Share on Facebook Share on Twitter Share on Google+ Share on Pinterest Share on Linkedin ਪ੍ਰਾਇਮਰੀ ਹੈਲਥ ਸੈਂਟਰ ਦਾ ਕੰਮ ਸ਼ੁਰੂ ਕਰਵਾਉਣ ਲਈ ਵਿਧਾਇਕ ਨੂੰ ਦਿੱਤਾ ਮੰਗ ਪੱਤਰ ਨਬਜ਼-ਏ-ਪੰਜਾਬ, ਮੁਹਾਲੀ, 4 ਨਵੰਬਰ: ਸੋਸ਼ਲ ਵੈਲਫੇਅਰ ਤੇ ਡਿਵੈਲਪਮੈਂਟ ਕਮੇਟੀ ਸੈਕਟਰ-79 ਦੇ ਵਫ਼ਦ ਨੇ ਸੈਕਟਰ-79 ਵਿੱਚ ਪ੍ਰਾਇਮਰੀ ਹੈਲਥ ਸੈਂਟਰ ਦੇ ਰੁਕੇ ਹੋਏ ਕੰਮ ਸ਼ੁਰੂ ਕਰਵਾਉਣ ਲਈ ਸੰਸਥਾ ਦੇ ਪ੍ਰਧਾਨ ਹਰਦਿਆਲ ਚੰਦ ਬਡਬਰ ਦੀ ਪ੍ਰਧਾਨਗੀ ਹੇਠ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਵਿੱਚ ਪਹੁੰਚ ਕੇ ਮੰਗ ਪੱਤਰ ਦਿੱਤਾ। ਵਿਧਾਇਕ ਕੁਲਵੰਤ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਨ ਵਫ਼ਦ ਨੇ ਉਕਤ ਮੰਗ ਪੱਤਰ ਦਫ਼ਤਰੀ ਸਟਾਫ਼ ਭੀਮ ਸੈਨ ਅਤੇ ਸੈਕਟਰੀ ਮੈਡਮ ਸਤਵਿੰਦਰ ਕੌਰ ਨੂੰ ਸੌਂਪਿਆ ਗਿਆ। ਇਸ ਮੌਕੇ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਦੱਸਿਆ ਕਿ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੈਕਟਰ-79 ਦੇ ਪ੍ਰਾਇਮਰੀ ਹੈਲਥ ਸੈਂਟਰ ਦੀ ਬਿਲਡਿੰਗ ਦਾ ਕੰਮ ਅਧੂਰਾ ਪਿਆ ਹੈ ਅਤੇ ਹੈਲਥ ਸੈਂਟਰ ਅਮਲੀਆ ਅਤੇ ਗਲਤ ਅਨਸਰਾਂ ਦਾ ਅੱਡਾ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੈਲਥ ਸੈਂਟਰ ਦੀ ਉਸਾਰੀ ਲਈ ਇਸ ਤੋਂ ਪਹਿਲਾਂ ਕਰੀਬ ਤਿੰਨ ਸਾਲ ਪਹਿਲਾਂ (26-11-22 ਨੂੰ) ਇੱਕ ਮੰਗ ਪੱਤਰ ਦਿੱਤਾ ਸੀ ਪ੍ਰੰਤੂ ਹੁਣ ਤੱਕ ਹੈਲਥ ਸੈਂਟਰ ਦਾ ਕੰਮ ਅਧੂਰਾ ਪਿਆ ਹੈ। ਕੌਂਸਲਰ ਹਰਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਹੈਲਥ ਸੈਂਟਰ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ, ਤਾਂ ਜੋ ਸੈਕਟਰ ਵਾਸੀਆਂ ਨੂੰ ਇਲਾਜ ਲਈ ਹੋਰ ਪਾਸੇ ਨਾ ਜਾਣਾ ਪਵੇ ਅਤੇ ਲੋਕਾਂ ਨੂੰ ਆਪਣੇ ਘਰਾਂ ਨੇੜੇ ਹੀ ਸਿਹਤ ਸਹੂਲਤਾਂ ਮਿਲਣ ਸਕਣ। ਹਰਦਿਆਲ ਚੰਦ ਬਡਬਰ ਨੇ ਦੱਸਿਆ ਕਿ ਸੰਸਥਾ ਵੱਲੋਂ 6 ਸਾਲ ਪਹਿਲਾਂ ( 27-10-2019) ਨੂੰ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਇਕ ਪੱਤਰ ਦੇ ਕੇ ਪ੍ਰਾਇਮਰੀ ਹੈਲਥ ਸੈਂਟਰ ਮਨਜੂਰ ਕਰਨ ਦੀ ਮੰਗ ਕੀਤੀ ਸੀ, ਜਿਸ ਦੇ ਤਹਿਤ ਮਿਤੀ 8-6-2021 ਨੂੰ ਬਲਬੀਰ ਸਿੱਧੂ ਨੇ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਜਲਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਕੇ ਲੈਂਟਰ ਪਵਾ ਦਿੱਤਾ ਸੀ, ਪ੍ਰੰਤੂ ਇਸ ਤੋਂ ਬਾਅਦ ਅੱਜ ਤੱਕ ਪ੍ਰਾਇਮਰੀ ਹੈਲਥ ਸੈਂਟਰ ਦਾ ਕੰਮ ਅੱਧ ਵਿਚਾਲੇ ਲਮਕਿਆ ਪਿਆ ਹੈ। ਪ੍ਰਧਾਨ ਬਡਬਰ ਨੇ ਕਿਹਾ ਕਿ ਜੇਕਰ ਹੈਲਥ ਸੈਂਟਰ ਦਾ ਕੰਮ ਇਕ ਮਹੀਨੇ ਵਿੱਚ ਸ਼ੁਰੂ ਨਾ ਹੋਇਆ ਤਾਂ ਹੈਲਥ ਸੈਂਟਰ ਦੇ ਸਾਹਮਣੇ ਧਰਨਾ ਲਾਇਆ ਜਾਵੇਗਾ। ਇਸ ਮੌਕੇ ਜਰਨੈਲ ਸਿੰਘ, ਬਲਵੰਤ ਰਾਏ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਸੁਰਜੀਤ ਸਿੰਘ, ਸੋਮਨਾਥ, ਕ੍ਰਿਸ਼ਨ ਲਾਲ, ਜੋਗਿੰਦਰ ਸਿੰਘ, ਹਰਇੰਦਰ ਸਿੰਘ, ਸੋਹਣ ਸਿੰਘ, ਜੋਗਾ ਸਿੰਘ, ਹੇਮ ਰਾਜ, ਸੇਠੀ ਰਾਮ, ਜੀ.ਆਰ ਭਾਟਿਆ, ਵੀ. ਦੱਤ, ਜਗਦੇਵ ਸਿੰਘ, ਕੈਪਟਨ ਮਨਜੀਤ ਸਿੰਘ, ਨਰਿੰਦਰ ਸਿੰਘ, ਸਤਪਾਲ ਖੁਰਾਣਾ, ਮੁਲਖ ਰਾਜ, ਅਵਤਾਰ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ