ਕਿਸਾਨੀ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਚੋਣ ਵਾਅਦਾ ਚੇਤਾ ਕਰਵਾਉਣ ਲਈ ਡੀਸੀ ਨੂੰ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਜ਼ਿਲ੍ਹਾ ਭਾਜਪਾ ਕਿਸਾਨ ਮੋਰਚਾ ਮੁਹਾਲੀ ਦੇ ਵਫ਼ਦ ਨੇ ਡਿਪਟੀ ਕਮਿਸਨਰ ਮੁਹਾਲੀ ਦੇ ਨਾਂ ਲਿਖਿਆ ਮੰਗ ਪੱਤਰ ਸਹਾਇਕ ਕਮਿਸ਼ਨਰ ਜਨਰਲ ਜਸਬੀਰ ਸਿੰਘ ਨੂੰ ਸੌਂਪਿਆਂ। ਜਿਸ ਰਾਹੀਂ ਭਾਜਪਾਈਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਯਾਦ ਕਰਵਾਇਆ ਹੈ। ਮੁੱਖ ਮੰਤਰੀ ਨੇ ਚੋਣ ਮਨੋਰਥ ਪੱਤਰ ਵਿੱਚ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਪੰਜਾਬ ਦੇ ਕਿਸਾਨਾ ਦੀ ਕਰਜਾ ਕੁਰਕੀ ਖਤਮ ਕੀਤੀ ਜਾਵੇਗੀ। ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਅੰਦਰ ਕਾਗਰਸ ਦੀ ਸਰਕਾਰ ਆਏ ਨੂੰ ਕਈ ਮਹੀਨੇ ਬੀਤ ਗਏ ਹਨ ਪਰ ਕਿਸਾਨਾ ਦੇ ਕਰਜੇ ਹਾਲੇ ਤੱਕ ਮਆਫ ਨਹੀ ਕੀਤੇ ਹਾ ਰਹੇ। ਜਦੋ ਕਿ ਇਸ ਦੇ ਉਲਟ ਸਾਡੀ ਯੂਪੀ ਵਿੱਚ ਸਰਕਾਰ ਆਉਦੇ ਹੀ ਕਿਸਾਨਾ ਦੇ ਕਰਜੇ ਮੁਆਫ ਕਰ ਦਿੱਤੇ ਗਏ ਹਨ।
ਕਿਸਾਨੀ ਨਾਲ ਜੁੜੇ ਹੋਏ ਲੋਕਾਂ ਨੇ ਤੁਹਾਡੇ ਤੇ ਵਿਸਵਾਸ ਕੀਤਾ ਤੇ ਆਪ ਜੀ ਨੂੰ ਵੋਂਟਾ ਪਾ ਕੇ ਮੁੱਖ ਮੰਤਰੀ ਬਣਾ ਦਿੱਤਾ। ਹੁਣ ਮੁੱਖ ਮੰਤਰੀ ਬਣਨ ਤੋਂ ਬਾਆਦ ਆਪਜੀ ਆਪਣੇ ਵਾਆਦੇ ਤੋਂ ਭੱਜਣ ਲੋਗ ਗਏ ਹੋ। ਕਦੇ ਪ੍ਰਧਾਨ ਮੰਤਰੀ ਨੂੰ ਮਿਲਕੇ ਕਰਜਾ ਮਾਫੀ ਦੀ ਗੱਲ ਕਹਿ ਰਹੇ ਹੋ ਤਾਂ ਕਦੇ ਕਹਿੰਦੇ ਹੋ ਕਿ ਪੰਜਾਬ ਦੀ ਮਾਲੀ ਹਾਲਤ ਖਰਾਬ ਹੈ। ਆਪ ਜੀ ਨੇ ਵਾਇਦਾ ਕਰਨ ਲੱਗੇ ਨੂੰ ਕਦੇ ਵੀ ਇਹ ਨਹੀਂ ਕਿਹਾ ਸੀ ਕਿ ਕੇਂਦਰ ਤੋਂ ਕਰਵਾਵਾਂਗੇ ਜਾਂ ਫੇਰ ਪੰਜਾਬ ਦੀ ਮਾਲੀ ਹਾਲਤ ਠੀਕ ਹੋਈ ਤਾਂ ਹੀ ਕਰਜਾ ਮਾਫੀ ਕਰਾਂਗੇ। ਆਪਜੀ ਬਹਾਨੇ ਨਾ ਬਣਾਓ ਤੇ ਸਿੱਧਾ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰੋ। ਇਸ ਮੌਕੇ ਸੁਧੀਰ ਗੁਲੇਰੀਆ ਸੈਕਟਰੀ ਕਿਸਾਨ ਮੌਰਚਾ ਪੰਜਾਬ,ਜਿਲਾ ਜਨਰਲ ਸੱਤਕਰ ਸਰਬਜੀਤ ਸਿੰਘ ਬੈਦਵਾਣ, ਜਿਲਾ ਮੀਤ ਪ੍ਰਧਾਨ ਹੈਪੀ ਮੱਛਲੀ ਕਲ੍ਹਾ, ਵਾਇਸ ਪ੍ਰਧਾਨ ਰਾਜਿੰਦਰ ਅਰੋੜਾ, ਸਵਿੰਦਰ ਸਿੰਘ ਛਿੰਦੀ, ਦੀਪਕ ਰਾਣਾ ਦੀਪਾ ਚੌਲਟਾ, ਜਸਕਰਨ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…