Share on Facebook Share on Twitter Share on Google+ Share on Pinterest Share on Linkedin ਬੱਸ ਅੱਡੇ ਨੇੜਲੀ ਸੜਕ ਖੋਲ੍ਹਣ ਲਈ ਕੰਪਨੀ ਤੇ ਅਧਿਕਾਰੀ ਸਾਂਝੇ ਯਤਨ ਕਰਨ: ਮੁੱਖ ਪ੍ਰਸ਼ਾਸਕ ਗਮਾਡਾ ਦੀ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਨੀ ਨੇ ਨਿੱਜੀ ਕੰਪਨੀ ਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਹਾਈ ਕੋਰਟ ਵਿੱਚ ਦਾਇਰ ਕੀਤੀ ਹੋਈ ਹੈ ਜਨਹਿੱਤ ਪਟੀਸ਼ਨ ਨਬਜ਼-ਏ-ਪੰਜਾਬ, ਮੁਹਾਲੀ, 3 ਨਵੰਬਰ: ਮੁਹਾਲੀ ਦੇ ਏਸੀ ਬੱਸ ਅੱਡੇ ਨਾਲ ਲੱਗਦੀ ਬੰਦ ਪਈ ਸੜਕ ਦੇ ਮੁੱਦੇ ਦੇ ਪੱਕੇ ਹੱਲ ਲਈ ਗਮਾਡਾ ਦੀ ਨਵੀਂ ਮੁੱਖ ਪ੍ਰਸ਼ਾਸਕ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਬੱਸ ਸਟੈਂਡ ਚਲਾ ਰਹੀ ਕੰਪਨੀ ਦੇ ਪ੍ਰਤਿਨਿਧੀਆਂ, ਗਮਾਡਾ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਸੱਦੀ। ਜਿਸ ਵਿੱਚ ਹਾਈ ਕੋਰਟ ਦੇ ਪਟੀਸ਼ਨਰ ਅਤੇ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਸਾਰੇ ਪੱਖਾਂ ਦੀ ਦਿਆਖਿਆ ਸੁਣਨ ਉਪਰੰਤ ਸਪੱਸ਼ਟ ਕਿਹਾ ਕਿ ਸੜਕ ਨੂੰ ਚਾਲੂ ਕਰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਲੋਕਾਂ ਦੀ ਲੋੜ ਹੈ ਅਤੇ ਕਿਸੇ ਇਕ ਪ੍ਰਾਜੈਕਟ ਦੀ ਜਾਇਦਾਦ ਨਹੀਂ ਹੈ ਇਸ ਲਈ ਗਮਾਡਾ ਅਤੇ ਕੰਪਨੀ (ਦੋਵਾਂ) ਨੂੰ ਲੋਕ-ਹਿਤ ਵਿੱਚ ਮਿਲ ਕੇ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਗਮਾਡਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੰਪਨੀ ਨਾਲ ਬੈਠ ਕੇ ਆਪਸੀ ਸਹਿਮਤੀ ਨਾਲ ਹੱਲ ਕੱਢਣ ਅਤੇ ਸੜਕ ਦੀ ਦੁਬਾਰਾ ਖੋਲ੍ਹਣ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰਨ। ਮੀਟਿੰਗ ਦੌਰਾਨ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸੜਕ ਦੇ ਬੰਦ ਹੋਣ ਨਾਲ ਇਲਾਕੇ ਦੇ ਹਜ਼ਾਰਾਂ ਵਸਨੀਕਾਂ ਅਤੇ ਇੱਥੋਂ ਲੰਘਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਇਹ ਸੜਕ ਸ਼ਹਿਰ ਦੀ ਪ੍ਰਮੁੱਖ ਸੜਕ ਹੈ, ਇਸਦਾ ਬੰਦ ਰਹਿਣਾ ਨਾ ਸਿਰਫ ਟਰੈਫ਼ਿਕ ਲਈ ਮੁਸੀਬਤ ਹੈ, ਬਲਕਿ ਸੁਰੱਖਿਆ ਲਈ ਵੀ ਖ਼ਤਰਾ ਹੈ ਅਤੇ ਗਮਾਡਾ ਨੂੰ ਲੋਕਾਂ ਦੇ ਹਿਤ ਵਿੱਚ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਮੁਹਾਲੀ ਦੇ ਫੇਜ਼-6 ਖੇਤਰ ਵਿੱਚ ਬਣ ਰਹੇ ਬੱਸ ਸਟੈਂਡ ਨਾਲ ਲੱਗਦੀ ਡਬਲ ਲੇਨ ਸੜਕ ਦਾ ਇੱਕ ਹਿੱਸਾ ਬੱਸ ਸਟੈਂਡ ਪ੍ਰੋਜੈਕਟ ਚਲਾ ਰਹੀ ਕੰਪਨੀ ਵਲੋੱ ਬਸ ਸਟੈਂਡ ਦੀ ਉਸਾਰੀ ਵੇਲੇ ਆਪਣੇ ਅਧੀਨ ਕਰ ਲਿਆ ਗਿਆ ਸੀ। ਬਾਅਦ ਵਿੱਚ ਬੇਸਮੈਂਟ ਤਿਆਰ ਕਰਨ ਲਈ ਕੀਤੇ ਖੁਦਾਈ ਕਾਰਜਾਂ ਨਾਲ ਸੜਕ ਦੀ ਹਾਲਤ ਬਹੁਤ ਖਰਾਬ ਹੋ ਗਈ ਅਤੇ ਟਰੈਫ਼ਿਕ ਲਈ ਸੜਕ ਦਾ ਸਿਰਫ ਇੱਕ ਹਿੱਸਾ ਹੀ ਰਹਿ ਗਿਆ। ਇਸ ਕਾਰਨ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੋਈ ਹੈ, ਸਗੋਂ ਲੋਕਾਂ ਨੂੰ ਹਰ ਰੋਜ਼ ਘੰਟਿਆਂ ਦਾ ਜਾਮ ਭੁਗਤਣਾ ਪੈਂਦਾ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਅਗਲੇ ਹਫ਼ਤੇ ਸੋਮਵਾਰ ਨੂੰ ਇੱਕ ਹੋਰ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਅਧਿਕਾਰੀ ਮੌਜੂਦਾ ਹਾਲਾਤਾਂ ਦੀ ਪ੍ਰਗਤੀ ਰਿਪੋਰਟ ਪੇਸ਼ ਕਰਨਗੇ ਅਤੇ ਹਾਈਕੋਰਟ ਨੂੰ ਦਿੱਤੇ ਜਾਣ ਵਾਲੇ ਜਵਾਬ ਦੀ ਤਿਆਰੀ ਹੋਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ