜਲਦੀ ਹੀ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ ਅਤੇ ਹੋਰਨਾਂ ਉਦਯੋਗਪਤੀਆਂ ਨੇ ਸ੍ਰੀ ਵਰਮਾ ਤੋਂ ਮੰਗ ਕੀਤੀ ਕਿ ਨਵੀਂ ਉਦਯੋਗਿਕ ਪਾਲਸੀ ਬਣਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸਾਰਿਆਂ ਲਈ ਇਕੋ ਵਰਗੀ ਪਾਲਸੀ (ਯੂਨੀਫਾਰਮ ਪਾਲਸੀ) ਤਿਆਰ ਕੀਤੀ ਜਾਵੇ। ਇਸ ਦੇ ਨਾਲ ਨਾਲ ਪਾਲਸੀ ਵਿੱਚ ਇਹ ਪ੍ਰਬੰਧ ਕੀਤਾ ਜਾਵੇ ਕਿ ਉਦਯੋਗਪਤੀਆਂ ਨੂੰ ਕੰਮ ਦੀ ਆਸਾਨੀ (ਈਕਾ ਆਫ ਡੂਇੰਗ ਬਿਜਨਸ) ਦਾ ਅਧਿਕਾਰ ਮਿਲੇ । ਇਸ ਦੇ ਨਾਲ ਨਾਲ ਉਦਯੋਗ ਤੇ ਲਾਗੂ ਪ੍ਰਾਪਰਟੀ ਟੈਕਸ, ਬਿਜਲੀ ਦੇ ਨਾਲ ਵਸੂਲੇ ਜਾਂਦੇ ਹੋਰ ਖਰਚਿਆਂ ਨੂੰ ਖਤਮ ਕਰਨ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਨੁਰਾਗ ਅਗਰਵਾਲ ਅਤੇ ਕੇ.ਐਸ. ਮਾਹਲ, ਮੀਤ ਪ੍ਰਧਾਨ ਯੋਗੇਸ਼ ਗਾਗਰ ਦੇ ਰਮੇਸ਼ ਚਾਵਲਾ ਅਤੇ ਆਰ ਕੇ ਗਰਗ, ਜਨਰਲ ਸਕੱਤਰ ਗਗਨ ਛਾਬੜਾ ਤੋਂ ਇਲਾਵਾ ਵੱਡੀ ਗਿਣਤੀ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ